ਚੰਦਰਯਾਨ-2 ਨੇ ਖਿੱਚੀਆਂ ਧਰਤੀ ਦੀਆਂ ਅਨੌਖੀਆਂ ਤਸਵੀਰਾਂ, ISRO ਨੇ ਕੀਤੀਆਂ ਸਾਂਝੀਆਂ

By  Jashan A August 4th 2019 03:56 PM -- Updated: August 4th 2019 04:01 PM

ਚੰਦਰਯਾਨ-2 ਨੇ ਖਿੱਚੀਆਂ ਧਰਤੀ ਦੀਆਂ ਅਨੌਖੀਆਂ ਤਸਵੀਰਾਂ, ISRO ਨੇ ਕੀਤੀਆਂ ਸਾਂਝੀਆਂ,ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਬੀਤੀ 22 ਜੁਲਾਈ ਨੂੰ ਲਾਂਚ ਕੀਤਾ ਗਿਆ ਚੰਦਰਯਾਨ-2 ਲਗਾਤਾਰ ਆਪਣੇ ਟੀਚੇ ਵੱਲ ਵਧ ਰਿਹਾ ਹੈ।ਇਸ ਦੌਰਾਨ ਚੰਦਰਯਾਨ ਨੇ ਪਹਿਲੀ ਵਾਰ ਧਰਤੀ ਦੀਆਂ ਅਨੋਖੀਆਂ ਤਸਵੀਰਾਂ ਭੇਜੀਆਂ ਹਨ, ਜਿਨ੍ਹਾਂ ਨੂੰ ਇਸਰੋ ਨੂੰ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

https://twitter.com/isro/status/1157904014421311488?s=20

ਇਸਰੋ ਮੁਤਾਬਕ ਚੰਦਰਯਾਨ-2 ਨੇ ਇਹ ਤਸਵੀਰਾਂ ਐੱਲ. ਆਈ. 4 ਕੈਮਰੇ ਰਾਹੀਂ ਲਈਆਂ ਹਨ ਅਤੇ ਜਿਸ 'ਚ ਧਰਤੀ ਨੀਲੇ ਰੰਗ ਦੀ ਦਿਖਾਈ ਦੇ ਰਹੀ ਹੈ।

ਹੋਰ ਪੜ੍ਹੋ: ਵਡੋਦਰਾ 'ਚ ਭਾਰੀ ਬਾਰਿਸ਼ ਨੇ ਮਚਾਇਆ ਕਹਿਰ, 6 ਦੀ ਮੌਤ

2 ਅਗਸਤ (ਸ਼ੁੱਕਰਵਾਰ) ਨੂੰ ਦੁਪਹਿਰ 3.27 ਮਿੰਟ 'ਤੇ ਚੰਦਰਯਾਨ-2 ਚੌਥੀ ਸ਼੍ਰੇਣੀ 'ਚ ਸਫਲਤਾਪੂਰਵਕ ਪ੍ਰਵੇਸ਼ ਕਰ ਗਿਆ। ਹੁਣ ਇਸ ਦੀ ਪੇਰਿਜੀ 277 ਕਿ. ਮੀ. ਅਤੇ ਏਪੋਜੀ 89,472 ਕਿ. ਮੀ. ਕਰ ਦਿੱਤੀ ਗਈ ਹੈ। ਹੁਣ 6 ਅਗਸਤ ਤੱਕ ਧਰਤੀ ਦੇ ਚਾਰੇ ਪਾਸਿਓ ਚੰਦਰਯਾਨ-2 ਦੇ ਆਰਬਿਟ ਨੂੰ ਬਦਲਿਆ ਜਾਵੇਗਾ।

https://twitter.com/isro/status/1157903612862844928?s=20

ਦੱਸਣਯੋਗ ਹੈ ਕਿ 22 ਜੁਲਾਈ ਨੂੰ ਲਾਂਚ ਕਰਨ ਤੋਂ ਬਾਅਦ ਹੀ ਚੰਦਰਮਾ ਦੇ ਦੱਖਣੀ ਧਰੁਵ ਤੱਕ ਪਹੁੰਚਣ ਲਈ ਚੰਦਰਯਾਨ-2 ਦੀ 48 ਘੰਟਿਆਂ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ। ਚੰਦਰਯਾਨ-2 ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਚੰਨ 'ਤੇ ਉੱਤਰ ਸਕਦਾ ਹੈ।

-PTC News

Related Post