ਨੇਤਾ ਦਾ ਅਜੀਬੋ-ਗਰੀਬ ਚੋਣ ਪ੍ਰਚਾਰ, ਲੋਕਾਂ ਨੂੰ ਡਰਾ ਕੇ ਕਿਹਾ 'EVM' 'ਚ ਪਹਿਲਾ ਬਟਨ ਦਬਾਉਣਾ, ਦੂਜਾ ਦਬਾਇਆ ਤਾਂ ਕਰੰਟ ਲੱਗੇਗਾ

By  Jashan A April 17th 2019 07:31 PM

ਨੇਤਾ ਦਾ ਅਜੀਬੋ-ਗਰੀਬ ਚੋਣ ਪ੍ਰਚਾਰ, ਲੋਕਾਂ ਨੂੰ ਡਰਾ ਕੇ ਕਿਹਾ 'EVM' 'ਚ ਪਹਿਲਾ ਬਟਨ ਦਬਾਉਣਾ, ਦੂਜਾ ਦਬਾਇਆ ਤਾਂ ਕਰੰਟ ਲੱਗੇਗਾ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਸ ਦੌਰਾਨ ਵਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਛੱਤੀਸਗੜ੍ਹ ਦੇ ਕਾਂਗਰਸੀ ਵਿਧਾਇਕ ਕਵਾਸੀ ਲਾਖਮਾ ਨੇ ਅਜੀਬ ਜਿਹਾ ਬਿਆਨ ਦੇ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ। [caption id="attachment_283970" align="aligncenter" width="300"]evm ਨੇਤਾ ਦਾ ਅਜੀਬੋ-ਗਰੀਬ ਚੋਣ ਪ੍ਰਚਾਰ, ਲੋਕਾਂ ਨੂੰ ਡਰਾ ਕੇ ਕਿਹਾ 'EVM' 'ਚ ਪਹਿਲਾ ਬਟਨ ਦਬਾਉਣਾ, ਦੂਜਾ ਦਬਾਇਆ ਤਾਂ ਕਰੰਟ ਲੱਗੇਗਾ[/caption] ਦਰਅਸਲ ਲਾਖਮਾ ਨੇ ਵੋਟਰਾਂ ਨੂੰ ਕਿਹਾ ਹੈ ਕਿ ਈਵੀਐਮ ਮਸ਼ੀਨ 'ਚ ਉਹ ਪਹਿਲਾ ਬਟਨ ਹੀ ਦਬਾਉਣ, ਹੋਰ ਬਟਨ ਦਬਾਉਣ 'ਤੇ ਉੱਤੇ ਬਿਜਲੀ ਦਾ ਝਟਕਾ ਲੱਗੇਗਾ। ਹੋਰ ਪੜ੍ਹੋ:ਸਿੱਧੂ ਨੇ ਅੰਮ੍ਰਿਤਸਰ ਹਾਦਸੇ ਨੂੰ ਦੱਸਿਆ “ਕੁਦਰਤੀ ਕਹਿਰ”, ਕੈਪਟਨ ਨੇ ਦਿੱਤਾ ਇਹ ਜਵਾਬ!! [caption id="attachment_283971" align="aligncenter" width="300"]evm ਨੇਤਾ ਦਾ ਅਜੀਬੋ-ਗਰੀਬ ਚੋਣ ਪ੍ਰਚਾਰ, ਲੋਕਾਂ ਨੂੰ ਡਰਾ ਕੇ ਕਿਹਾ 'EVM' 'ਚ ਪਹਿਲਾ ਬਟਨ ਦਬਾਉਣਾ, ਦੂਜਾ ਦਬਾਇਆ ਤਾਂ ਕਰੰਟ ਲੱਗੇਗਾ[/caption] ਲਾਖਮਾ ਦੇ ਇਸ ਬਿਆਨ 'ਤੇ ਬਵਾਲ ਖੜ੍ਹਾ ਹੋ ਗਿਆ ਹੈ।ਛੱਤੀਸਗੜ ਦੇ ਕੋਰਾਰ ਦੇ ਕੰਕੜ ਜਿਲ੍ਹੇ 'ਚ ਲੋਕਸਭਾ ਚੋਣ ਲਈ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਲਾਖਮਾ ਨੇ ਕਿਹਾ ਕਿ - ਈਵੀਐਮ ਵਿੱਚ ਤੁਸੀ ਜਾ ਕੇ ਪਹਿਲਾ ਬਟਨ ਦਬਾਉਣਾ ਕਿਉਂਕਿ ਦੂਜਾ ਬਟਨ ਦਬਾਉਣ ਨਾਲ ਤੁਹਾਨੂੰ ਤੇਜ਼ ਬਿਜਲੀ ਦਾ ਝਟਕਾ ਲੱਗੇਗਾ। ਲਾਖਮਾ ਦੇ ਇਸ ਬਿਆਨ ਉੱਤੇ ਵਿਰੋਧੀ ਧਿਰ ਬੁਰੀ ਤਰ੍ਹਾਂ ਭੜਕ ਗਈ ਹੈ। [caption id="attachment_283972" align="aligncenter" width="300"]evm ਨੇਤਾ ਦਾ ਅਜੀਬੋ-ਗਰੀਬ ਚੋਣ ਪ੍ਰਚਾਰ, ਲੋਕਾਂ ਨੂੰ ਡਰਾ ਕੇ ਕਿਹਾ 'EVM' 'ਚ ਪਹਿਲਾ ਬਟਨ ਦਬਾਉਣਾ, ਦੂਜਾ ਦਬਾਇਆ ਤਾਂ ਕਰੰਟ ਲੱਗੇਗਾ[/caption] ਬੀਜੇਪੀ ਦੀ ਪ੍ਰਦੇਸ਼ ਯੂਨਿਟ ਨੇ ਇਸ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਲਾਖਮਾ ਵੋਟਰਾਂ ਨੂੰ ਵਰਗਲ ਰਹੇ ਹਨ ਦੱਸ ਦੇਈਏ ਕਿ ਛੱਤੀਸਗੜ ਵਿੱਚ ਤਿੰਨ ਪੜਾਅ ਵਿੱਚ ਚੋਣ ਹੋਣੇ ਹਨ। ਇੱਥੇ 11 ਸੰਸਦੀ ਖੇਤਰ ਹਨ। ਪਹਿਲੇ ਪੜਾਅ ਲਈ 11 ਅਪ੍ਰੈਲ ਨੂੰ ਮਤਦਾਨ ਹੋ ਚੁੱਕੇ ਹਨ ਜਿੱਥੇ 65 . 8 ਫ਼ੀਸਦੀ ਵੋਟਿੰਗ ਹੋਈ। ਦੂਜੇ ਪੜਾਅ ਲਈ 18 ਅਪ੍ਰੈਲ ਨੂੰ ਚੋਣ ਹੋਣ ਹਨ ਅਤੇ ਤੀਸਰੇ ਪੜਾਅ ਲਈ 23 ਅਪ੍ਰੈਲ ਨੂੰ ਚੋਣ ਹੋਣੇ ਹਨ। -PTC News

Related Post