ਦਿੱਲੀ 'ਚ ਹੋਣ ਵਾਲੇ ਪ੍ਰਦੂਸ਼ਣ ਦਾ ਕਾਰਨ ਪੰਜਾਬ ਨਹੀਂ ,ਬਲਕਿ ਦਿੱਲੀ ਦੇ ਅੰਦਰੂਨੀ ਕਾਰਕਾਂ ਦਾ ਹੀ ਯੋਗਦਾਨ : ਮਰਵਾਹਾ   

By  Shanker Badra November 2nd 2020 07:59 PM -- Updated: November 2nd 2020 08:02 PM

ਦਿੱਲੀ 'ਚ ਹੋਣ ਵਾਲੇ ਪ੍ਰਦੂਸ਼ਣ ਦਾ ਕਾਰਨ ਪੰਜਾਬ ਨਹੀਂ ,ਬਲਕਿ ਦਿੱਲੀ ਦੇ ਅੰਦਰੂਨੀ ਕਾਰਕਾਂ ਦਾ ਹੀ ਯੋਗਦਾਨ : ਮਰਵਾਹਾ: ਪਟਿਆਲਾ : ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਐਸ.ਐਸ. ਮਰਵਾਹਾ ਨੇ ਦਿੱਲੀ ਦੇ ਪ੍ਰਦੂਸ਼ਨ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਦਾਅਵਿਆਂ ਨੂੰ ਦਲੀਲਾਂ ਸਹਿਤ ਨਕਾਰਦਿਆਂ ਅੱਜ ਇੱਥੇ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਨ ਵਿੱਚ ਉਥੋਂ ਦੇ ਅੰਦਰੂਨੀ ਕਾਰਕਾਂ ਦਾ ਹੀ ਯੋਗਦਾਨ ਹੈ, ਜਿਸ ਦਾ ਉੱਚ ਪੱਧਰੀ ਵਿਗਿਆਨਕ ਅਧਿਐਨ ਕਰਵਾਉਣਾ ਅਤਿ ਜਰੂਰੀ ਹੈ। [caption id="attachment_445808" align="aligncenter" width="300"]Check your Internal Polluting source before blaming punjab -ppcb chairman tells delhi Authorities ਦਿੱਲੀ 'ਚ ਹੋਣ ਵਾਲੇ ਪ੍ਰਦੂਸ਼ਣ ਦਾ ਕਾਰਨ ਪੰਜਾਬ ਨਹੀਂ ,ਬਲਕਿ ਦਿੱਲੀ ਦੇ ਅੰਦਰੂਨੀ ਕਾਰਕਾਂ ਦਾ ਹੀ ਯੋਗਦਾਨ : ਪ੍ਰੋ. ਮਰਵਾਹਾ[/caption] ਇੱਥੇ ਪੱਤਰਕਾਰ ਵਾਰਤਾ ਦੌਰਾਨ ਚੇਅਰਮੈਨ ਪ੍ਰੋ. ਮਰਵਾਹਾ ਨੇ ਕਿਹਾ ਕਿ ਜਦੋਂ ਝੋਨੇ ਦੇ ਸੀਜਨ ਵਿੱਚ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਹਵਾ ਮਿਆਰੀ ਸੂਚਕ ਅੰਕ (ਏ.ਕਿਊ.ਆਈ.) ਹਰਿਆਣਾ ਦੇ ਦਿੱਲੀ ਨਾਲ ਲੱਗਦੇ ਪ੍ਰਮੁੱਖ ਸ਼ਹਿਰਾਂ ਨਾਲੋਂ ਮੁਕਾਬਤਨ ਬਹੁਤ ਘੱਟ ਹੈ ਤਾਂ ਉਸ ਮੌਕੇ ਪੰਜਾਬ ਦੇ ਕਿਸਾਨਾਂ ਸਿਰ ਦਿੱਲੀ ਦੇ ਪ੍ਰਦੂਸ਼ਨ ਦਾ ਦੋਸ਼ ਮੜ੍ਹਨਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਨ ਦੇ ਮੁੱਖ ਕਾਰਕਾਂ ਪੀਐਮ-10 ਅਤੇ ਪੀਐਮ-2.5 (ਧੂੜ ਕਣ) ਕ੍ਰਮਵਾਰ 25 ਤੋਂ 30 ਕਿਲੋਮੀਟਰ ਅਤੇ 100 ਤੋਂ 150 ਕਿਲੋਮੀਟਰ ਦੀ ਦੂਰੀ ਹੀ ਹਵਾ 'ਚ ਤੈਅ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮਿਸਾਲ ਵਜੋਂ ਪਟਿਆਲਾ ਦੇ ਧੂੜ ਕਣ ਅੰਬਾਲਾ ਤੱਕ ਤਾਂ ਪਹੁੰਚ ਨਹੀਂ ਸਕਦੇ ਤਾਂ ਫਿਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਪਰਾਲੀ ਦਾ ਧੂੰਆਂ ਦਿੱਲੀ ਦੇ ਪ੍ਰਦੂਸ਼ਨ ਲਈ ਜ਼ਿੰਮੇਵਾਰ ਹੈ। [caption id="attachment_445807" align="aligncenter" width="259"]Check your Internal Polluting source before blaming punjab -ppcb chairman tells delhi Authorities ਦਿੱਲੀ 'ਚ ਹੋਣ ਵਾਲੇ ਪ੍ਰਦੂਸ਼ਣ ਦਾ ਕਾਰਨ ਪੰਜਾਬ ਨਹੀਂ ,ਬਲਕਿ ਦਿੱਲੀ ਦੇ ਅੰਦਰੂਨੀ ਕਾਰਕਾਂ ਦਾ ਹੀ ਯੋਗਦਾਨ : ਪ੍ਰੋ. ਮਰਵਾਹਾ[/caption] ਪ੍ਰੋ. ਮਰਵਾਹਾ ਨੇ ਇਸ ਮੌਕੇ ਕੰਪਿਊਟਰ 'ਤੇ ਪੇਸ਼ਕਾਰੀ ਸਹਿਤ ਤੱਥਾਂ ਨੂੰ ਪੇਸ਼ ਕਰਦਿਆਂ ਦੱਸਿਆ ਕਿ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਤੇ ਪਟਿਆਲਾ ਦੇ ਮੁਕਾਬਲਤਨ ਸੋਨੀਪਤ, ਪਾਣੀਪਤ, ਕਰਨਾਲ ਤੇ ਜੀਂਦ ਦੇ ਮਿਆਰੀ ਹਵਾ ਸੂਚਕ ਅੰਕ ਦਾ ਪੱਧਰ ਬਹੁਤ ਹੀ ਖਰਾਬ ਹੈ ਜਦਕਿ ਪੰਜਾਬ 'ਚ ਪਰਾਲੀ ਦੀ ਸਾਂਭ-ਸੰਭਾਲ ਦੇ ਸੀਜਨ ਦੌਰਾਨ ਇਹ ਸੂਚਕ ਅੰਕ ਸੰਤੋਖਜਨਕ ਤੋਂ ਦਰਮਿਆਨਾ ਹੈ। ਇਸ ਤੋਂ ਭਲੀਭਾਂਤ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਨੂੰ ਬਿਨ੍ਹਾਂ ਵਜ੍ਹਾ ਹੀ ਦਿੱਲੀ ਦੇ ਪ੍ਰਦੂਸਨ ਦਾ ਦੋਸ਼ੀ ਬਣਾਇਆ ਜਾ ਰਿਹਾ ਹੈ। [caption id="attachment_445806" align="aligncenter" width="300"]Check your Internal Polluting source before blaming punjab -ppcb chairman tells delhi Authorities ਦਿੱਲੀ 'ਚ ਹੋਣ ਵਾਲੇ ਪ੍ਰਦੂਸ਼ਣ ਦਾ ਕਾਰਨ ਪੰਜਾਬ ਨਹੀਂ ,ਬਲਕਿ ਦਿੱਲੀ ਦੇ ਅੰਦਰੂਨੀ ਕਾਰਕਾਂ ਦਾ ਹੀ ਯੋਗਦਾਨ : ਪ੍ਰੋ. ਮਰਵਾਹਾ[/caption] ਚੇਅਰਮੈਨ ਨੇ ਝੋਨੇ ਦੇ ਸੀਜਨ ਦੇ ਨਿਪਟਾਰੇ ਤੋਂ ਬਾਅਦ ਦੇ ਮਹੀਨਿਆਂ ਦਸੰਬਰ, ਜਨਵਰੀ ਤੇ ਫਰਵਰੀ ਦਾ ਵਿਸ਼ੇਸ਼ ਹਵਾਲਾ ਦਿੰਦਿਆਂ ਕਿਹਾ ਕਿ ਦਿੱਲੀ ਤੇ ਇਸਦੇ ਆਸਪਾਸ ਦੇ ਇਲਾਕਿਆਂ 'ਚ ਇਨ੍ਹਾਂ ਮਹੀਨਿਆਂ ਦੌਰਾਨ ਪਾਏ ਜਾਂਦੇ ਪ੍ਰਦੂਸ਼ਨ ਦਾ ਕਿਸ ਨੂੰ ਦੋਸ਼ੀ ਮੰਨਿਆ ਜਾਵੇਗਾ, ਕਿਉਂਜੋ ਉਸ ਮੌਕੇ ਤਾਂ ਪੰਜਾਬ 'ਚ ਪਰਾਲੀ ਨੂੰ ਅੱਗ ਲੱਗਣ ਵਾਲੀ ਕੋਈ ਘਟਨਾ ਨਹੀਂ ਹੋ ਰਹੀ ਹੁੰਦੀ। ਪ੍ਰੋ. ਮਰਵਾਹਾ ਨੇ ਕਿਹਾ ਕਿ ਧੂੜਕਣਾਂ ਦੀ ਪੀਐਮ-2.5 ਸ਼੍ਰੇਣੀ ਦਾ ਅਪ੍ਰੈਲ 2019 ਤੇ 2020 ਦੇ ਤੁਲਨਾਤਮਕ ਅਧਿਐਨ ਤੋਂ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਅੰਦਰੂਨੀ ਕਾਰਕਾਂ ਦਾ ਪਤਾ ਲਗਾਇਆ ਜਾ ਸਕਦਾ ਹੈ, ਕਿਉਂਜੋ ਲਾਕਡਾਊਨ ਦੌਰਾਨ ਵੀ ਦਿੱਲੀ ਦਾ ਮਿਆਰੀ ਹਵਾ ਸੂਚਕ ਅੰਕ ਕੋਈ ਜ਼ਿਆਦਾ ਸੰਤੋਖਜਨਕ ਨਹੀਂ ਪਾਇਆ ਗਿਆ। ਉਨ੍ਹਾਂ ਨਾਲ ਹੀ ਜ਼ਿਕਰ ਕੀਤਾ ਕਿ ਧੂੜ ਕਣਾਂ ਦੀ ਸ਼੍ਰੇਣੀ ਪੀਐਮ-10 ਦੀ ਦਿੱਲੀ ਦੇ ਵੱਖੋ-ਵੱਖ ਥਾਵਾਂ 'ਤੇ ਅਕਤੂਬਰ 2020 ਦੀ ਸੰਘਣੇਪਣ ਨੂੰ ਜੇਕਰ ਵਾਚਿਆ ਜਾਵੇ ,ਇਸ ਤੋਂ ਸਪੱਸ਼ਟ ਹੋ ਜਾਵੇਗਾ ਕਿ ਦਿੱਲੀ ਦੇ ਪ੍ਰਦੂਸ਼ਨ 'ਚ ਪੰਜਾਬ ਦਾ ਯੋਗਦਾਨ ਬਿਲਕੁਲ ਨਹੀਂ ਹੈ। [caption id="attachment_445808" align="aligncenter" width="300"]Check your Internal Polluting source before blaming punjab -ppcb chairman tells delhi Authorities ਦਿੱਲੀ 'ਚ ਹੋਣ ਵਾਲੇ ਪ੍ਰਦੂਸ਼ਣ ਦਾ ਕਾਰਨ ਪੰਜਾਬ ਨਹੀਂ ,ਬਲਕਿ ਦਿੱਲੀ ਦੇ ਅੰਦਰੂਨੀ ਕਾਰਕਾਂ ਦਾ ਹੀ ਯੋਗਦਾਨ : ਪ੍ਰੋ. ਮਰਵਾਹਾ[/caption] ਚੇਅਰਮੈਨ ਮਰਵਾਹਾ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਵੱਲੋਂ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਜਿੱਥੇ ਜਾਗਰੂਕਤਾ ਨੂੰ ਵਧਾਇਆ ਜਾ ਰਿਹਾ ਹੈ, ਉਥੇ ਐਨ.ਐਸ.ਐਸ. ਵਲੰਟੀਅਰਾਂ ਰਾਹੀਂ ਕੁਝ ਚੋਣਵੇਂ ਕਿਸਾਨਾਂ ਦੇ ਖੇਤਾਂ 'ਚ ਸੂਖਮ ਜੈਵਿਕ ਤਕਨੀਕਾਂ ਰਾਹੀਂ ਪਰਾਲੀ ਦੇ ਖੇਤ 'ਚ ਹੀ ਨਿਪਟਾਰੇ ਦਾ ਤਜਰਬਾ ਕੀਤਾ ਜਾ ਰਿਹਾ ਹੈ, ਜਿਸ ਲਈ ਇੱਕ ਵਲੰਟੀਅਰ ਪੂਰੇ 45 ਦਿਨ ਦੀ ਇਸ ਪ੍ਰਕ੍ਰਿਆ ਦੌਰਾਨ ਨਜ਼ਰ ਰੱਖ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਇਨਸੀਟੂ ਪ੍ਰਬੰਧਨ ਤਹਿਤ ਕਿਸਾਨਾਂ ਨੂੰ ਪਿਛਲੇ ਸਾਲ ਤੱਕ 52000 ਮਸ਼ੀਨਰੀ ਉਪਲਬੱਧ ਕਰਵਾਈ ਗਈ ਤੇ ਇਸ ਸਾਲ 23000 ਪਰਾਲੀ ਸੰਭਾਲ ਯੰਤਰ ਸਬਸਿਡੀ 'ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਭਾਵੇਂ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸਾਲ 2018 ਤੋਂ ਗਿਣਤੀ 'ਚ ਵੱਧ ਸਨ ਪਰੰਤੂ ਰਕਬੇ ਪੱਖੋਂ 10 ਤੋਂ 12 ਫੀਸਦੀ ਘੱਟ ਸਨ। ਇਸੇ ਤਰ੍ਹਾਂ ਇਸ ਸਾਲ ਜਦੋਂ 148 ਲੱਖ ਮੀਟ੍ਰਿਕ ਟਨ ਝੋਨਾ ਸੰਭਾਲਿਆ ਜਾ ਚੁੱਕਾ ਹੈ ਤਾਂ ਹੁਣ ਤੱਕ ਦੀਆਂ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਪਿਛਲੇ ਸਾਲ ਅੱਜ ਦੇ ਦਿਨ ਤੱਕ ਸੰਭਾਲੇ ਗਏ 114 ਮੀਟ੍ਰਿਕ ਟਨ ਮੁਕਾਬਲੇ ਘੱਟ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸਨ ਰੋਕਥਾਮ ਬੋਰਡ ਭਵਿੱਖ ਵਿੱਚ ਇਸ ਗੱਲ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਧੂੜ ਕਣਾਂ ਦੀ ਬਹੁਤ ਹੀ ਹਲਕੀ ਸ਼੍ਰੇਣੀ ਪੀਐਮ-1 ਦੇ ਦਿੱਲੀ ਤੇ ਪੰਜਾਬ 'ਚ ਅਧਿਐਨ ਦੀ ਕੋਸ਼ਿਸ਼ ਨੂੰ ਅਮਲੀ ਰੂਪ ਦਿੱਤਾ ਜਾ ਸਕੇ। ਇਸ ਮੌਕੇ ਬੋਰਡ ਮੈਂਬਰ ਸਕੱਤਰ ਇੰਜ. ਕਰੁਨੇਸ਼ ਗਰਗ ਤੇ ਵਾਤਾਵਰਣ ਇੰਜੀਨੀਅਰ ਐਸ.ਐਸ. ਮਠਾੜੂ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। -PTCNews

Related Post