ਕਾਂਗਰਸ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਹੋਰ ਫੇਰਬਦਲ ਦੀਆਂ ਤਿਆਰੀਆਂ

By  Joshi April 18th 2018 10:38 AM

ਕਾਂਗਰਸ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਹੋਰ ਫੇਰਬਦਲ ਦੀਆਂ ਤਿਆਰੀਆਂ ਪੰਜਾਬ 'ਚ ਪੁਲਿਸ ਮਹਿਕਮੇ 'ਚ ਪੈਦਾ ਹੋਈ ਤਣਾਅਪੂਰਨ ਸਥਿਤੀ ਦੇ ਚੱਲਦਿਆਂ ਕਾਂਗਰਸ ਸਰਕਾਰ ਹੁਣ ਮਾਹੌਲ ਨੂੰ ਸਥਿਰ ਕਰਨ ਲਈ ਹੋਰ ਫੇਰਬਦਲ ਕਰਨ ਦੀ ਯੋਜਨਾ 'ਚ ਹੈ। ਸੂਤਰਾਂ ਮੁਤਾਬਕ, ਇਹ ਫੇਰਬਦਲ 30 ਅਪ੍ਰੈਲ ਦੀ ਤਰੀਕ ਦੇ ਆਸ ਪਾਸ ਹੋ ਸਕਦਾ ਹੈ। ਇਸ ਦੌਰਾਨ ਕੁਝ ਨਵੇਂ ਡਿਪਟੀ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਹੋਣ ਦੀ ਵੀ ਸੰਭਾਵਨਾ ਹੈ। ਇਹ ਸਾਰਾ ਫੇਰਬਦਲ ਮੁੱਖ ਮੰਥਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਪ੍ਰਧਾਨ ਸਕੱਤਰ ਸੁਰੇਸ਼ ਕੁਮਾਰ ਦੀ ਦੇਖ-ਰੇਖ 'ਚ ਹੋਵੇਗਾ। —PTC News

Related Post