ਚੰਡੀਗੜ੍ਹ :ਪੰਜਾਬ ਪੁਲਿਸ ਦੇ AIG ਨੂੰ ਰਿਸ਼ਵਤ ਲੈਣ ਦੇ ਮਾਮਲੇ 'ਚ ਤਿੰਨ ਸਾਲ ਦੀ ਹੋਈ ਸਜ਼ਾ

By  Shanker Badra August 3rd 2018 07:45 PM

ਚੰਡੀਗੜ੍ਹ :ਪੰਜਾਬ ਪੁਲਿਸ ਦੇ AIG ਨੂੰ ਰਿਸ਼ਵਤ ਲੈਣ ਦੇ ਮਾਮਲੇ 'ਚ ਤਿੰਨ ਸਾਲ ਦੀ ਹੋਈ ਸਜ਼ਾ:ਪੰਜਾਬ ਪੁਲਿਸ ਦੇ ਏ.ਆਈ.ਜੀ. ਪਰਮਦੀਪ ਸਿੰਘ ਸੰਧੂ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦੇਣ ਤੋਂ ਬਾਅਦ ਤਿੰਨ ਸਾਲ ਦੀ ਸਜ਼ਾ ਸਜ਼ਾ ਸੁਣਾਈ ਹੈ।ਇਸ ਤੋਂ ਇਲਾਵਾ ਇੱਕ ਲੱਖ ਰੁਪਏ ਦਾ ਜੁਰਮਾਨਾ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਏ.ਆਈ.ਜੀ. ਸੰਧੂ ਨੂੰ 31 ਜੁਲਾਈ, 2011 ਨੂੰ ਚੰਡੀਗੜ੍ਹ ਦੇ ਸੈਕਟਰ 28 ਵਿੱਚ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ ਗਿਆ ਸੀ।ਗ੍ਰਿਫਤਾਰੀ ਦੇ ਹਫਤੇ ਬਾਅਦ ਸੰਧੂ ਨੂੰ ਪੰਜਾਬ ਪੁਲਿਸ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ। ਸੰਧੂ ‘ਤੇ ਇਲਜ਼ਾਮ ਸੀ ਕਿ ਉਸ ਨੇ ਨਿਸ਼ਾਂਤ ਸ਼ਰਮਾ ਜੋ ਕਿ ਸ਼ਿਕਾਇਤ ਕਰਤਾ ਹੈ, ਦੀ ਇਨਕੁਆਇਰੀ ਵਿੱਚ ਮਦਦ ਕਰਨ ਲਈ 50 ਹਜ਼ਾਰ ਦੀ ਰਿਸ਼ਵਤ ਮੰਗੀ ਸੀ। ਸੀਬੀਆਈ ਦੀ ਅਦਾਲਤ ਵਿੱਚ ਸੱਤ ਸਾਲ ਕੇਸ ਚੱਲਣ ਤੋਂ ਬਾਅਦ ਆਈਜੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ।ਹਾਲਾਂਕਿ ਆਪਣੇ ਬਚਾਅ ਕਰਦੇ ਹੋਏ ਏ.ਆਈ.ਜੀ. ਸੰਧੂ ਨੇ ਅਪੀਲ ਕੀਤੀ ਸੀ ਕਿ ਪੈਸੇ ਉਧਾਰ ਦੇ ਸਨ।ਇਲਜ਼ਾਮਾਂ ਮੁਤਾਬਕ ਸੰਧੂ ਨੇ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਗੱਲ 50 ਹਜ਼ਾਰ ‘ਤੇ ਜਾ ਕੇ ਟਿੱਕੀ ਸੀ। -PTCNews

Related Post