ਚੰਡੀਗੜ੍ਹ ਬਲਾਤਕਾਰ ਕੇਸ 'ਤੇ ਕਿਰਨ ਖੇਰ ਦਾ ਬਿਆਨ " ਆਟੋ 'ਚ ਸਿਰਫ ਮੁੰਡੇ ਸੀ ਤਾਂ ਕੁੜੀ ਨੂੰ ਨਹੀਂ ਬੈਠਣਾ ਚਾਹੀਦਾ ਸੀ"

By  Joshi November 30th 2017 02:25 PM -- Updated: November 30th 2017 02:45 PM

Chandigarh gangrape case auto : ਚੰਡੀਗੜ੍ਹ ਬਲਾਤਕਾਰ ਕੇਸ 'ਤੇ ਕਿਰਨ ਖੇਰ ਦਾ ਬਿਆਨ " ਆਟੋ 'ਚ ਸਿਰਫ ਮੁੰਡੇ ਸੀ ਤਾਂ ਕੁੜੀ ਨੂੰ ਨਹੀਂ ਬੈਠਣਾ ਚਾਹੀਦਾ ਸੀ"

ਸ਼ਹਿਰ ਚੰਡੀਗੜ੍ਹ, ਜਿਸਨੂੰ ਕਿ ਕੁੜੀਆਂ ਲਈ ਸੁਰੱਖਿਅਤ ਸ਼ਹਿਰ ਮੰਨਿਆ ਜਾਂਦਾ ਹੈ ਦੇ ਸੈਕਟਰ-53ਦੇ ਜੰਗਲ 'ਚ ਕੁੜੀ ਨਾਲ ਹੋਏ ਸਮੂਹਕ ਬਲਾਤਕਾਰ ਦੇ ਮਾਮਲੇ 'ਤੇ ਸੰਸਦ ਮੈਂਬਰ ਕਿਰਨ ਨੇ ਆਪਣਾ ਬਿਆਨ ਦਿੱਤਾ ਹੇ। ਉਹਨਾਂ ਕਿਹਾ ਹੈ ਕਿ ਜੇਕਰ  ਆਟੋ 'ਚ ਪਹਿਲਾਂ ਹੀ ੨ ਮੁੰਡੇ ਬੈਠੇ ਸਨ ਤਾਂ ਫਿਰ ਪੀੜਤ ਲੜਕੀ ਨੂੰ ਉਸ ਆਟੋ 'ਚ ਨਹੀਂ ਬੈਠਣਾ ਚਾਹੀਦਾ ਸੀ।"

ਚੰਡੀਗੜ੍ਹ ਬਲਾਤਕਾਰ ਕੇਸ 'ਤੇ ਕਿਰਨ ਖੇਰ ਦਾ ਬਿਆਨ ਉਹਨਾਂ ਅੱਗੇ ਕਿਹਾ ਕਿ ਅੱਜ ਦਾ ਦੌਰ ਹੀ ਕੁਝ ਅਜਿਹਾ ਹੋ ਗਿਆ ਹੈ ਕਿ ਵਹਿਸ਼ੀ ਹੁੰਦਾ ਜਾ ਰਿਹਾ ਹੈ। ਕੋਈ ਇਨਸਾਨ ਕਿਦੋਂ ਕੀ ਕਰ ਦੇਵੇ, ਕੁਝ ਨਹੀਂ ਕਹਿ ਸਕਦੇ।"

ਅੱਗੇ ਉਹਨਾਂ ਕਿਹਾ ਕਿ ਲੜਕੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਹੋਣਾ ਪੁਰਾਣੀ ਗੱਲ ਹੈ ਪਰ ਅਜਿਹੀਆਂ ਗੈਂਗਰੇਪ ਦੀਆਂ ਘਟਨਾਵਾਂ ਨੂੰ ਰੋਕਣ ਲਈ ਲੜਕੀਆਂ ਪ੍ਰਤੀ ਲੜਕਿਆਂ ਦੀ ਸੋਚ ਨੂੰ ਬਦਲਣ ਦੀ ਲੋੜ੍ਹ ਹੈ।

ਚੰਡੀਗੜ੍ਹ ਬਲਾਤਕਾਰ ਕੇਸ 'ਤੇ ਕਿਰਨ ਖੇਰ ਦਾ ਬਿਆਨ ਸੰਸਦ ਕਿਰਨ ਖੇਰ ਨੇ ਕਿਹਾ ਕਿ ਪਹਿਲਾਂ ਵੀ ਸਮੂਹਕ ਬਲਾਤਕਾਰ ਹੁੰਦੇ ਸਨ, ਪਰ ਉਹਨਾਂ ਬਾਰੇ ਕੋਈ ਗੱਲ ਨਹੀਂ ਕੀਤੀ ਜਾਂਦੀ ਸੀ ਅਤੇ ਉਹ ਰਿਪੋਰਟ ਨਹੀਂ ਹੁੰਦੇ ਸਨ, ਪਰ ਹੁਣ ਔਰਤਾਂ ਬੋਲਡ ਹੋ ਗਈਆਂ ਹਨ।

ਉਹਨਾਂ ਕੁੜੀਆਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੀ ਮੇਅਰ ਵੀ ਔਰਤ ਹੈ, ਸੰਸਦ ਮੈਂਬਰ ਵੀ ਔਰਤ ਹੈ ਅਤੇ ਤੁਹਾਡੀ ਐੱਸ. ਐੱਸ. ਪੀ. ਵੀ ਔਰਤ ਹੈ।

—PTC News

Related Post