ਕੇਂਦਰੀ ਕੈਬਨਿਟ ਨੇ ਨਾਗਰਿਕਤਾ ਸੋਧ ਬਿੱਲ 2019 ਨੂੰ ਦਿੱਤੀ ਮਨਜ਼ੂਰੀ , ਹੁਣ ਸੰਸਦ ਵਿਚ ਹੋਵੇਗਾ ਪੇਸ਼

By  Shanker Badra December 4th 2019 03:18 PM -- Updated: December 4th 2019 03:27 PM

ਕੇਂਦਰੀ ਕੈਬਨਿਟ ਨੇ ਨਾਗਰਿਕਤਾ ਸੋਧ ਬਿੱਲ 2019 ਨੂੰ ਦਿੱਤੀ ਮਨਜ਼ੂਰੀ , ਹੁਣ ਸੰਸਦ ਵਿਚ ਹੋਵੇਗਾ ਪੇਸ਼:ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਅੱਜ ਨਾਗਰਿਕਤਾ ਸੋਧ ਬਿੱਲ 2019 ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੱਜ ਸਵੇਰੇ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਹੁਣ ਸੰਸਦ ਵਿਚ ਸਿਟੀਜ਼ਨਸ਼ਿਪ ਸੋਧ ਬਿੱਲ ਪੇਸ਼ ਕਰਨ ਲਈ ਤਿਆਰ ਹੈ। ਸੂਤਰਾਂ ਮੁਤਾਬਕ ਇਸ ਬਿੱਲ ਨੂੰ ਅਗਲੇ ਦੋ ਦਿਨਾਂ ਵਿਚ ਸੰਸਦ ਵਿਚ ਪੇਸ਼ ਕੀਤਾ ਜਾ ਸਕਦਾ ਹੈ। [caption id="attachment_366124" align="aligncenter" width="300"]Central cabinet Citizenship Amendment Bill approval , Will now be present in Parliament ਕੇਂਦਰੀ ਕੈਬਨਿਟ ਨੇ ਨਾਗਰਿਕਤਾ ਸੋਧ ਬਿੱਲ 2019 ਨੂੰ ਦਿੱਤੀ ਮਨਜ਼ੂਰੀ , ਹੁਣ ਸੰਸਦ ਵਿਚ ਹੋਵੇਗਾ ਪੇਸ਼[/caption] ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਿਛਲੇ ਕੁਝ ਦਿਨਾਂ ਤੋਂ ਵੱਖ -ਵੱਖ ਹਿੱਤ ਧਾਰਕਾਂ ਨਾਲ ਬਿੱਲ ਦੇ ਮਸਲੇ 'ਤੇ ਮੀਟਿੰਗਾਂ ਕਰ ਰਹੇ ਹਨ ਜੋ ਕਿ 100 ਘੰਟੇ ਤੋਂ ਜ਼ਿਆਦਾ ਚੱਲੀਆਂ ਸਨ। ਉਨ੍ਹਾਂ ਨੇ ਬਿੱਲ ਦੇ ਵੱਖ -ਵੱਖ ਪਹਿਲੂਆਂ ਬਾਰੇ ਹਿੱਤ ਧਾਰਕਾਂ ਨਾਲ ਚਰਚਾ ਕੀਤੀ ਅਤੇ ਇਸ ਦੇ ਭਰਮਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। [caption id="attachment_366125" align="aligncenter" width="300"]Central cabinet Citizenship Amendment Bill approval , Will now be present in Parliament ਕੇਂਦਰੀ ਕੈਬਨਿਟ ਨੇ ਨਾਗਰਿਕਤਾ ਸੋਧ ਬਿੱਲ 2019 ਨੂੰ ਦਿੱਤੀ ਮਨਜ਼ੂਰੀ , ਹੁਣ ਸੰਸਦ ਵਿਚ ਹੋਵੇਗਾ ਪੇਸ਼[/caption] ਦੱਸ ਦੇਈਏ ਕਿ ਇਸ ਬਿੱਲ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਸਦ ਵਿਚ ਪੇਸ਼ ਕੀਤੇ ਜਾਣ ਦੌਰਾਨ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਸਦਨ ਵਿਚ ਮੌਜੂਦ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਸੰਸਦ 'ਚ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਪਾਕਿਸਤਾਨ, ਬੰਗਲਾ ਦੇਸ਼ ਅਤੇ ਅਫ਼ਗਾਨਿਸਤਾਨ ਦੇ ਗੈਰ ਮੁਸਲਿਮ ਸ਼ਰਨਾਰਥੀ ਭਾਰਤ ਦੀ ਨਾਗਰਿਕਤਾ ਹਾਸਲ ਕਰ ਸਕਣਗੇ। -PTCNews

Related Post