ਫ਼ਿਲਮਾਂ ਦੇਖਣ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਅੱਜ ਤੋਂ ਲੱਗਣੀਆਂ ਸਿਨੇਮਾ ਘਰਾਂ 'ਚ ਰੌਣਕਾਂ

By  Shanker Badra October 15th 2020 11:26 AM -- Updated: October 15th 2020 11:33 AM

ਫ਼ਿਲਮਾਂ ਦੇਖਣ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਅੱਜ ਤੋਂ ਲੱਗਣੀਆਂ ਸਿਨੇਮਾ ਘਰਾਂ 'ਚ ਰੌਣਕਾਂ:ਨਵੀਂ ਦਿੱਲੀ : ਦੇਸ਼ ਭਰ 'ਚ ਕੇਂਦਰ ਸਰਕਾਰ ਨੇ ਅਨਲੌਕ 5 ਤਹਿਤ ਸਿਨੇਮਾ ਘਰ ਕੁਝ ਸ਼ਰਤਾਂ 'ਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। 7 ਮਹੀਨਿਆਂ ਬਾਅਦ ਲੌਕਡਾਊਨ ਮਗਰੋਂ ਪਹਿਲੀ ਵਾਰ ਸਿਨੇਮਾ ਘਰ ਅੱਜ ਖੋਲ੍ਹੇ ਜਾਣਗੇ। ਅਜਿਹੇ 'ਚ ਸਿਨੇਮਾ ਹਾਲ ਖੋਲ੍ਹਣ ਦੀ ਪੂਰੀ ਤਿਆਰੀ ਸ਼ੁਰੂ ਹੈ। ਬੇਸ਼ੱਕ ਸਿਮੇਨਾ ਘਰ ਖੁੱਲ੍ਹ ਰਹੇ ਹਨ ਪਰ ਫ਼ਿਲਮ ਦੇਖਣ ਵਾਲਿਆਂ ਨੂੰ ਕੁੱਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ।

ਸੂਤਰਾਂ ਮੁਤਾਬਕ ਦੇਸ਼ ਦੇ 10 ਸੂਬਿਆਂ ਅਤੇ ਚਾਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਆਪਣੇ ਸਿਨੇਮਾ ਘਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਕੋਰੋਨਾ ਕਾਰਨ ਕਈ ਮਹੀਨਿਆਂ ਤੋਂ ਬੰਦ ਸਿਨੇਮਾ ਹਾਲ ਇਕ ਵਾਰ ਫਿਰ ਗੂੰਜਣ ਜਾ ਰਹੇ ਹਨ। ਅੱਜ ਤੋਂ ਲੋਕਾਂ ਨੂੰ ਸਿਨੇਮਾ ਹਾਲ ਜਾ ਕੇ ਆਪਣੀਆਂ ਮਨਪਸੰਦ ਫਿਲਮਾਂ ਦੇਖਣ ਦਾ ਮੌਕਾ ਮਿਲੇਗਾ। ਇਸ ਨੂੰ ਲੈ ਕੇ ਫ਼ਿਲਮ ਪ੍ਰੇਮੀ ਕਾਫ਼ੀ ਉਤਸ਼ਾਹਿਤ ਹਨ।

Cinema Halls today Re-Open With 50 Per Cent Capacity in India ਫ਼ਿਲਮਾਂ ਦੇਖਣ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਅੱਜ ਤੋਂ ਲੱਗਣੀਆਂ ਸਿਨੇਮਾ ਘਰਾਂ 'ਚ ਰੌਣਕਾਂ

ਇਸ ਸਾਲ ਰਿਲੀਜ਼ ਹੋਈਆਂ ਕਈ ਫਿਲਮਾਂ ਨੂੰ ਸਿਨੇਮਾ ਘਰਾਂ ਵਿੱਚ ਮੁੜ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ ਹੈ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰਕੇ ਉਨ੍ਹਾਂ ਫਿਲਮਾਂ ਬਾਰੇ ਜਾਣਕਾਰੀ ਦਿੱਤੀ ਹੈ। ਉਸਨੇ ਟਵੀਟ ਕਰਕੇ ਲਿਖਿਆ,ਇਸ ਹਫਤੇ 6 ਹਿੰਦੀ ਫਿਲਮਾਂ ਨੂੰ ਦੁਬਾਰਾ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਤਾਨਾਜੀ, ਵਾਰ, ਸ਼ੁਭ ਮੰਗਲ ਜਿਆਦਾ ਸਾਵਧਾਨ, ਮਲੰਗ, ਥੱਪੜ ਅਤੇ ਕੇਦਾਰਨਾਥ ਸ਼ਾਮਲ ਹਨ।

Cinema Halls today Re-Open With 50 Per Cent Capacity in India ਫ਼ਿਲਮਾਂ ਦੇਖਣ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਅੱਜ ਤੋਂ ਲੱਗਣੀਆਂ ਸਿਨੇਮਾ ਘਰਾਂ 'ਚ ਰੌਣਕਾਂ

ਸਿਨੇਮਾ ਘਰਾਂ 'ਚ ਸਿਰਫ 50 ਫੀਸਦ ਦਰਸ਼ਕ ਹੀ ਫ਼ਿਲਮ ਦਾ ਮਜ਼ਾ ਲੈ ਸਕਣਗੇ। ਹਰ ਇੱਕ ਦੇ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਸਿਨੇਮਾ ਮਾਲਕਾਂ ਨੂੰ ਦਰਸ਼ਕਾਂ ਲਈ ਇਕ ਸੀਟ ਛੱਡ ਕੇ ਬੈਠਣ ਦਾ ਇੰਤਜ਼ਾਮ ਕਰਨਾ ਹੋਵੇਗਾ। ਯਾਨੀ ਦਰਸ਼ਕ ਦੇ ਨਾਲ ਵਾਲੀ ਸੀਟ ਖਾਲੀ ਰੱਖਣੀ ਹੋਵੇਗੀ। ਸਿਨੇਮਾ ਘਰ ਦੇ ਅੰਦਰ 60 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ ਜਾ ਕੇ ਫਿਲਮ ਨਹੀਂ ਦੇਖ ਸਕਣਗੇ।

Cinema Halls today Re-Open With 50 Per Cent Capacity in India ਫ਼ਿਲਮਾਂ ਦੇਖਣ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਅੱਜ ਤੋਂ ਲੱਗਣੀਆਂ ਸਿਨੇਮਾ ਘਰਾਂ 'ਚ ਰੌਣਕਾਂ

ਇਸ ਤੋਂ ਇਲਾਵਾ ਸਿਨੇਮਾ ਹਾਲ ਦੇ ਅੰਦਰ ਕੁਝ ਵੀ ਖਾਣ ਪੀਣ ਦੀ ਮਨਾਹੀ ਹੋਵੇਗੀ। ਯਾਨੀ ਹੁਣ ਦਰਸ਼ਕ ਫਿਲਮ ਦੇ ਨਾਲ ਪੌਪ ਕੌਰਨਸ ਦਾ ਮਜ਼ਾ ਨਹੀਂ ਲੈ ਸਕਣਗੇ। ਨਾਲ ਹੀ ਸੈਨੀਟਾਇਜ਼ੇਸ਼ਨ ਦਾ ਖਾਸ ਖਿਆਲ ਰੱਖਣਾ ਪਵੇਗਾ। ਇਸ ਫ਼ਿਲਮ ਦੇਖਣ ਵਾਲੇ ਦਰਸ਼ਕਾਂ ਦੇ ਮੋਬਾਇਲ 'ਚ ਆਰੋਗਿਆ ਸੇਤੂ ਐਪ ਹੋਣਾ ਵੀ ਜ਼ਰੂਰੀ ਹੈ।  ਸਿਨੇਮਾ ਘਰ ਪਹੁੰਚ ਕੇ ਫਿਲਮ ਦੇਖਣ ਵਾਲਿਆਂ ਨੂੰ ਈ-ਟਿਕਟ ਜ਼ਰੀਏ ਐਂਟਰੀ ਮਿਲੇਗੀ।

Cinema Halls today Re-Open With 50 Per Cent Capacity in India

-PTCNews

Related Post