ਮਾਮਲਾ ਇਰਾਕ 'ਚ ਫਸੇ 7 ਨੌਜਵਾਨਾਂ ਦਾ: ਟ੍ਰੈਵਲ ਏਜੰਟਾਂ 'ਤੇ ਨੱਥ ਪਾਉਣ 'ਚ ਪੰਜਾਬ ਸਰਕਾਰ ਨਾਕਾਮ: ਮਜੀਠੀਆ

By  Jashan A June 8th 2019 01:23 PM -- Updated: June 8th 2019 01:27 PM

ਮਾਮਲਾ ਇਰਾਕ 'ਚ ਫਸੇ 7 ਨੌਜਵਾਨਾਂ ਦਾ: ਟ੍ਰੈਵਲ ਏਜੰਟਾਂ 'ਤੇ ਨੱਥ ਪਾਉਣ 'ਚ ਪੰਜਾਬ ਸਰਕਾਰ ਨਾਕਾਮ: ਮਜੀਠੀਆ,ਚੰਡੀਗੜ੍ਹ: ਇਰਾਕ 'ਚ ਫਸੇ 7 ਨੌਜਵਾਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ਅੱਜ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਬਿਕਰਮ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।

ਅਕਾਲੀ ਦਲ ਆਗੂ ਨੇ ਕਿਹਾ ਕਿ ਸੂਬੇ 'ਚ ਏਜੰਟਾਂ ਵੱਲੋਂ ਠੱਗੀਆਂ ਮਾਰ ਕੇ ਬਾਹਰ ਭੇਜਿਆ ਜਾ ਰਿਹਾ ਹੈ ਜੋ ਪੰਜਾਬ 'ਚ ਇਹ ਸਭ ਤੋਂ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ,ਪਰ ਪੰਜਾਬ ਸਰਕਾਰ ਵੱਲੋਂ ਇਸ ਬਾਰੇ 'ਚ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਟਰੈਵਲ ਏਜੰਟਾਂ 'ਤੇ ਨੱਥ ਪਾਉਣ 'ਚ ਪੰਜਾਬ ਸਰਕਾਰ ਨਾਕਾਮ ਹੋ ਚੁੱਕੀ ਹੈ।

ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ‘ਚੋਂ ਵਾਕਆਊਟ

ਉਹਨਾਂ ਕਿਹਾ ਕਿ ਇਰਾਕ 'ਚ ਫਸੇ ਬੱਚੇ ਦੁਆਬੇ ਨਾਲ ਸਬੰਧਤ ਹਨ। ਉਹਨਾਂ ਕਿਹਾ ਕਿ ਛੋਕਰਾ ਪਿੰਡ ਦੇ ਏਜੰਟ ਦੇ ਪਰਿਵਾਰ ਵਾਲੇ ਨਾਲ ਠੱਗੀ ਮਾਰ ਕੇ ਨੌਜਵਾਨਾਂ ਨੂੰ ਬਾਹਰ ਭੇਜ ਰਹੇ ਹਨ। ਪੀੜਤ ਪਰਿਵਾਰਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਤੇ ਨਾ ਹੀ ਅਜੇ ਤੱਕ ਕੋਈ ਕਾਰਵਾਈ ਹੋਈ ਹੈ।

ਇਸ ਮੌਕੇ ਉਹਨਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਗੱਲਬਾਤ ਕਰਕੇ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ ਤੇ ਕਿਹਾ ਉਹਨਾਂ ਨਾਲ ਗੱਲ ਕਰਕੇ ਮੁੱਦੇ ਨੂੰ ਵਿਦੇਸ਼ ਮੰਤਰਾਲੇ ਕੋਲ ਵੀ ਪਹੁੰਚਾਇਆ ਜਾਵੇਗਾ। ਬਿਕਰਮ ਮਜੀਠੀਆ ਨੇ ਕਿਹਾ ਕਿ ਨੌਜਵਾਨਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤਾ ਜਾ ਰਿਹਾ ਹੈ।

-PTC News

Related Post