ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ 'ਚ ਅੱਜ ਤੋਂ ਨਹੀਂ ਖੁੱਲ੍ਹਣਗੇ ਸਿਨੇਮਾ ਹਾਲ

By  Shanker Badra October 15th 2020 12:32 PM -- Updated: October 15th 2020 12:35 PM

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ 'ਚ ਅੱਜ ਤੋਂ ਨਹੀਂ ਖੁੱਲ੍ਹਣਗੇ ਸਿਨੇਮਾ ਹਾਲ:ਚੰਡੀਗੜ੍ਹ:  ਦੇਸ਼ ਦੇ ਕਈ ਸੂਬਿਆਂ 'ਚ 7 ਮਹੀਨਿਆ ਬਾਅਦ ਅੱਜ ਸਿਨੇਮਾ ਘਰ ਖੁੱਲ੍ਹਣ ਜਾ ਰਹੇ ਹਨ ਪਰ ਪੰਜਾਬ ਵਿਚ ਸਿਨੇਮਾ ਹਾਲ ਤੇ ਮਲਟੀਪਲੈਕਸ ਅਜੇ ਨਹੀਂ ਖੋਲ੍ਹੇ ਜਾਣਗੇ। ਇਹ ਫੈਸਲਾ ਸਰਕਾਰ ਨੇ ਐਸਓਪੀ ਜਾਰੀ ਨਾ ਹੋਣ ਕਾਰਨ ਲਿਆ ਹੈ। ਹਾਲਾਂਕਿ ਸਰਕਾਰ ਨੇ ਪਹਿਲਾਂ 15 ਅਕਤੂਬਰ ਤੋਂ ਸਿਨੇਮਾ ਹਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ।

ਇਹ ਵੀ ਪੜ੍ਹੋ : ਫ਼ਿਲਮਾਂ ਦੇਖਣ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਅੱਜ ਤੋਂ ਲੱਗਣੀਆਂ ਸਿਨੇਮਾ ਘਰਾਂ 'ਚ ਰੌਣਕਾਂ  

Cinema halls in Punjab will not open from today ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ 'ਚ ਅੱਜ ਤੋਂ ਨਹੀਂ ਖੁੱਲ੍ਹਣਗੇ ਸਿਨੇਮਾ ਹਾਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਪੰਜਾਬ 'ਚ ਸਿਨੇਮਾ ਹਾਲ, ਮਲਟੀਪਲੈਕਸਸ ਅਤੇ ਮਨੋਰੰਜਕ ਪਾਰਕ ਨਹੀਂ ਖੋਲ੍ਹੇ ਜਾਣਗੇ। ਇਸ ਸਬੰਧੀ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ। ਹਾਲਾਂਕਿ ਕੋਵਿਡ ਦੇ ਸਖ਼ਤ ਪ੍ਰੋਟੋਕਾਲ ਦੇ ਨਾਲ ਰਾਮਲੀਲਾ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਬਾਬਤ ਕੋਵਿਡ ਰੀਵੀਊ ਮੀਟਿੰਗ ਤੋਂ ਬਾਅਦ ਵਿਸਥਾਰ 'ਚ ਵੇਰਵਾ ਦਿੱਤਾ ਜਾਵੇਗਾ।

Cinema halls in Punjab will not open from today ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ 'ਚ ਅੱਜ ਤੋਂ ਨਹੀਂ ਖੁੱਲ੍ਹਣਗੇ ਸਿਨੇਮਾ ਹਾਲ

ਦੇਸ਼ ਦੇ 10 ਸੂਬਿਆਂ ਅਤੇ ਚਾਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਆਪਣੇ ਸਿਨੇਮਾ ਘਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਸਿਨੇਮਾ ਘਰਾਂ 'ਚ ਸਿਰਫ 50 ਫੀਸਦ ਦਰਸ਼ਕ ਹੀ ਫ਼ਿਲਮ ਦਾ ਮਜ਼ਾ ਲੈ ਸਕਣਗੇ। ਹਰ ਇੱਕ ਦੇ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਸਿਨੇਮਾ ਮਾਲਕਾਂ ਨੂੰ ਦਰਸ਼ਕਾਂ ਲਈ ਇਕ ਸੀਟ ਛੱਡ ਕੇ ਬੈਠਣ ਦਾ ਇੰਤਜ਼ਾਮ ਕਰਨਾ ਹੋਵੇਗਾ। ਸਿਨੇਮਾ ਘਰ ਦੇ ਅੰਦਰ 60 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ ਜਾ ਕੇ ਫਿਲਮ ਨਹੀਂ ਦੇਖ ਸਕਣਗੇ।

Cinema halls in Punjab will not open from today ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ 'ਚ ਅੱਜ ਤੋਂ ਨਹੀਂ ਖੁੱਲ੍ਹਣਗੇ ਸਿਨੇਮਾ ਹਾਲ

ਇਸ ਤੋਂ ਇਲਾਵਾ ਸਿਨੇਮਾ ਹਾਲ ਦੇ ਅੰਦਰ ਕੁਝ ਵੀ ਖਾਣ ਪੀਣ ਦੀ ਮਨਾਹੀ ਹੋਵੇਗੀ। ਯਾਨੀ ਹੁਣ ਦਰਸ਼ਕ ਫਿਲਮ ਦੇ ਨਾਲ ਪੌਪ ਕੌਰਨਸ ਦਾ ਮਜ਼ਾ ਨਹੀਂ ਲੈ ਸਕਣਗੇ। ਨਾਲ ਹੀ ਸੈਨੀਟਾਇਜ਼ੇਸ਼ਨ ਦਾ ਖਾਸ ਖਿਆਲ ਰੱਖਣਾ ਪਵੇਗਾ। ਇਸ ਫ਼ਿਲਮ ਦੇਖਣ ਵਾਲੇ ਦਰਸ਼ਕਾਂ ਦੇ ਮੋਬਾਇਲ 'ਚ ਆਰੋਗਿਆ ਸੇਤੂ ਐਪ ਹੋਣਾ ਵੀ ਜ਼ਰੂਰੀ ਹੈ। ਸਿਨੇਮਾ ਘਰ ਪਹੁੰਚ ਕੇ ਫਿਲਮ ਦੇਖਣ ਵਾਲਿਆਂ ਨੂੰ ਈ-ਟਿਕਟ ਜ਼ਰੀਏ ਐਂਟਰੀ ਮਿਲੇਗੀ।

Cinema halls in Punjab will not open from today

-PTCNews

Related Post