1984 ਸਿੱਖ ਕਤਲੇਆਮ ਬਾਰੇ ਸੈਮ ਪਿਤਰੋਦਾ ਦੀਆਂ ਟਿੱਪਣੀਆਂ ਬੇਹੱਦ ਸ਼ਰਮਨਾਕ ਅਤੇ ਦੁਖਦਾਈ : ਸੁਖਬੀਰ ਬਾਦਲ

By  Shanker Badra May 9th 2019 10:26 PM

1984 ਸਿੱਖ ਕਤਲੇਆਮ ਬਾਰੇ ਸੈਮ ਪਿਤਰੋਦਾ ਦੀਆਂ ਟਿੱਪਣੀਆਂ ਬੇਹੱਦ ਸ਼ਰਮਨਾਕ ਅਤੇ ਦੁਖਦਾਈ : ਸੁਖਬੀਰ ਬਾਦਲ:ਬਠਿੰਡਾ : ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ 1984 ਵਿਚ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ 'ਬੀਤੇ ਸਮੇਂ ਦੀ ਗੱਲ' ਆਖਣ ਵਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਿਆਸੀ ਸਲਾਹਕਾਰ ਸੈਮ ਪਿਤਰੋਦਾ ਦੀ ਸਖ਼ਤ ਨਿੰਦਾ ਕਰਦਿਆਂ ਉਸ ਦੀਆਂ ਟਿੱਪਣੀਆ ਨੂੰ ਇੱਕ ਬਹੁਤ ਹੀ ਸ਼ਰਮਨਾਕ ਅਤੇ ਦੁਖਦਾਈ ਹਰਕਤ ਕਿਹਾ ਹੈ।ਉਹਨਾਂ ਕਿਹਾ ਕਿ 1984 ਵਿਚ ਦੰਗੇ ਹੋਏ ਸਨ, ਫਿਰ ਕੀ ਹੈ ?' ਕਹਿ ਕੇ ਪਿਤਰੋਦਾ ਨੇ ਸਿੱਖਾਂ ਦੇ ਜ਼ਖ਼ਮਾਂ ਉੱਤੇ ਨਮਕ ਛਿੜਕਿਆ ਹੈ।

Congress Leader Sam Pitroda Comments On Sukhbir Badal Statement 1984 ਸਿੱਖ ਕਤਲੇਆਮ ਬਾਰੇ ਸੈਮ ਪਿਤਰੋਦਾ ਦੀਆਂ ਟਿੱਪਣੀਆਂ ਬੇਹੱਦ ਸ਼ਰਮਨਾਕ ਅਤੇ ਦੁਖਦਾਈ : ਸੁਖਬੀਰ ਬਾਦਲ

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰਾਜੀਵ ਗਾਂਧੀ ਦੇ ਦਿਨਾਂ ਤੋਂ ਪਿਤਰੋਦਾ ਗਾਂਧੀ ਪਰਿਵਾਰ ਦੇ ਕਾਫੀ ਨੇੜੇ ਰਿਹਾ ਹੈ ਅਤੇ ਅਜੇ ਵੀ ਰਾਹੁਲ ਗਾਂਧੀ ਦਾ ਮੁੱਖ ਸਿਆਸੀ ਸਲਾਹਕਾਰ ਹੈ।ਉਹਨਾਂ ਕਿਹਾ ਕਿ ਉਸ ਦੀ ਟਿੱਪਣੀਆਂ ਨੇ ਗਾਂਧੀਆਂ ਦੀ ਮਾਨਸਿਕਤਾ ਨੂੰ ਉਜਾਗਰ ਕਰ ਦਿੱਤਾ ਹੈ।ਇਹ ਟਿੱਪਣੀਆਂ ਇਸ ਗੱਲ ਦਾ ਤਾਜ਼ਾ ਸਬੂਤ ਹਨ ਕਿ ਕਿਸੇ ਨੇ ਸਿੱਖਾਂ ਦੇ ਕਤਲੇਆਮ ਦਾ ਹੁਕਮ ਦਿੱਤਾ ਸੀ ਅਤੇ ਸਿੱਖਾਂ ਦੇ ਕਤਲੇਆਮ ਬਾਰੇ ਗਾਂਧੀ ਪਰਿਵਾਰ ਦਾ ਕੀ ਨਜ਼ਰੀਆ ਹੈ। ਉਹਨਾਂ ਕਿਹਾ ਕਿ ਇਹਨਾਂ ਟਿੱਪਣੀਆਂ ਤੋਂ ਅਜੇ ਤਕ ਵੀ ਖੁਦ ਨੂੰ ਵੱਖ ਨਾ ਕਰਕੇ ਰਾਹੁਲ ਗਾਂਧੀ ਨੇ ਵੀ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰ ਦਿੱਤੀ ਹੈ।ਇਹ ਬਹੁਤ ਹੀ ਸ਼ਰਮਨਾਕ ਹਰਕਤ ਹੈ। ਕੀ ਕਿਸੇ ਨੂੰ ਅਜੇ ਵੀ ਸ਼ੱਕ ਹੈ ਕਿ ਕੀ ਰਾਜੀਵ ਗਾਂਧੀ ਨੇ ਸਿੱਖਾਂ ਦੇ ਕਤਲੇਆਮ ਦਾ ਹੁਕਮ ਦਿੱਤਾ ਸੀ ਜਾਂ ਨਹੀਂ ?

Congress Leader Sam Pitroda Comments On Sukhbir Badal Statement 1984 ਸਿੱਖ ਕਤਲੇਆਮ ਬਾਰੇ ਸੈਮ ਪਿਤਰੋਦਾ ਦੀਆਂ ਟਿੱਪਣੀਆਂ ਬੇਹੱਦ ਸ਼ਰਮਨਾਕ ਅਤੇ ਦੁਖਦਾਈ : ਸੁਖਬੀਰ ਬਾਦਲ

ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਪੁੱਛਿਆ ਕਿ ਕੀ ਉਹ ਸਿੱਖਾਂ ਦੀ ਅਣਖ ਰੋਲ ਕੇ ਅਜੇ ਵੀ ਕਾਂਗਰਸ ਅੰਦਰ ਟਿਕਿਆ ਰਹੇਗਾ ? ਉਹਨਾਂ ਕਿਹਾ ਕਿ ਇਹ ਤੁਹਾਡੇ ਲਈ ਸਨਮਾਨਜਨਕ ਢੰਗ ਨਾਲ ਕਾਂਗਰਸ ਨੂੰ ਛੱਡਣ ਦਾ ਮੌਕਾ ਹੈ।ਵੈਸੇ ਵੀ ਤੁਸੀਂ ਇਸ ਕੁਰਸੀ ਉਤੇ ਦੋ ਹਫ਼ਤਿਆਂ ਲਈ ਹੀ ਹੋ ਅਤੇ ਤੁਹਾਡੇ ਆਪਣੇ ਹੁਕਮਾਂ ਅਨੁਸਾਰ ਚੋਣਾਂ 'ਚ ਮਾੜੀ ਕਾਰਗੁਜ਼ਾਰੀ ਵਾਲੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਅਸਤੀਫਾ ਦੇਣਾ ਪਵੇਗਾ।

-PTCNews

Related Post