Advertisment

ਸਿੱਧੂ ਨੇ ਅੰਮ੍ਰਿਤਸਰ ਹਾਦਸੇ ਨੂੰ ਦੱਸਿਆ "ਕੁਦਰਤੀ ਕਹਿਰ", ਕੈਪਟਨ ਨੇ ਦਿੱਤਾ ਇਹ ਜਵਾਬ!! 

author-image
Ragini Joshi
New Update
Advertisment
ਸਿੱਧੂ ਨੇ ਅੰਮ੍ਰਿਤਸਰ ਹਾਦਸੇ ਨੂੰ ਦੱਸਿਆ "ਕੁਦਰਤੀ ਕਹਿਰ", ਕੈਪਟਨ ਨੇ ਦਿੱਤਾ ਇਹ ਜਵਾਬ!! ਕੱਲ੍ਹ ਸ਼ੁੱਕਰਵਾਰ ਨੂੰ ਸ਼ਹਿਰ ਅੰਮ੍ਰਿਤਸਰ ਦੇ ਜੌੜਾ ਫਾਟਕ ਦੀਆਂ ਲਾਈਨਾਂ ਕੋਲ ਹੋ ਰਹੇ ਦੁਸਿਹਰਾ ਸਮਾਗਮ 'ਚ ਵਾਪਰੇ ਹਾਦਸੇ 'ਤੇ ਆਖਿਰਕਾਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਨੇ ਇਸ ਹਾਦਸੇ ਨੂੰ "ਕੁਦਰਤ ਦਾ ਕਹਿਰ" ਕਰਾਰ ਦਿੱਤਾ ਹੈ, ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਹੋਰ ਭੜਕ ਗਿਆ ਹੈ। ਇਸ ਤੋਂ ਪਹਿਲਾਂ ਵੀ ਨਵਜੋਤ ਕੌਰ ਸਿੱਧੂ ਨੇ ਵੀ ਇਸ ਮਸਲੇ 'ਤੇ ਬਿਆਨ ਦਿੱਤਾ ਸੀ ਕਿ ਲੋਕਾਂ ਨੂੰ ਰੇਲ ਪਟੜੀ 'ਤੇ ਚੜ੍ਹ ਕੇ ਵੀਡੀਓ ਨਹੀਂ ਬਣਾਉਣੀ ਚਾਹੀਦੀ ਸੀ। Read More: ਅੰਮ੍ਰਿਤਸਰ ਰੇਲ ਹਾਦਸੇ ‘ਚ ਰੇਲਵੇ ਪ੍ਰੋਟੈਕਸ਼ਨ ਪੁਲਿਸ ਹੋਈ ਸਖ਼ਤ ,ਇਨ੍ਹਾਂ ‘ਤੇ ਦਰਜ ਹੋਇਆ ਕੇਸ ਇਸ 'ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਦੀ ਡਿਵੀਜ਼ਨਲ ਕਮਿਸ਼ਨਰ ਦੀ ਅਗਵਾਈ 'ਚ ਮੈਜੇਸਟਰੀ ਜਾਂਚ ਕਰਵਾਏ ਜਾਣ ਦੀ ਗੱਲ ਕਹੀ ਹੈ। ਉਹਨਾਂ ਕਿਹਾ ਹੈ ਕਿ ਸਿਰਫ ਰਿਪੋਰਟ ਆਉਣ ਤੋਂ ਬਾਅਦ ਹੀ ਤੈਅ ਹੋ ਸਕੇਗਾ ਕਿ ਆਖਿਰ ਗਲਤੀ ਕਿਸਦੀ ਸੀ। ਸਿੱਧੂ ਦੇ ਬਿਆਨ 'ਤੇ ਗੱਲ ਕਰਦਿਆਂ ਕੈਪਟਨ ਨੇ ਕਿਹਾ ਹੈ ਕਿ ਇਹ ਹਾਦਸਾ ਬਹੁਤ ਵੱਡਾ ਅਤੇ ਦਰਦਨਾਕ ਹਾਦਸਾ ਹੈ ਅਤੇ ਪੀੜਤਾਂ ਦੇ ਇਸ ਦੁੱਖ ਦੇ ਸਮੇਂ ਪੂਰਾ ਦੇਸ਼ ਉਹਨਾਂ ਦੇ ਨਾਲ ਹੈ। ਦੱਸ ਦੇਈਏ ਕਿ ਕੈਪਟਨ ਨੇ ਸੂਬੇ 'ਚ ਤਿੰਨ ਦਿਨਾਂ ਸ਼ੋਕ ਦਾ ਐਲਾਨ ਵੀ ਕੀਤਾ ਹੈ। —PTC News-
captain-amarinder-singh navjot-sidhu amritsar-train-mishap amritsar-train-mishap-navjot-sidhu
Advertisment

Stay updated with the latest news headlines.

Follow us:
Advertisment