ਕਿਸਾਨਾਂ ਲਈ ਵੱਡੀ ਖਬਰ, ਹੁਣ ਕ੍ਰੈਡਿਟ ਕਾਰਡ ਬਣਾਉਣਾ ਹੋਵੇਗਾ ਸੌਖਾ, ਹੋਣਗੇ ਇਹ ਫਾਇਦੇ !!

By  Jashan A February 11th 2019 12:35 PM

ਕਿਸਾਨਾਂ ਲਈ ਵੱਡੀ ਖਬਰ, ਹੁਣ ਕ੍ਰੈਡਿਟ ਕਾਰਡ ਬਣਾਉਣਾ ਹੋਵੇਗਾ ਸੌਖਾ, ਹੋਣਗੇ ਇਹ ਫਾਇਦੇ !!,ਕਿਸਾਨਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਹੁਣ ਕਿਸਾਨਾਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਹੈ। ਦਰਅਸਲ ਹੁਣ ਕਿਸਾਨਾਂ ਦਾ ਕ੍ਰੈਡਿਟ ਕਾਰਡ ਬਣਾਉਣਾ ਸੌਖਾ ਹੋ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਸੰਸਥਾਗਤ ਕ੍ਰੈਡਿਟ ਪ੍ਰਣਾਲੀ ਅੰਦਰ ਸਾਰੇ ਕਿਸਾਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਹੋਏ 'ਕਿਸਾਨ ਕ੍ਰੈਡਿਟ ਕਾਰਡ' ਜਿਹੀ ਵਿਸ਼ੇਸ਼ ਮੁਹਿੰਮ ਚਲਾਈ ਹੈ, ਜਿਸ ਕਾਰਨ ਕਿਸਾਨਾਂ ਨੂੰ ਵਧੇਰੇ ਫਾਇਦਾ ਹੋਣ ਵਾਲਾ ਹੈ। [caption id="attachment_254494" align="aligncenter" width="300"]farmer ਕਿਸਾਨਾਂ ਲਈ ਵੱਡੀ ਖਬਰ, ਹੁਣ ਕ੍ਰੈਡਿਟ ਕਾਰਡ ਬਣਾਉਣਾ ਹੋਵੇਗਾ ਸੌਖਾ, ਹੋਣਗੇ ਇਹ ਫਾਇਦੇ !![/caption] ਫਿਲਹਾਲ 6.95 ਕਰੋੜ ਕਿਸਾਨਾਂ ਕੋਲ 'ਕਿਸਾਨ ਕ੍ਰੈਡਿਟ ਕਾਰਡ' ਹਨ।ਸਰਕਾਰ ਦੀ ਯੋਜਨਾ ਤਹਿਤ ਕਿਸਾਨਾਂ ਨੂੰ ਫਾਰਮ ਜਮ੍ਹਾ ਕਰਨ ਦੇ ਦੋ ਹਫਤਿਆਂ ਅੰਦਰ ਕ੍ਰੈਡਿਟ ਕਾਰਡ ਜਾਰੀ ਕੀਤਾ ਜਾ ਸਕੇਗਾ। [caption id="attachment_254497" align="aligncenter" width="300"]farmer ਕਿਸਾਨਾਂ ਲਈ ਵੱਡੀ ਖਬਰ, ਹੁਣ ਕ੍ਰੈਡਿਟ ਕਾਰਡ ਬਣਾਉਣਾ ਹੋਵੇਗਾ ਸੌਖਾ, ਹੋਣਗੇ ਇਹ ਫਾਇਦੇ !![/caption] ਇਹ ਇਕ ਅਜਿਹਾ ਕਦਮ ਹੈ, ਜਿਸ ਨਾਲ ਕਿਸਾਨ ਕ੍ਰੈਡਿਟ ਕਾਰਡ ਲਈ ਅਰਜ਼ੀ ਦੇਣ ਵਾਲੇ ਕਿਸਾਨ ਦੇ 2,000 ਤੋਂ 5,000 ਰੁਪਏ ਬਚ ਸਕਦੇ ਹਨ। [caption id="attachment_254496" align="aligncenter" width="300"]farmer ਕਿਸਾਨਾਂ ਲਈ ਵੱਡੀ ਖਬਰ, ਹੁਣ ਕ੍ਰੈਡਿਟ ਕਾਰਡ ਬਣਾਉਣਾ ਹੋਵੇਗਾ ਸੌਖਾ, ਹੋਣਗੇ ਇਹ ਫਾਇਦੇ !![/caption] ਕਿਸਾਨਾਂ ਨੂੰ 7 ਫੀਸਦੀ ਵਿਆਜ 'ਤੇ 3 ਲੱਖ ਰੁਪਏ ਤਕ ਦਾ ਸ਼ਾਰਟ ਟਰਮ ਖੇਤੀਬਾੜੀ ਕਰਜ਼ਾ ਮਿਲਦਾ ਹੈ ਅਤੇ ਜੋ ਕਿਸਾਨ ਸਮੇਂ 'ਚ ਕਿਸ਼ਤਾਂ ਚੁਕਾ ਦਿੰਦੇ ਹਨ ਉਨ੍ਹਾਂ ਨੂੰ 3 ਫੀਸਦੀ ਦੀ ਵਾਧੂ ਛੋਟ ਮਿਲਦੀ ਹੈ।ਜ਼ਿਕਰਯੋਗ ਹੈ ਕਿ 2018-19 ਦੇ ਵਿੱਤੀ ਸਾਲ 'ਚ ਕੇਂਦਰ ਸਰਕਾਰ ਨੇ ਸ਼ਾਰਟ ਟਰਮ ਖੇਤੀਬਾੜੀ ਕਰਜ਼ 'ਤੇ ਵਿਆਜ਼ ਸਬਸਿਡੀ ਦੇਣ ਲਈ ਤਕਰੀਬਨ 15 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ। -PTC News

Related Post