ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ 'ਤੇ ਦਰਜ ਹੋਇਆ ਪਰਚਾ , ਕਾਂਗਰਸ ਨੂੰ ਪੈ ਗਈਆਂ ਭਾਜੜਾਂ

By  Shanker Badra April 17th 2019 10:05 AM

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ 'ਤੇ ਦਰਜ ਹੋਇਆ ਪਰਚਾ , ਕਾਂਗਰਸ ਨੂੰ ਪੈ ਗਈਆਂ ਭਾਜੜਾਂ:ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀ ਬਿਹਾਰ 'ਚ ਚੋਣ ਪ੍ਰਚਾਰ ਦੌਰਾਨ ਇੱਕ ਵਿਵਾਦਿਤ ਬਿਆਨ ਦਿੱਤਾ ਸੀ।ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀਆਂ ਮੁ਼ਸ਼ਕਲਾਂ ਵੱਧ ਗਈਆਂ ਹਨ।ਚੋਣ ਕਮਿਸ਼ਨ ਨੇ ਸਿੱਧੂ ਦੇ ਵਿਵਾਦਿਤ ਬਿਆਨ ’ਤੇ ਨੋਟਿਸ ਲੈ ਲਿਆ ਹੈ।ਜਿਸ ਤੋਂ ਬਾਅਦ ਸਿੱਧੂ ਖਿਲਾ਼ਫ ਕਟਿਹਾਰ ਥਾਣੇ 'ਚ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

Congress leader Navjot Singh Sidhu against Katihar, Bihar Case registered ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ 'ਤੇ ਦਰਜ ਹੋਇਆ ਪਰਚਾ , ਕਾਂਗਰਸ ਨੂੰ ਪੈ ਗਈਆਂ ਭਾਜੜਾਂ

ਦਰਅਸਲ 'ਚ ਨਵਜੋਤ ਸਿੰਘ ਸਿੱਧੂ ਨੇ ਬਿਹਾਰ ਦੇ ਕਟਿਹਾਰ 'ਚ ਰੈਲੀ ਦੌਰਾਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣ ਲਈ ਇਕ ਭਾਈਚਾਰੇ ਤੋਂ ਭਾਰੀ ਗਿਣਤੀ 'ਚ ਨਿਕਲ ਕੇ ਕਾਂਗਰਸ ਪੱਖੀ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ।ਸਿੱਧੂ ਦਾ ਇਹ ਬਿਆਨ ਮੰਗਲਵਾਰ ਨੂੰ ਕਈ ਟੀਵੀ ਚੈਨਲਾਂ 'ਤੇ ਦਿਖਾਇਆ ਗਿਆ।ਜਿਸ ਤੋਂ ਬਾਅਦ ਭਾਜਪਾ ਨੇ ਸਿੱਧੂ ਦੇ ਇਸ ਵਿਵਾਦਿਤ ਬਿਆਨ ਨੂੰ ਚੋਣ ਕਮਿਸ਼ਨ ਦੁਆਰਾ ਨੋਟਿਸ 'ਚ ਲੈਣ ਦੀ ਮੰਗੀ ਕੀਤੀ ਸੀ।

Congress leader Navjot Singh Sidhu against Katihar, Bihar Case registered ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ 'ਤੇ ਦਰਜ ਹੋਇਆ ਪਰਚਾ , ਕਾਂਗਰਸ ਨੂੰ ਪੈ ਗਈਆਂ ਭਾਜੜਾਂ

ਦੱਸ ਦੇਈਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਇੱਕ ਖਾਸ ਧਰਮ ਦੇ ਲੋਕਾਂ ਨੂੰ ਲੈ ਕੇ ਬਿਆਨ ਦਿੱਤਾ ਹੈ।ਸਿੱਧੂ ਉੱਪਰ ਇਲਜ਼ਾਮ ਹੈ ਕਿ ਬਿਹਾਰ ਦੇ ਕਟਿਹਾਰ ‘ਚ ਉਨ੍ਹਾਂ ਨੇ ਧਰਮ ਦੇ ਨਾਂ ‘ਤੇ ਵੋਟਾਂ ਲਈ ਮੁਸਲਮਾਨਾਂ ਨੂੰ ਉਸਕਾਇਆ ਹੈ।ਸਿੱਧੂ ਦੇ ਇਸ ਵਿਵਾਦਿਤ ਬਿਆਨ ਨੂੰ ਲੈ ਕੇ ਕਟਿਹਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਰਿਪੋਰਟ ਮੰਗੀ ਹੈ।

Congress leader Navjot Singh Sidhu against Katihar, Bihar Case registered ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ 'ਤੇ ਦਰਜ ਹੋਇਆ ਪਰਚਾ , ਕਾਂਗਰਸ ਨੂੰ ਪੈ ਗਈਆਂ ਭਾਜੜਾਂ

ਵਧੀਕ ਮੁੱਖ ਚੋਣ ਅਧਿਕਾਰੀ ਸੰਜੇ ਕੁਮਾਰ ਸਿੰਘ ਨੇ ਕਿਹਾ ਕਿ ਰਿਪੋਰਟ ਮਿਲਣ ਮਗਰੋਂ ਸਿੱਧੂ ਖਿਲਾਫ਼ ਲੋੜੀਂਦੀ ਕਰਵਾਈ ਕੀਤੀ ਜਾਵੇਗੀ।ਸਿੱਧੂ ਨੇ ਇਹ ਬਿਆਨ ਉਸ ਸਮੇਂ ਦਿੱਤਾ ਜਦੋਂ ਉਹ ਕਟਿਹਰ 'ਚ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਆਗੂ ਤਾਰਿਕ ਅਨਵਰ ਦੇ ਪੱਖ 'ਚ ਪ੍ਰਚਾਰ ਕਰਨ ਲਈ ਗਏ ਸਨ।

-PTCNews

Related Post