ਦੇਖੋ ਤੁਹਾਡੇ ਸ਼ਹਿਰ ਦੇ ਵਿੱਚ ਵਿਦੇਸ਼ ਤੋਂ ਆਏ ਕਿੰਨੇ ਵਿਅਕਤੀ ? ਕੇਂਦਰ ਸਰਕਾਰ ਨੇ ਜਾਰੀ ਕੀਤੀ ਲਿਸਟ

By  Shanker Badra March 27th 2020 06:44 PM -- Updated: March 28th 2020 09:33 AM

ਦੇਖੋ ਤੁਹਾਡੇ ਸ਼ਹਿਰ ਦੇ ਵਿੱਚ ਵਿਦੇਸ਼ ਤੋਂ ਆਏ ਕਿੰਨੇ ਵਿਅਕਤੀ ? ਕੇਂਦਰ ਸਰਕਾਰ ਨੇ ਜਾਰੀ ਕੀਤੀ ਲਿਸਟ:ਨਵੀਂ ਦਿੱਲੀ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ।ਇਸ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੀ ਚਿੰਤਤ ਹੈ ,ਕਿਉਂਕਿ ਵਿਦੇਸ਼ ਤੋਂ ਆਉਣ ਵਾਲੇ ਲੋਕ ਹੀ ਜ਼ਿਆਦਾਤਰਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਹਨ [caption id="attachment_397999" align="aligncenter" width="750"]Central government issues list of people who returned top Punjab from overseas ਦੇਖੋ ਤੁਹਾਡੇ ਸ਼ਹਿਰ ਦੇ ਵਿੱਚ ਵਿਦੇਸ਼ ਤੋਂ ਆਏ ਕਿੰਨੇ ਵਿਅਕਤੀ ? ਕੇਂਦਰ ਸਰਕਾਰ ਨੇ ਜਾਰੀ ਕੀਤੀ ਲਿਸਟ[/caption] ਇਸ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਵਿਦੇਸ਼ ਤੋਂ ਆਏ ਲੋਕਾਂ ਬਾਰੇ ਜਾਣਕਾਰੀ ਦਿੰਦਿਆਂ ਇੱਕ ਲਿਸਟ ਜਾਰੀ ਕੀਤੀ ਹੈ ਅਤੇ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਹੈ। ਇਸ ਲਿਸਟ ਦੇ ਵਿੱਚ 55669 ਦੇ ਕਰੀਬ ਲੋਕ ਉਹ ਹਨ ,ਜਿਹੜੇ ਅਜਿਹੇ ਸਮੇਂ ਵਿਦੇਸ਼ ਤੋਂ ਵਾਪਸ ਪਰਤੇ ਹਨ ਅਤੇ ਜਿਨਾ ਕਰਕੇ ਸਾਰਿਆਂ ਨੂੰ ਖ਼ਤਰਾ ਬਣਿਆ ਹੋਇਆ ਹੈ। [caption id="attachment_398000" align="aligncenter" width="750"]Central government issues list of people who returned top Punjab from overseas ਦੇਖੋ ਤੁਹਾਡੇ ਸ਼ਹਿਰ ਦੇ ਵਿੱਚ ਵਿਦੇਸ਼ ਤੋਂ ਆਏ ਕਿੰਨੇ ਵਿਅਕਤੀ ? ਕੇਂਦਰ ਸਰਕਾਰ ਨੇ ਜਾਰੀ ਕੀਤੀ ਲਿਸਟ[/caption] ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚ 38 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ ਦੇ 19, ਐੱਸ.ਏ.ਐੱਸ. ਨਗਰ (ਮੋਹਾਲੀ) ਦੇ 6, ਹੁਸ਼ਿਆਰਪੁਰ ਦੇ 5, ਜਲੰਧਰ ਦੇ 5, ਲੁਧਿਆਣਾ 1 ਅਤੇ ਅੰਮ੍ਰਿਤਸਰ ਦੇ 2 ਮਾਮਲੇ ਸਾਹਮਣੇ ਆਏ ਹਨ ,ਜਿਨ੍ਹਾਂ 'ਚੋਂ ਅੰਮ੍ਰਿਤਸਰ ਦਾ ਇੱਕ ਵਿਅਕਤੀ ਵੀਰਵਾਰ ਨੂੰ ਰੀਕਵਰ ਹੋ ਗਿਆ ਹੈ। -PTCNews

Related Post