ਕਾਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ ,ਪੜ੍ਹੋ ਪੂਰੀ ਖ਼ਬਰ

By  Shanker Badra November 17th 2018 09:59 AM

ਕਾਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ ,ਪੜ੍ਹੋ ਪੂਰੀ ਖ਼ਬਰ :ਮੁੰਬਈ : ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ‘ਚ ਅੱਜ ਕੱਲ੍ਹ ਵਿਆਹਾਂ ਦਾ ਸੀਜਨ ਚੱਲ ਰਿਹਾ ਹੈ।ਜੇਕਰ ਗੱਲ ਕਰੀਏ ਬਾਲੀਵੁੱਡ ਦੀ ਤਾਂ ਹਾਲ ‘ਚ 14-15 ਨਵੰਬਰ ਨੂੰ ਬਾਲੀਵੁੱਡ ਅਦਕਾਰਾ ਦੀਪਿਕਾ ਅਕੇ ਰਣਵੀਰ ਵਿਆਹ ਦੇ ਬੰਧਨ ਵਿੱਚ ਬੱਝ ਰਹੇ ਹਨ।ਉੱਥੇ ਹੀ ਕਾਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ।ਖਬਰਾਂ ਅਨੁਸਾਰ ਕਪਿਲ ਸ਼ਰਮਾ ਪ੍ਰੇਮਿਕਾ ਗਿੰਨੀ ਚਤਰਥ ਨਾਲ ਦਸੰਬਰ 'ਚ ਵਿਆਹ ਕਰਵਾ ਰਹੇ ਹਨ। ਜਾਣਕਾਰੀ ਮੁਤਾਬਕ ਕਪਿਲ ਸ਼ਰਮਾ ਦਾ ਵਿਆਹ ਗਿੰਨੀ ਚਤਰਥ ਨਾਲ 12 ਦਸੰਬਰ, 2018 ਨੂੰ ਜਲੰਧਰ ਵਿੱਚ ਹੋਵੇਗਾ।ਇਸ ਦੌਰਾਨ ਦੋਹਾਂ ਦੇ ਵਿਆਹ ਦੇ ਪ੍ਰੋਗਰਾਮਾਂ ਦੀ ਤਰੀਕ ਵੀ ਸਾਹਮਣੇ ਆ ਗਈ ਹੈ।ਕਪਿਲ ਸ਼ਰਮਾ ਪ੍ਰੇਮਿਕਾ ਗਿੰਨੀ ਨਾਲ 10 ਦਸੰਬਰ ਤੋਂ ਵਿਆਹ ਦੀਆਂ ਰਸਮਾਂ ਸ਼ੁਰੂ ਕਰਨਗੇ। ਦੱਸ ਦੇਈਏ ਕਿ ਕਪਿਲ ਦੀ ਭੈਣ ਵਲੋਂ ਆਪਣੇ ਭਰਾ ਦੇ ਵਿਆਹ ਤੋਂ ਪਹਿਲਾਂ ਮਾਤਾ ਦਾ ਜਾਗਰਣ ਕਰਵਾਇਆ ਜਾਵੇਗਾ।ਅਗਲੇ ਦਿਨ ਗਿਨੀ ਦੇ ਹੋਮ ਟਾਊਨ 'ਚ ਸੰਗੀਤ ਤੇ ਮਹਿੰਦੀ ਦੀ ਸੈਰੇਮਨੀ ਕੀਤੀ ਜਾਵੇਗੀ।12 ਦਸੰਬਰ ਨੂੰ ਵਿਆਹ ਵਾਲੇ ਦਿਨ ਮਹਿਮਾਨਾਂ ਲਈ ਫਾਈਵ ਸਟਾਰ ਹੋਟਲ ਬੁੱਕ ਕਰਵਾਇਆ ਗਿਆ ਹੈ।ਇਸ ਤੋਂ ਬਾਅਦ 14 ਦਸੰਬਰ ਨੂੰ ਅੰਮ੍ਰਿਤਸਰ 'ਚ ਰਿਸੈਪਸ਼ਨ ਪਾਰਟੀ ਹੋਵੇਗੀ। -PTCNews

Related Post