Tue, Dec 23, 2025
Whatsapp

ਫਿੱਕਾ ਰਿਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ 'ਚ ਸਵਾਗਤ?

Reported by:  PTC News Desk  Edited by:  Joshi -- February 18th 2018 10:33 AM -- Updated: February 18th 2018 11:23 AM
ਫਿੱਕਾ ਰਿਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ 'ਚ ਸਵਾਗਤ?

ਫਿੱਕਾ ਰਿਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ 'ਚ ਸਵਾਗਤ?

Canadian Prime Minister Justin Trudeau Arrives In India: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਹਫਤੇ ਦੇ ਦੌਰੇ ਲਈ ਸ਼ਨੀਵਾਰ ਸ਼ਾਮ ਭਾਰਤ ਪਹੁੰਚੇ, ਪਰ ਇਸ ਮੌਕੇ ਉਹਨਾਂ ਦਾ ਸਵਾਗਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦ ਨਹੀਂ ਸਨ। Canadian Prime Minister Justin Trudeau Arrives In IndiaCanadian Prime Minister Justin Trudeau Arrives In India: ਟਰੂਡੋ ਕਰੀਬ 7 ਵਜੇ ਦਿੱਲੀ ਏਅਰਪੋਰਟ 'ਤੇ ਪਤਨੀ ਅਤੇ ਬੱਚਿਆਂ ਸਮੇਤ ਪਹੁੰਚੇ। ਇਸ ਸਮੇਂ ਉਹਨਾਂ ਦਾ ਭਾਰਤ ਦੀ ਧਰਤੀ 'ਤੇ ਸਵਾਗਤ ਕਰਨ ਲਈ ਕੈਨੇਡਾ 'ਚ ਭਾਰਤ ਦੇ ਅੰਬੈਡਸਰ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਵੈਲਫੇਅਰ ਰਾਜ ਮੰਤਰੀ ਗਜ਼ਿੰਦਰ ਸਿੰਘ ਸ਼ੇਖਾਵਤ ਤੋਂ ਇਲਾਵਾ ਕੋਈ ਵੱਡਾ ਨੇਤਾ ਨਜ਼ਰ ਦਿਖਾਈ ਨਹੀਂ ਦਿੱਤਾ। ਵੈਸੇ ਆਮ ਤੌਰ 'ਤੇ ਪਿਛਲੇ ੪ ਸਾਲਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਕਰਨ ਲਈ ਏਅਰਪੋਰਟ ਤੱਕ ਪਹੁੰਚਦੇ ਰਹੇ ਹਨ ਟਰੂਡੋ ਦੇ ਆਉਣ ਸਮੇਂ ਅਜਿਹਾ ਕੁਝ ਦਿਖਾਈ ਨਹੀਂ ਦਿੱਤਾ। —PTC News


Top News view more...

Latest News view more...

PTC NETWORK
PTC NETWORK