ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 'ਚ ਖ਼ਰਾਬੀ ਤੋਂ ਬਾਅਦ ਬਦਲੀਆਂ 31 ਈਵੀਐਮ ਅਤੇ 51 ਵੀਵੀਪੈਟ ਮਸ਼ੀਨਾਂ

By  Shanker Badra November 12th 2018 04:28 PM

ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 'ਚ ਖ਼ਰਾਬੀ ਤੋਂ ਬਾਅਦ ਬਦਲੀਆਂ 31 ਈਵੀਐਮ ਅਤੇ 51 ਵੀਵੀਪੈਟ ਮਸ਼ੀਨਾਂ:ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ 18 ਸੀਟਾਂ ਲਈ ਵੋਟਾਂ ਜਾਰੀ ਹੈ।ਇਸ ਦੌਰਾਨ ਵੋਟਿੰਗ ਪ੍ਰਕਿਰਿਆ ਦੌਰਾਨ ਚੋਣ ਕਮਿਸ਼ਨ ਨੂੰ 31 ਈਵੀਐਮ ਅਤੇ 51 ਵੀਵੀਪੈਟ ਮਸ਼ੀਨਾਂ ਦੇ ਖ਼ਰਾਬ ਹੋਣ ਦੀ ਸ਼ਿਕਾਇਤ ਮਿਲੀ ਸੀ,ਜਿਸ ਤੋਂ ਬਾਅਦ ਇਨ੍ਹਾਂ ਮਸ਼ੀਨਾਂ ਨੂੰ ਬਦਲ ਦਿੱਤਾ ਗਿਆ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਸੁਬਰਤ ਸਾਹੂ ਨੇ ਕਿਹਾ, "ਜਿੱਥੇ-ਜਿੱਥੇ ਈਵੀਐਮ ਮਸ਼ੀਨ 'ਚ ਖ਼ਰਾਬੀ ਦੀ ਗੱਲ ਸਾਹਮਣੇ ਆਈ ਸੀ, ਉੱਥੇ ਮਸ਼ੀਨਾਂ ਨੂੰ ਬਦਲ ਦਿੱਤਾ ਗਿਆ ਹੈ।ਉਨ੍ਹਾਂ ਕਿਹਾ, "ਹੁਣ ਕਿਤੇ ਵੀ ਕੋਈ ਪ੍ਰੇਸ਼ਾਨੀ ਨਹੀਂ ਹੈ ਅਤੇ ਮੌਜੂਦਾ ਸਮੇਂ ਸਾਰੀਆਂ ਥਾਵਾਂ 'ਤੇ ਵੋਟਿੰਗ ਜਾਰੀ ਹੈ। -PTCNews

Related Post