ਚੰਡੀਗੜ੍ਹ ਬਲਾਤਕਾਰ ਕੇਸ 'ਤੇ ਕਿਰਨ ਖੇਰ ਦਾ ਬਿਆਨ " ਆਟੋ 'ਚ ਸਿਰਫ ਮੁੰਡੇ ਸੀ ਤਾਂ ਕੁੜੀ ਨੂੰ ਨਹੀਂ ਬੈਠਣਾ ਚਾਹੀਦਾ ਸੀ"
ਉਹਨਾਂ ਅੱਗੇ ਕਿਹਾ ਕਿ ਅੱਜ ਦਾ ਦੌਰ ਹੀ ਕੁਝ ਅਜਿਹਾ ਹੋ ਗਿਆ ਹੈ ਕਿ ਵਹਿਸ਼ੀ ਹੁੰਦਾ ਜਾ ਰਿਹਾ ਹੈ। ਕੋਈ ਇਨਸਾਨ ਕਿਦੋਂ ਕੀ ਕਰ ਦੇਵੇ, ਕੁਝ ਨਹੀਂ ਕਹਿ ਸਕਦੇ।"
ਅੱਗੇ ਉਹਨਾਂ ਕਿਹਾ ਕਿ ਲੜਕੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਹੋਣਾ ਪੁਰਾਣੀ ਗੱਲ ਹੈ ਪਰ ਅਜਿਹੀਆਂ ਗੈਂਗਰੇਪ ਦੀਆਂ ਘਟਨਾਵਾਂ ਨੂੰ ਰੋਕਣ ਲਈ ਲੜਕੀਆਂ ਪ੍ਰਤੀ ਲੜਕਿਆਂ ਦੀ ਸੋਚ ਨੂੰ ਬਦਲਣ ਦੀ ਲੋੜ੍ਹ ਹੈ।
ਸੰਸਦ ਕਿਰਨ ਖੇਰ ਨੇ ਕਿਹਾ ਕਿ ਪਹਿਲਾਂ ਵੀ ਸਮੂਹਕ ਬਲਾਤਕਾਰ ਹੁੰਦੇ ਸਨ, ਪਰ ਉਹਨਾਂ ਬਾਰੇ ਕੋਈ ਗੱਲ ਨਹੀਂ ਕੀਤੀ ਜਾਂਦੀ ਸੀ ਅਤੇ ਉਹ ਰਿਪੋਰਟ ਨਹੀਂ ਹੁੰਦੇ ਸਨ, ਪਰ ਹੁਣ ਔਰਤਾਂ ਬੋਲਡ ਹੋ ਗਈਆਂ ਹਨ।
ਉਹਨਾਂ ਕੁੜੀਆਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੀ ਮੇਅਰ ਵੀ ਔਰਤ ਹੈ, ਸੰਸਦ ਮੈਂਬਰ ਵੀ ਔਰਤ ਹੈ ਅਤੇ ਤੁਹਾਡੀ ਐੱਸ. ਐੱਸ. ਪੀ. ਵੀ ਔਰਤ ਹੈ।
—PTC News