ਕਾਂਗਰਸੀ ਵਰਕਰ 20 ਜੂਨ ਤੋਂ ਪਹਿਲਾਂ ਲਗਾ ਰਹੇ ਨੇ ਝੋਨਾ , ਪ੍ਰਸ਼ਾਸਨ ਚੁੱਪ ਕਿਉਂ ?

By  Shanker Badra June 16th 2018 05:36 PM -- Updated: June 16th 2018 05:45 PM

ਕਾਂਗਰਸੀ ਵਰਕਰ 20 ਜੂਨ ਤੋਂ ਪਹਿਲਾਂ ਲਗਾ ਰਹੇ ਨੇ ਝੋਨਾ , ਪ੍ਰਸ਼ਾਸਨ ਚੁੱਪ ਕਿਉਂ ?:ਪੰਜਾਬ ਸਰਕਾਰ ਵੱਲੋਂ 20 ਜੂਨ ਤੱਕ ਝੋਨਾ ਨਾ ਲਾਉਣ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਸੂਬੇ 'ਚ ਕਈ ਥਾਵਾਂ 'ਤੇ ਕਿਸਾਨਾਂ ਨੇ ਅਗੇਤਾ ਝੋਨਾ ਲਾਹੁਣਾ ਸ਼ੁਰੂ ਕਰ ਦਿੱਤਾ ਸੀ,ਜਿਸ 'ਤੇ ਸਰਕਾਰ ਨੇ ਸਖ਼ਤ ਰੁਖ਼ ਅਪਣਾਉਂਦਿਆਂ ਕਈ ਥਾਈਂ ਲੱਗਾ ਅਗੇਤਾ ਝੋਨਾ ਵਾਹ ਦਿੱਤਾ ਹੈ।congress worker 20 june Before Strained paddyਆਮ ਛੋਟੇ ਕਿਸਾਨ ਬੜੀ ਮਿਹਨਤ ਦੇ ਨਾਲ ਝੋਨਾ ਲਗਾਉਂਦੇ ਹਨ ਪਰ ਪ੍ਰਸ਼ਾਸਨ ਉਨ੍ਹਾਂ 'ਤੇ ਸਰਕਾਰੀ ਡੰਡਾ ਚਾੜ ਕੇ ਬੀਜਿਆ ਝੋਨਾ ਵਾਹ ਦਿੰਦਾ ਹੈ।ਜਦਕਿ ਪੰਜਾਬ ਸਰਕਾਰ ਆਪਣੇ ਵਰਕਰਾਂ ਨੂੰ ਰਾਹਤ ਦੇਣ ਲੱਗੀ ਹੋਈ ਹੈ।ਹੁਣ ਇਹ ਗੱਲ ਸੋਚਨ ਵਾਲੀ ਹੈ ਕਿ ਕਾਂਗਰਸ ਸਰਕਾਰ ਦਾ ਇਹ ਕਾਨੂੰਨ ਕਾਂਗਰਸੀ ਵਰਕਰਾਂ 'ਤੇ ਕਿਉਂ ਨਹੀਂ ਲਾਗੂ ਹੁੰਦਾ ?congress worker 20 june Before Strained paddy

ਨਵਾਂ ਸ਼ਹਿਰ ਦੇ ਪਿੰਡ ਮੰਗੂਵਾਲ 'ਚ ਇਕ ਐੱਨ.ਆਰ.ਆਈ. ਕਿਸਾਨ ਕੇਵਲ ਸਿੰਘ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੈ ,ਉਹ 20 ਜੂਨ ਤੋਂ ਪਹਿਲਾਂ ਹੀ ਆਪਣੀ 15 ਏਕੜ ਜ਼ਮੀਨ 'ਚ ਝੋਨਾ ਲਗਾ ਕੇ ਬੈਠ ਗਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਨੇ ਕਿਸਾਨ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਮਾੜੇ-ਧੀੜੇ ਕਿਸਾਨਾਂ ਦਾ ਝੋਨਾ ਉਸੇ ਸਮੇਂ ਵਾਹ ਦਿੱਤਾ ਜਾਂਦਾ ਹੈ।

ਖੇਤੀਬਾੜੀ ਵਿਭਾਗ ਦਾ ਸਟੈਂਡ ?congress worker 20 june Before Strained paddyਜਦੋਂ ਇਸ ਮਾਮਲੇ ਦੇ ਬਾਰੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਗੁਰਬਖਸ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ।ਉਂਝ ਖੇਤੀਬਾੜੀ ਵਿਭਾਗ ਕਹਿੰਦਾ ਹੈ ਕਿ ਪੰਜਾਬ ਦੀ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਪ੍ਰਜ਼ਰਵੇਸ਼ਨ ਆਫ਼ ਸਬ ਸੁਆਇਲ ਐਕਟ 2009 ਅਧੀਨ ਕਿਸੇ ਵੀ ਕਿਸਾਨ ਨੂੰ ਝੋਨੇ ਦੀ ਪਨੀਰੀ ਦੀ ਲਵਾਈ 20 ਜੂਨ, 2018 ਤੋਂ ਪਹਿਲਾਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲੇ ਕਿਸਾਨ ਨੂੰ 10000/- ਪ੍ਰਤੀ ਹੈਕਟੇਅਰ ਜੁਰਮਾਨਾ ਅਤੇ ਸਜ਼ਾ ਵੀ ਹੋ ਸਕਦੀ ਹੈ।ਫਿਰ ਇਸ ਮਾਮਲੇ 'ਤੇ ਖੇਤੀਬਾੜੀ ਵਿਭਾਗ ਚੁੱਪ ਕਿਉਂ ?

ਕਾਂਗਰਸੀ ਕਿਸਾਨ ਕੇਵਲ ਸਿੰਘ ਨੇ ਦਿੱਤੀ ਚਿਤਾਵਨੀ...

congress worker 20 june Before Strained paddy

ਕਾਂਗਰਸੀ ਕਿਸਾਨ ਕੇਵਲ ਸਿੰਘ ਵਾਸੀ ਖਟਕੜ ਦਾ ਕਹਿਣਾ ਹੈ ਕਿ ਉਸ ਨੇ ਛੱਪੜ ਦਾ ਓਵਰਫਲੋਅ ਹੋ ਰਿਹਾ ਪਾਣੀ ਖੇਤਾਂ ਨੂੰ ਲਗਾ ਕੇ ਝੋਨਾ ਲਗਾਇਆ ਹੈ।ਉਸਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਝੋਨਾ ਵਾਹੁਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਜਾਵੇਗਾ ਜੋ ਹੁੰਦਾ।ਉਹ ਜਾਨ ਦੇ ਦੇਵੇਗਾ ਪਰ ਕਿਸੇ ਨੂੰ ਝੋਨਾ ਨਹੀਂ ਵਾਹੁਣ ਦੇਵੇਗਾ।

-PTCNews

Related Post