CBSE: ਡਿਜੀਲਾਕਰ ਰਾਹੀਂ ਵਿਦਿਆਰਥੀ ਦੇਖ ਸਕਣਗੇ ਆਪਣੇ ਨਤੀਜੇ, ਬੋਰਡ ਨੇ ਦਿੱਤੀ ਜਾਣਕਾਰੀ, ਇਸ ਤਰ੍ਹਾਂ ਬਣਾਓ ਅਕਾਊਂਟ

By  Baljit Singh July 19th 2021 09:36 AM

ਨਵੀਂ ਦਿੱਲੀ: ਸੀਬੀਐੱਸਈ ਦੇ ਨਤੀਜੇ 2021 ਡਿਜੀਲਾਕਰ ਵਿੱਚ ਉਪਲਬਧ ਹੋਣਗੇ। ਡਿਜੀਲਾਕਰ ਖਾਤੇ ਵਿਚ ਲੌਗਇਨ ਕਰ ਕੇ ਵਿਦਿਆਰਥੀ ਮਹੱਤਵਪੂਰਨ ਦਸਤਾਵੇਜ਼ਾਂ ਜਿਵੇਂ ਮਾਰਕ ਸ਼ੀਟ, ਪਾਸ ਸਰਟੀਫਿਕੇਟ, ਮਾਈਗ੍ਰੇਸ਼ਨ ਸਰਟੀਫਿਕੇਟ ਅਤੇ ਸਕਿਲ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿਕਲਪਿਕ ਮੁਲਾਂਕਣ ਵਿਧੀ ਦੇ ਅਧਾਰ ਉੱਤੇ ਦੱਸਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੀਬੀਐੱਸਈ ਦਾ ਨਤੀਜਾ 31 ਜੁਲਾਈ ਤੱਕ ਜਾਰੀ ਕੀਤਾ ਜਾਵੇਗਾ। ਵਿਦਿਆਰਥੀਆਂ ਦੇ ਦਸਤਾਵੇਜ਼ ਵਿਦਿਆਰਥੀਆਂ ਦੇ ਸਬੰਧਤ ਡਿਜੀਲਾਕਰ ਖਾਤਿਆਂ ਵਿਚ ਭੇਜੇ ਜਾਣਗੇ।

ਪੜੋ ਹੋਰ ਖਬਰਾਂ: ਮਾਨਸੂਨ ਸੈਸ਼ਨ ਤੋਂ ਪਹਿਲਾਂ PM ਮੋਦੀ ਦੀ ਸਰਬ-ਦਲੀ ਬੈਠਕ, ਕਿਹਾ- ਵੱਖ-ਵੱਖ ਮੁੱਦਿਆਂ ’ਤੇ ਚਰਚਾ ਲਈ ਤਿਆਰ

ਡਿਜੀਲਾਕਰ ਕੀ ਹੈ?

ਡਿਜੀਲਾਕਰ ਦਸਤਾਵੇਜ਼ਾਂ ਅਤੇ ਸਰਟੀਫਿਕੇਟ ਨੂੰ ਸਟੋਰ ਕਰਨ, ਸਾਂਝਾ ਕਰਨ ਅਤੇ ਤਸਦੀਕ ਕਰਨ ਲਈ ਇੱਕ ਸੁਰੱਖਿਅਤ ਕਲਾਉਡ ਅਧਾਰਿਤ ਪਲੇਟਫਾਰਮ ਹੈ। ਇਸ ਵਿਚ ਖਾਤਾ ਬਣਾਉਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ-

Https://accounts.digitallocker.gov.in/signup/smart_v2/4f0bc1fe0b88eb43709d3a23143cf28f 'ਤੇ ਕਲਿੱਕ ਕਰੋ

ਆਧਾਰ ਕਾਰਡ ਦੇ ਅਨੁਸਾਰ ਆਪਣਾ ਨਾਮ ਦਰਜ ਕਰੋ।

ਆਧਾਰ ਕਾਰਡ ਦੇ ਅਨੁਸਾਰ ਆਪਣੀ ਜਨਮ ਮਿਤੀ ਦਾਖਲ ਕਰੋ।

ਆਪਣਾ ਲਿੰਗ ਨਿਰਧਾਰਤ ਕਰੋ।

ਆਪਣਾ ਮੋਬਾਈਲ ਨੰਬਰ ਦਰਜ ਕਰੋ।

6 ਅੰਕ ਦਾ ਸੁਰੱਖਿਆ ਪਿੰਨ ਸੈੱਟ ਕਰੋ।

ਆਪਣੀ ਈਮੇਲ ਆਈਡੀ ਦਿਓ।

ਆਪਣਾ ਆਧਾਰ ਨੰਬਰ ਦਰਜ ਕਰੋ।

ਵੇਰਵੇ ਜਮ੍ਹਾ ਕਰੋ।

ਇੱਕ ਉਪਭੋਗਤਾ ਨਾਮ ਸੈਟ ਕਰੋ।

ਇੱਕ ਵਾਰ ਡਿਜੀਲਾਕਰ ਖਾਤਾ ਬਣ ਜਾਣ ਉੱਤੇ, ਬ੍ਰਾਉਜ਼ ਡਾਕੂਮੈਂਟਸ ਉੱਤੇ ਕਲਿੱਕ ਕਰੋ ਅਤੇ ਆਪਣੇ ਬੋਰਡ ਦੀ ਪ੍ਰੀਖਿਆ ਦੇ ਦਸਤਾਵੇਜ਼ ਪ੍ਰਾਪਤ ਕਰਨ ਲਈ ਆਪਣਾ ਬੋਰਡ ਰੋਲ ਨੰਬਰ ਦਰਜ ਕਰੋ।

ਪੜੋ ਹੋਰ ਖਬਰਾਂ: ਕੈਪਟਨ ਦੇ ਹੱਕ ’ਚ ਆਏ ਵਿਧਾਇਕਾਂ ਨੇ ਹਾਈਕਮਾਨ ਅੱਗੇ ਰੱਖੀ ਮੰਗ, ਕਿਹਾ-‘ਸਿੱਧੂ ਤੋਂ ਮੰਗਾਓ ਮੁਆਫੀ’

ਡਿਜੀਲਾਕਰ ਵਿਚ 67 ਮਿਲੀਅਨ ਲੋਕਾਂ ਦਾ ਬਣਿਆ ਖਾਤਾ

ਹੁਣ ਤੱਕ ਡਿਜੀਲਾਕਰ ਕੋਲ 210 ਤੋਂ ਵੱਧ ਵੱਖ-ਵੱਖ ਕਿਸਮ ਦੇ ਡਿਜੀਟਲ ਦਸਤਾਵੇਜ਼ ਹਨ। ਹੁਣ ਤੱਕ ਇਸ ਦੇ 67.06 ਮਿਲੀਅਨ ਰਜਿਸਟਰਡ ਉਪਭੋਗਤਾ ਹਨ ਅਤੇ ਇਸ ਨੇ 4.32 ਅਰਬ ਦਸਤਾਵੇਜ਼ ਜਾਰੀ ਕੀਤੇ ਹਨ।

ਪੜੋ ਹੋਰ ਖਬਰਾਂ: ਪੰਜਾਬ ‘ਚ ਕਾਂਗਰਸ ਪ੍ਰਧਾਨਗੀ ਦਾ ਮਸਲਾ ਖਤਮ, ਸਿੱਧੂ ਬਣੇ ਨਵੇਂ ‘ਕਪਤਾਨ’

-PTC News

Related Post