ਕੈਪਟਨ ਨੇ ਕੀਤੀ ਟਰੈਕਟਰ ਰੈਲੀ 'ਚ ਸ਼ਾਂਤੀ ਬਣਾਏ ਰੱਖਣ ਦੀ ਅਪੀਲ, ਨਾਲ ਹੀ ਜਾਣੋ ਯੂਪੀ ਸਰਕਾਰ 'ਤੇ ਕਿਓਂ ਵਰ੍ਹੇ

By  Jagroop Kaur January 25th 2021 03:42 PM -- Updated: January 25th 2021 03:45 PM

ਚੰਡੀਗੜ੍ਹ, 25 ਜਨਵਰੀ- ਭਲਕੇ ਯਾਨੀ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਮੌਕੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਵੇਂ ਕਿਸਾਨਾਂ ਨੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕੀਤੇ ਜਾ ਰਹੇ ਅੰਦੋਲਨ ਦੌਰਾਨ ਹੁਣ ਤੱਕ ਸ਼ਾਂਤੀ ਬਣਾ ਕੇ ਰੱਖੀ ਹੈ, ਉਵੇਂ ਹੀ ਕਿਸਾਨ ਟਰੈਕਟਰ ਪਰੇਡ ਮੌਕੇ ਵੀ ਸ਼ਾਂਤੀ ਬਣਾ ਕੇ ਰੱਖਣ। ਤਾਂ ਜੋ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਾ ਮਿਲੇ ਅਤੇ ਇੰਨੇ ਮਹੀਨਿਆਂ ਤੋਂ ਕੇਂਦਰ ਖਿਲਾਫ ਵਿੱਢਿਆ ਸੰਘਰਸ਼ ਕਮਜ਼ੋਰ ਨਾ ਪੈ ਸਕੇ।Kisan Gantantra Parade: Farmer drives tractor in reverse gear from Punjab to Delhi

ਹੋਰ ਪੜ੍ਹੋ :ਦਿੱਲੀ ਪੁਲਿਸ ਨੇ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਦਿੱਤੀ ਹਰੀ ਝੰਡੀ, ਸ਼ਰਤਾਂ ਦੇ ਅਧਾਰ ‘ਤੇ ਹੋਵੇਗਾ ਕਿਸਾਨਾਂ ਦਾ ਮਾਰਚ

ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀ ਆਵਾਜ਼ ਨੂੰ ਸੁਣੇ। ਜ਼ਿਕਰਯੋਗ ਹੈ ਕਿ ਗਣਤੰਤਰ ਦਿਹਾੜੇ ਮੌਕੇ ਜਿਥੇ ਕੈਪਟਨ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਉਥੇ ਹੀ , ਬੀਤੇ ਦਿਨੀਂ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਦਿੱਲੀ ਜਾਣ ਵਾਲੇ ਟਰੈਕਟਰਾਂ ਨੂੰ ਡੀਜ਼ਲ ਦੀ ਸਪਲਾਈ ਨਾ ਦੇਣ ਦੇ ਨਿਰਦੇਸ਼ਾਂ ਦੀ ਸਖ਼ਤ ਨਿਖ਼ੇਧੀ ਵੀ ਕੀਤੀ |

ਹੋਰ ਪੜ੍ਹੋ :ਦਿੱਲੀ ਪੁਲਿਸ ਨੇ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਦਿੱਤੀ ਹਰੀ ਝੰਡੀ, ਸ਼ਰਤਾਂ ਦੇ ਅਧਾਰ ‘ਤੇ ਹੋਵੇਗਾ ਕਿਸਾਨਾਂ ਦਾ ਮਾਰਚ

ਇਸ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਦਮਨਕਾਰੀ ਅਤੇ ਡਰਾਉਣੀਆਂ ਚਾਲਾਂ ਲੋਕਾਂ ਦੇ ਸੰਕਲਪ ਅਤੇ ਹਿੰਮਤ ਨੂੰ ਮਜ਼ਬੂਤ ਕਰਨਗੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਖ਼ਿਲਾਫ਼ ਪ੍ਰਸ਼ਾਸਨ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ।

ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਵਿੱਢਣ ਵਾਲੇ ਕਿਸਾਨਾਂ ਵਿਚ ਪੰਜਾਬ ਹੀ ਨਹੀਂ ਬਲਕਿ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿਚੋਂ ਵੀ ਕਿਸਾਨ ਦਿਲੀ ਪਹੁੰਚ ਰਹੇ ਹਨ ਪਰ ਅਜਿਹੇ 'ਚ ਉਹਨਾਂ ਨੂੰ ਰੋਕਣ ਲਈ ਸਥਾਨਕ ਸਰਕਾਰ ਵੱਲੋਂ ਪੈਟਰੋਲ ਡੀਜ਼ਲ 'ਤੇ ਰੋਕ ਜਿਹੀ ਕੋਝੀ ਹਰਕਤ ਸਾਹਮਣੇ ਆਈ ਹੈ ਜੋ ਕਿ ਬੇਹੱਦ ਨਿੰਦਾਜਨਕ ਹੈ।

Related Post