ਮੰਤਰੀ ਮੰਡਲ ਦੇ ਵਾਧੇ ਬਾਰੇ ਕੈਪਟਨ ਦੀ ਰਾਹੁਲ ਨਾਲ ਮੀਟਿੰਗ ਖ਼ਤਮ,ਵਕਤ ਆਉਣ 'ਤੇ ਵੇਰਵਾ ਦੇਵਾਂਗੇ
Shanker Badra
April 19th 2018 07:40 PM --
Updated:
April 20th 2018 12:29 PM
ਮੰਤਰੀ ਮੰਡਲ ਦੇ ਵਾਧੇ ਬਾਰੇ ਕੈਪਟਨ ਦੀ ਰਾਹੁਲ ਨਾਲ ਮੀਟਿੰਗ ਖ਼ਤਮ,ਵਕਤ ਆਉਣ 'ਤੇ ਵੇਰਵਾ ਦੇਵਾਂਗੇ:ਕੈਪਟਨ ਅਮਰਿੰਦਰ:ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੇ ਵਾਧੇ ਨੂੰ ਲੈ ਕੇ ਅੱਜ ਦਿੱਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਹੋਈ ਹੈ।ਜਿਸ ਮੀਟਿੰਗ ਦੇ ਵਿੱਚ ਸੁਨੀਲ ਜਾਖੜ ,ਆਸ਼ਾ ਕੁਮਾਰੀ ਅਤੇ ਹਰੀਸ਼ ਚੌਧਰੀ ਮੌਜੂਦ ਰਹੇ ਹਨ।ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਲਗਾਤਾਰ ਪੌਣੇ ਤਿੰਨ ਘੰਟੇ ਚੱਲੀ ਹੈ।ਮੀਟਿੰਗ ਖ਼ਤਮ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀਟਿੰਗ ਖ਼ਤਮ ਹੋ ਗਈ ਹੈ ਅਤੇ ਮੰਤਰੀ ਮੰਡਲ ਦੇ ਵਾਧੇ ਨੂੰ ਲੈ ਕੇ ਵਿਚਾਰ-ਚਰਚਾ ਹੋ ਗਈ ਹੈ।ਉਨ੍ਹਾਂ ਨੇ ਕਿਹਾ ਇਸ ਦਾ ਵਕਤ ਆਉਣ ਤੇ ਵੇਰਵਾ ਦੇਵਾਂਗੇ।