ਚੀਨ 'ਚ ਕੋਲੇ ਦੀ ਖਾਨ 'ਚ ਹੋਇਆ ਧਮਾਕਾ, 14 ਲੋਕਾਂ ਦੀ ਮੌਤ ,ਕਈ ਵਰਕਰਾਂ ਦੀ ਭਾਲ ਜਾਰੀ

By  Shanker Badra December 17th 2019 10:46 AM

ਚੀਨ 'ਚ ਕੋਲੇ ਦੀ ਖਾਨ 'ਚ ਹੋਇਆ ਧਮਾਕਾ, 14 ਲੋਕਾਂ ਦੀ ਮੌਤ ,ਕਈ ਵਰਕਰਾਂ ਦੀ ਭਾਲ ਜਾਰੀ:ਬੀਜਿੰਗ :  ਦੱਖਣੀ-ਪੱਛਮੀ ਚੀਨ ਦੇ ਗੁਇਝੌ ਸੂਬੇ 'ਚ ਇੱਕ ਕੋਲਾ ਖਾਨ 'ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਮਾਕੇ ਕਾਰਨ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮੰਗਲਵਾਰ ਸਵੇਰੇ ਤਕਰੀਬਨ 1.30 ਵਜੇ ਆਨਲੋਂਗ ਕਾਊਂਟੀ 'ਚ ਵਾਪਰਿਆ ਹੈ।

China coal mine explosion , 14 people dead, many injured ਚੀਨ 'ਚ ਕੋਲੇ ਦੀ ਖਾਨ 'ਚ ਹੋਇਆ ਧਮਾਕਾ, 14 ਲੋਕਾਂ ਦੀ ਮੌਤ ,ਕਈ ਵਰਕਰਾਂ ਦੀ ਭਾਲ ਜਾਰੀ

ਮਿਲੀ ਜਾਣਕਾਰੀ ਨਸੂਰ ਜਿਸ ਸਮੇਂ ਇਹ ਹਾਦਸਾ ਵਾਪਰਿਆ ਹੈ ,ਉਸ ਸਮੇਂ ਉੱਥੇ 23 ਵਰਕਰ ਕੰਮ ਕਰ ਰਹੇ ਸਨ। ਇਸ ਦੌਰਾਨ ਰੈਸਕਿਊ ਦੌਰਾਨ 7 ਵਰਕਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਤੇ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

China coal mine explosion , 14 people dead, many injured ਚੀਨ 'ਚ ਕੋਲੇ ਦੀ ਖਾਨ 'ਚ ਹੋਇਆ ਧਮਾਕਾ, 14 ਲੋਕਾਂ ਦੀ ਮੌਤ ,ਕਈ ਵਰਕਰਾਂ ਦੀ ਭਾਲ ਜਾਰੀ

ਜ਼ਿਕਰਯੋਗ ਹੈ ਕਿ ਓਥੇ ਇਸ ਮਲਬੇ ਹੇਠ ਅਜੇ ਤੱਕ ਕਈ ਲੋਕ ਫਸੇ ਹੋਏ ਹਨ। ਇਸ ਤੋਂ ਪਹਿਲਾਂ ਵੀ ਚੀਨ 'ਚ ਕੋਲਾ ਖਾਨ ਢਹਿਣ ਦੀਆਂ ਖਬਰਾਂ ਅਕਸਰ ਹੀ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰ ਸੁਰੱਖਿਆ ਪ੍ਰਬੰਧਾਂ ਦੀ ਕਮੀ ਕਾਰਨ ਵੀ ਅਜਿਹੇ ਹਾਦਸੇ ਵਾਪਰਦੇ ਹਨ।

-PTCNews

Related Post