ਚੰਦਰਯਾਨ-2 : ਚੰਦ 'ਤੇ ਵਿਕਰਮ ਲੈਂਡਰ ਦਾ ਲੱਗਿਆ ਪਤਾ, ਆਰਬਿਟਰ ਨੇ ਖਿੱਚੀ ਤਸਵੀਰ

By  Jashan A September 8th 2019 04:05 PM

ਚੰਦਰਯਾਨ-2 : ਚੰਦ 'ਤੇ ਵਿਕਰਮ ਲੈਂਡਰ ਦਾ ਲੱਗਿਆ ਪਤਾ, ਆਰਬਿਟਰ ਨੇ ਖਿੱਚੀ ਤਸਵੀਰ,ਨਵੀਂ ਦਿੱਲੀ: ਇਸਰੋ ਦੇ ਮੁਖੀ ਕੇ. ਸੀਵਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਚੰਦਰਯਾਨ-2 ਦੇ ਲੈਂਡਰ 'ਵਿਕਰਮ' ਦੀ ਲੋਕੇਸ਼ਨ ਪਤਾ ਲੱਗ ਗਈ ਹੈ। ਆਰਬਿਟਰ ਨੇ ਥਰਮਲ ਇਮੇਜ਼ ਕੈਮਰੇ ਤੋਂ ਉਸ ਦੀ ਤਸਵੀਰ ਲਈ ਹੈ, ਜਿਸ ਤੋਂ ਵਿਕ੍ਰਮ ਲੈਂਡਰ ਦੀ ਸਹੀ ਲੋਕੇਸ਼ਨ ਦਾ ਪਤਾ ਲੱਗਾ ਹੈ।

ਇਸਰੋ ਵਿਗਿਆਨੀ ਹੁਣ ਆਰਬਿਟਰ ਜ਼ਰੀਏ ਵਿਕ੍ਰਮ ਲੈਂਡਰ ਨੂੰ ਸੰਦੇਸ਼ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ। ਬੈਂਗਲੁਰੂ ਸਥਿਤ ਇਸਰੋ ਸੈਂਟਰ ਤੋਂ ਲਗਾਤਾਰ ਵਿਕ੍ਰਮ ਲੈਂਡਰ ਅਤੇ ਆਰਬਿਟਰ ਨੂੰ ਸੰਦੇਸ਼ ਭੇਜਿਆ ਜਾ ਰਿਹਾ ਹੈ ਤਾਂ ਕਿ ਸੰਚਾਰ ਸੰਪਰਕ ਸ਼ੁਰੂ ਕੀਤਾ ਜਾ ਸਕੇ।

ਹੋਰ ਪੜ੍ਹੋ:ਚੰਡੀਗੜ੍ਹ ਦੇ ਇੱਕ ਹੋਟਲ 'ਚ ਮੁੰਡੇ-ਕੁੜੀ ਨੇ ਕੀਤੀ ਆਤਮ ਹੱਤਿਆ, ਜਾਂਚ 'ਚ ਜੁਟੀ ਪੁਲਿਸ

https://twitter.com/ANI/status/1170610654232731648?s=20

ਦੱਸਣਯੋਗ ਹੈ ਕਿ ਭਾਰਤ ਦੇ ਚੰਦਰਯਾਨ-2 ਮਿਸ਼ਨ ਨੂੰ ਸ਼ਨੀਵਾਰ ਸਵੇਰੇ ਉਸ ਸਮੇਂ ਝਟਕਾ ਲੱਗਾ, ਜਦੋਂ ਚੰਦਰਮਾ ਦੀ ਸਤਿਹ ਤੋਂ 2.1 ਕਿਲੋਮੀਟਰ ਦੀ ਉੱਚਾਈ 'ਤੇ ਵਿਕ੍ਰਮ ਲੈਂਡਰ ਦਾ ਇਸਰੋ ਨਾਲ ਸੰਪਰਕ ਟੁੱਟ ਗਿਆ, ਜਿਸ ਕਾਰ ਮਿਸ਼ਨ ਫੇਲ ਹੋ ਗਿਆ ਸੀ। ਇਸਰੋ ਦੇ ਵਿਗਿਆਨੀਆਂ ਨੇ ਕਿਹਾ ਕਿ ਵਿਕ੍ਰਮ ਲੈਂਡਰ ਉਤਰ ਰਿਹਾ ਸੀ ਅਤੇ ਟੀਚੇ ਤੋਂ 2.1 ਕਿਲੋਮੀਟਰ ਪਹਿਲਾਂ ਤਕ ਉਸ ਦਾ ਕੰਮ ਆਮ ਸੀ।

-PTC News

Related Post