ਜੰਮੂ-ਕਸ਼ਮੀਰ ਤੇ ਧਾਰਾ 370 : ਜੇਕਰ ਜ਼ਰੂਰਤ ਪਈ ਤਾਂ ਉਹ ਖੁਦ ਜਾਣਗੇ ਜੰਮੂ ਕਸ਼ਮੀਰ : ਰੰਜਨ ਗੋਗੋਈ

By  Shanker Badra September 16th 2019 03:09 PM -- Updated: September 16th 2019 03:11 PM

ਜੰਮੂ-ਕਸ਼ਮੀਰ ਤੇ ਧਾਰਾ 370 : ਜੇਕਰ ਜ਼ਰੂਰਤ ਪਈ ਤਾਂ ਉਹ ਖੁਦ ਜਾਣਗੇ ਜੰਮੂ ਕਸ਼ਮੀਰ : ਰੰਜਨ ਗੋਗੋਈ:ਨਵੀਂ ਦਿੱਲੀ : ਸੁਪਰੀਮ ਕੋਰਟ 'ਚ ਅੱਜ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਸਬੰਧੀ ਵੱਖ-ਵੱਖ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਖੁਦ ਜੰਮੂ ਕਸ਼ਮੀਰ ਜਾਣਗੇ। [caption id="attachment_340387" align="aligncenter" width="300"]Chief Justice Ranjan Gogoi Said , If needed Will Visit Srinagar ਜੰਮੂ-ਕਸ਼ਮੀਰ ਤੇ ਧਾਰਾ 370 : ਜੇਕਰ ਜ਼ਰੂਰਤ ਪਈ ਤਾਂ ਉਹ ਖੁਦ ਜਾਣਗੇਜੰਮੂ ਕਸ਼ਮੀਰ : ਰੰਜਨ ਗੋਗੋਈ[/caption] ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਹਾਈਕੋਰਟ ਦੇ ਜੱਜ ਤੋਂ ਇਸ ਆਰੋਪ ਉਤੇ ਰਿਪੋਰਟ ਮੰਗੀ ਹੈ ਕਿ ਲੋਕਾਂ ਨੂੰ ਹਾਈਕੋਰਟ ਨਾਲ ਸੰਪਰਕ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਮੁੱਖ ਜੱਜ ਰੰਜਨ ਗੋਗੋਈ ਨੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਮੈਂ ਖੁਦ ਜੰਮੂ ਕਸ਼ਮੀਰ ਹਾਈਕੋਰਟ ਜਾਵਾਂਗਾ। [caption id="attachment_340386" align="aligncenter" width="300"]Chief Justice Ranjan Gogoi Said , If needed Will Visit Srinagar ਜੰਮੂ-ਕਸ਼ਮੀਰ ਤੇ ਧਾਰਾ 370 : ਜੇਕਰ ਜ਼ਰੂਰਤ ਪਈ ਤਾਂ ਉਹ ਖੁਦ ਜਾਣਗੇਜੰਮੂ ਕਸ਼ਮੀਰ : ਰੰਜਨ ਗੋਗੋਈ[/caption] ਸੁਪਰੀਮ ਕੋਰਟ ਨੇ ਗੁਲਾਮ ਨਬੀ ਆਜ਼ਾਦ ਨੂੰ ਸ੍ਰੀਨਗਰ, ਜੰਮੂ, ਅਨੰਤਨਾਗ ਤੇ ਬਾਰਾਮੁਲਾ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਨਾਲ ਉਹ ਆਪਣੇ ਖੇਤਰ ਦੇ ਲੋਕਾਂ ਦਾ ਹਾਲ-ਚਾਲ ਜਾਣ ਸਕਦੇ ਹਨ। ਹਾਲਾਂਕਿ ਕੋਰਟ ਨੇ ਕਿਹਾ ਕਿ ਆਜ਼ਾਦ ਇਸ ਦੌਰਾਨ ਕੋਈ ਭਾਸ਼ਣ ਨਹੀਂ ਦੇਣਗੇ ਤੇ ਨਾ ਹੀ ਕੋਈ ਜਨਤਕ ਰੈਲੀ ਕਰਨਗੇ। [caption id="attachment_340384" align="aligncenter" width="300"]Chief Justice Ranjan Gogoi Said , If needed Will Visit Srinagar ਜੰਮੂ-ਕਸ਼ਮੀਰ ਤੇ ਧਾਰਾ 370 : ਜੇਕਰ ਜ਼ਰੂਰਤ ਪਈ ਤਾਂ ਉਹ ਖੁਦ ਜਾਣਗੇਜੰਮੂ ਕਸ਼ਮੀਰ : ਰੰਜਨ ਗੋਗੋਈ[/caption] ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ 'ਚੋਂ ਧਾਰਾ 370 ਨੂੰ ਖ਼ਤਮ ਕੀਤੇ ਜਾਣ ਤੋਂ ਬਾਅਦ ਜੰਮੂ ਕਸ਼ਮੀਰ ਵਿਚ ਸਥਿਤੀ ਆਮ ਨਹੀਂ ਹੈ। 5 ਅਗਸਤ ਤੋਂ ਜੰਮੂ ਕਸ਼ਮੀਰ ਵਿਚ ਕਰਫਿਊ ਵਰਗੇ ਹਾਲਤ ਹਨ। ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -PTCNews

Related Post