CBSE ਨੇ 10ਵੀਂ ਤੇ 12ਵੀਂ ਕਲਾਸਾਂ ਦੀਆਂ ਪ੍ਰੀਖਿਆਵਾਂ ਦਾ ਕੀਤਾ ਐਲਾਨ, ਜਾਣੋ ਕਦੋ ਹੋਵੇਗਾ ਪਹਿਲਾ ਪੇਪਰ

By  Jashan A December 24th 2018 09:34 AM

CBSE ਨੇ 10ਵੀਂ ਤੇ 12ਵੀਂ ਕਲਾਸਾਂ ਦੀਆਂ ਪ੍ਰੀਖਿਆਵਾਂ ਦਾ ਕੀਤਾ ਐਲਾਨ, ਜਾਣੋ ਕਦੋ ਹੋਵੇਗਾ ਪਹਿਲਾ ਪੇਪਰ,ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਸੈਕੰਡਰੀ ਐਜੁਕੇਸ਼ਨ ( CBSE ) ਨੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਹੈ। 10ਵੀਂ ਦੀ ਪ੍ਰੀਖਿਆ 21 ਫਰਵਰੀ ਤੋਂ 29 ਮਾਰਚ ਅਤੇ 12ਵੀਂ ਦੀ ਪ੍ਰੀਖਿਆਵਾਂ 15 ਫਰਵਰੀ ਤੋਂ 3 ਅਪ੍ਰੈਲ ਤੱਕ ਹੋਣਗੀਆਂ। [caption id="attachment_231820" align="aligncenter" width="300"]cbse CBSE ਨੇ 10ਵੀਂ ਤੇ 12ਵੀਂ ਕਲਾਸਾਂ ਦੀਆਂ ਪ੍ਰੀਖਿਆਵਾਂ ਦਾ ਕੀਤਾ ਐਲਾਨ, ਜਾਣੋ ਕਦੋ ਹੋਵੇਗਾ ਪਹਿਲਾ ਪੇਪਰ[/caption] ਦੱਸਿਆ ਜਾ ਰਿਹਾ ਹੈ ਕਿ ਸੀਬੀਐਸਈ ਨੇ ਸਮੇਂ ਤੋਂ ਪਹਿਲਾਂ ਪ੍ਰੀਖਿਆਵਾਂ ਦੀਆਂ ਤਾਰੀਖਾਂ ਦਾ ਐਲਾਨ ਕੀਤਾ। ਦੱਸ ਦੇਈਏ ਕਿ ਕਿ ਅਗਲੇ ਸਾਲ ਅਪ੍ਰੈਲ 'ਚ ਦੇਸ਼ ਵਿੱਚ ਲੋਕਸਭਾ ਚੋਣ ਹੋ ਸਕਦੇ ਹਨ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਰੀਖਾਂ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੋਰਡ ਦੇ ਦੋਵੇਂ ਕਲਾਸਾਂ ਦਾ ਸ਼ੇਡਿਊਲ ਆਪਣੀ ਵੇਬਸਾਈਟ ਉੱਤੇ ਜਾਰੀ ਕੀਤਾ ਹੈ। ਹੋਰ ਪੜ੍ਹੋ:ਤਰਨਤਾਰਨ ‘ਚ ਬੀ.ਐੱਸ.ਐੱਫ. ਨੇ 85 ਕਰੋੜ ਦੀ ਹੈਰੋਇਨ ਸਮੇਤ 1 ਪਿਸਤੌਲ ਕੀਤਾ ਬਰਾਮਦ ਡੇਟ ਸ਼ੀਟ ਦੇ ਮੁਤਾਬਕ, 12ਵੀਂ ਦੇ ਬੋਰਡ ਪ੍ਰੀਖਿਆ 15 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ 3 ਅਪ੍ਰੈਲ ਤੱਕ ਚੱਲੇਗੀ, ਜਦੋਂ ਕਿ 10ਵੀਂ ਜਮਾਤ ਦੇ ਬੋਰਡ ਪਰੀਖਿਆ 21 ਫਰਵਰੀ ਤੋਂ 29 ਮਾਰਚ ਤੱਕ ਚੱਲੇਗੀ। [caption id="attachment_231819" align="aligncenter" width="300"]cbse CBSE ਨੇ 10ਵੀਂ ਤੇ 12ਵੀਂ ਕਲਾਸਾਂ ਦੀਆਂ ਪ੍ਰੀਖਿਆਵਾਂ ਦਾ ਕੀਤਾ ਐਲਾਨ, ਜਾਣੋ ਕਦੋ ਹੋਵੇਗਾ ਪਹਿਲਾ ਪੇਪਰ[/caption] ਪਰੀਖਿਆ ਸਵੇਰੇ ਦੀ ਸ਼ਿਫਟ ਵਿੱਚ ਸਵੇਰੇ 10 . 30 ਤੋਂ ਦੁਪਹਿਰ 1.30 ਵਜੇ ਤੱਕ ਆਯੋਜਿਤ ਕੀਤੇ ਜਾਣਗੇ। ਵਿਦਿਆਰਥੀਆਂ ਨੂੰ ਆਂਸਰ ਬੁੱਕ ਸਵੇਰੇ 10 ਵਜੇ ਮਿਲ ਜਾਵੇਗੀ ਅਤੇ ਕਵੇਸ਼ਚਨ ਪੇਪਰ 10 . 15 ਵਜੇ ਵੰਡਣੇ ਸ਼ੁਰੂ ਹੋਣਗੇ। 10.30 ਵਜੇ ਤੋਂ ਵਿਦਿਆਰਥੀ ਸਵਾਲਾਂ ਦੇ ਜਵਾਬ ਲਿਖਣਾ ਸ਼ੁਰੂ ਕਰ ਸਕਣਗੇ। -PTC News

Related Post