ਅਮਰਿੰਦਰ ਸਿੰਘ ਇੱਕ ਅਜਿਹਾ ਕੈਪਟਨ ਹੈ ਜਿਸ ਦੀ ਕੋਈ ਨਹੀਂ ਸੁਣਦਾ :ਸ਼੍ਰੋਮਣੀ ਅਕਾਲੀ ਦਲ

By  Shanker Badra February 8th 2019 06:03 PM

ਅਮਰਿੰਦਰ ਸਿੰਘ ਇੱਕ ਅਜਿਹਾ ਕੈਪਟਨ ਹੈ ਜਿਸ ਦੀ ਕੋਈ ਨਹੀਂ ਸੁਣਦਾ :ਸ਼੍ਰੋਮਣੀ ਅਕਾਲੀ ਦਲ:ਚੰਡੀਗੜ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਵਿਚ ਪੰਜਾਬ ਦੇ ਵੱਡੇ ਅਤੇ ਅਮੀਰ ਕਿਸਾਨਾਂ ਨੂੰ ਟਿਊਬਵੈਲਾਂ ਉੱਤੇ ਦਿੱਤੀ ਜਾਣ ਵਾਲੀ ਬਿਜਲੀ ਸਬਸਿਡੀ ਛੱਡਣ ਦੀ ਅਪੀਲ ਕੀਤੀ ਸੀ ਪਰ ਅਜੇ ਤੀਕ ਪੂਰੇ ਰਾਜ ਵਿਚ ਕਿਸੇ ਇੱਕ ਵੀ ਕਿਸਾਨ ਉੱਤੇ ਕੈਪਟਨ ਦੀ ਅਪੀਲ ਦਾ ਅਸਰ ਨਹੀਂ ਹੋਇਆ ਹੈ।ਇੱਥੇ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਗੱਲ ਮੁੱਖ ਮੰਤਰੀ ਦੀ ਭਰੋਸੇਯੋਗਤਾ ਉੱਤੇ ਵੱਡਾ ਸੁਆਲ ਖੜਾ ਕਰਦੀ ਹੈ,ਜਿਸ ਦੀ ਜਜ਼ਬਾਤੀ ਅਪੀਲ ਦਾ ਸੂਬੇ ਦੇ ਲੋਕਾਂ ਉੱਤੇ ਰੱਤੀ ਭਰ ਵੀ ਅਸਰ ਨਹੀਂ ਹੋਇਆ।ਉਹਨਾਂ ਕਿਹਾ ਕਿ ਸ਼ਾਇਦ ਅਜਿਹੀ ਅਪੀਲ ਕਰਦਿਆਂ ਅਮਰਿੰਦਰ ਸਿੰਘ ਖੁਦ ਵੀ ਸੰਜੀਦਾ ਨਹੀਂ ਸਨ ,ਜਿਸ ਕਰਕੇ ਲੋਕਾਂ ਨੇ ਵੀ ਇਸ ਅਪੀਲ ਨੂੰ ਸੰਜੀਦਗੀ ਨਾਲ ਨਹੀਂ ਲਿਆ। [caption id="attachment_253405" align="aligncenter" width="300"]Capt Amarinder Singh On Bibi Jagir Kaur Statement ਅਮਰਿੰਦਰ ਸਿੰਘ ਇੱਕ ਅਜਿਹਾ ਕੈਪਟਨ ਹੈ ਜਿਸ ਦੀ ਕੋਈ ਨਹੀਂ ਸੁਣਦਾ : ਸ਼੍ਰੋਮਣੀ ਅਕਾਲੀ ਦਲ[/caption] ਬੀਬੀ ਜਗੀਰ ਕੌਰ ਨੇ ਕਿਹਾ ਕਿ ਸੂਬੇ ਵਿਚੋਂ ਕਿਸੇ ਵੀ ਕਾਂਗਰਸੀ ਆਗੂ ਨੇ ਵੀ ਕੈਪਟਨ ਦੇ ਹੱਕ ਵਿਚ ਡਟਦਿਆਂ ਆਪਣੀ ਸਬਸਿਡੀ ਨਹੀਂ ਛੱਡੀ ਹੈ, ਜਿਸ ਤੋਂ ਸਾਫ ਸੰਕੇਤ ਮਿਲਦਾ ਹੈ ਕਿ ਕੈਪਟਨ ਦੀਆਂ ਗੱਲਾਂ ਨੂੰ ਕਾਂਗਰਸੀ ਵਰਕਰਾਂ ਦੁਆਰਾ ਵੀ ਕਿੰਨੀ ਕੁ ਸੰਜੀਦਗੀ ਨਾਲ ਲਿਆ ਜਾਂਦਾ ਹੈ।ਉਹਨਾਂ ਕਿਹਾ ਕਿ ਆਪਣੇ ਆਗੂ ਦੀ ਅਪੀਲ ਦੀ ਮਰਿਆਦਾ ਨੂੰ ਰੱਖਦਿਆਂ ਕੁੱਝ ਵੱਡੇ ਕਾਂਗਰਸੀ ਆਗੂ ਜਾਂ ਕੈਪਟਨ ਦੇ ਅਮੀਰ ਕਿਸਾਨ ਦੋਸਤ, ਜੋ ਕਿ ਵੱਡੀ ਗਿਣਤੀ ਵਿਚ ਹਨ, ਇਸ ਸਬਸਿਡੀ ਨੂੰ ਛੱਡ ਸਕਦੇ ਸੀ। ਇਹ ਉਹਨਾਂ ਲਈ ਕੋਈ ਵੱਡੀ ਗੱਲ ਵੀ ਨਹੀਂ ਸੀ।ਅਕਾਲੀ ਆਗੂ ਨੇ ਕਿਹਾ ਕਿ ਅਮਰਿੰਦਰ ਨੇ ਸੂਬੇ ਦੇ ਹਿੱਤਾਂ ਦੀ ਖਾਤਿਰ ਸਹੀ ਅਪੀਲ ਕੀਤੀ ਸੀ, ਜਿੱਥੇ ਕਿੰਨੇ ਹੀ ਕਿਸਾਨ ਖੁਦਕੁਸ਼ੀਆਂ ਕਰ ਗਏ ਹਨ ਅਤੇ ਸਬਸਿਡੀ ਛੱਡਣ ਤੋਂ ਇਕੱਤਰ ਹੋਏ ਪੈਸੇ ਨੂੰ ਪੀੜਤ ਕਿਸਾਨ ਪਰਿਵਾਰਾਂ ਦੀ ਭਲਾਈ ਲਈ ਇਸਤੇਮਾਲ ਕੀਤਾ ਜਾ ਸਕਦਾ ਸੀ। ਪਰ ਕਾਂਗਰਸੀ ਆਪਣੇ ਆਗੂ ਦੀ ਅਪੀਲ ਉੱਤੇ ਬਿਲਕੁੱਲ ਕੰਨ ਨਹੀਂ ਧਰਦੇ ਅਤੇ ਨਾ ਹੀ ਕਿਸੇ ਨੂੰ ਅਮੀਰ ਕਿਸਾਨ ਕੋਲੋਂ ਅਜਿਹੀ ਤਵੱਕੋ ਰੱਖਣੀ ਚਾਹੀਦੀ ਹੈ। [caption id="attachment_253403" align="aligncenter" width="300"]Capt Amarinder Singh On Bibi Jagir Kaur Statement ਅਮਰਿੰਦਰ ਸਿੰਘ ਇੱਕ ਅਜਿਹਾ ਕੈਪਟਨ ਹੈ ਜਿਸ ਦੀ ਕੋਈ ਨਹੀਂ ਸੁਣਦਾ : ਸ਼੍ਰੋਮਣੀ ਅਕਾਲੀ ਦਲ[/caption] ਬੀਬੀ ਜਗੀਰ ਕੌਰ ਨੇ ਕਿਹਾ ਕਿ ਅਮਰਿੰਦਰ ਸਿੰਘ ਪਾਰਟੀ ਅਤੇ ਲੋਕਾਂ ਨਾਲੋਂ ਬਿਲਕੁੱਲ ਟੁੱਟ ਚੁੱਕਿਆ ਹੈ।ਉਹ ਇੱਕ ਅਜਿਹਾ ਕੈਪਟਨ ਹੈ, ਜਿਸ ਦੀ ਸੂਬੇ ਅੰਦਰ ਕੋਈ ਗੱਲ ਨਹੀਂ ਸੁਣਦਾ।ਉਹਨਾਂ ਕਿਹਾ ਕਿ ਇਸ ਦੇ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਲੋਕਾਂ ਨੂੰ ਗੈਸ ਸਬਸਿਡੀ ਛੱਡਣ ਦੀ ਅਪੀਲ ਕੀਤੀ ਸੀ ਤਾਂ ਬਿਨਾਂ ਕਿਸੇ ਵੱਡੇ ਪ੍ਰਚਾਰ ਦੇ 85 ਲੱਖ ਖਪਤਕਾਰਾਂ ਨੂੰ ਗੈਸ ਸਬਸਿਡੀ ਛੱਡ ਦਿੱਤੀ ਸੀ।ਮੋਦੀ ਨੇ ਵਾਅਦਾ ਕੀਤਾ ਸੀ ਕਿ ਛੱਡੀ ਹੋਈ ਸਬਸਿਡੀ ਦੇ ਪੈਸਿਆਂ ਨੂੰ ਗਰੀਬ ਔਰਤਾਂ ਨੂੰ ਐਲਪੀਜੀ ਕੁਨੈਕਸ਼ਨ ਦੇਣ ਲਈ ਇਸਤੇਮਾਲ ਕੀਤਾ ਜਾਵੇਗਾ। ਇਸ ਦਾ ਨਤੀਜਾ ਹੈਰਾਨੀਜਨਕ ਸੀ। [caption id="attachment_253406" align="aligncenter" width="300"]Capt Amarinder Singh On Bibi Jagir Kaur Statement ਅਮਰਿੰਦਰ ਸਿੰਘ ਇੱਕ ਅਜਿਹਾ ਕੈਪਟਨ ਹੈ ਜਿਸ ਦੀ ਕੋਈ ਨਹੀਂ ਸੁਣਦਾ : ਸ਼੍ਰੋਮਣੀ ਅਕਾਲੀ ਦਲ[/caption] ਬੀਬੀ ਜਗੀਰ ਕੌਰ ਨੇ ਚੇਤੇ ਕਰਵਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਇੱਕ ਕਾਂਗਰਸੀ ਆਗੂ ਲਾਲ ਬਹਾਦਰ ਸ਼ਾਸ਼ਤਰੀ ਨੇ ਦੇਸ਼ ਵਿਚ ਅੰਨ ਦੀ ਸਮੱਸਿਆ ਨਾਲ ਨਜਿੱਠਣ ਲਈ ਦੇਸ਼ ਵਾਸੀਆਂ ਨੂੰ ਸੋਮਵਾਰ ਨੂੰ ਇੱਕ ਡੰਗ ਦਾ ਖਾਣਾ ਛੱਡਣ ਲਈ ਕਿਹਾ ਸੀ। ਸਿੱਟੇ ਵਜੋਂ ਲੱਖਾਂ ਲੋਕਾਂ ਨੇ ਮਹੀਨਿਆਂ ਤਕ ਸੋਮਵਾਰ ਸ਼ਾਮ ਦਾ ਖਾਣਾ ਤਿਆਗ ਦਿੱਤਾ ਸੀ। ਇੰਨਾ ਹੀ ਨਹੀਂ, ਬਹੁਤ ਸਾਰੇ ਬੱਚਿਆਂ ਨੇ ਵੀ ਸੋਮਵਾਰ ਨੂੰ ਖਾਣਾ ਤਿਆਗ ਦਿੱਤਾ ਸੀ ਅਤੇ ਉਹਨਾਂ ਦੇ ਮਾਪੇ ਵੀ ਬੱਚਿਆਂ ਦਾ ਫੈਸਲਾ ਨਹੀਂ ਸੀ ਬਦਲ ਸਕੇ। -PTCNews

Related Post