ਜਲੰਧਰ : ਕਾਂਗਰਸੀ ਵਰਕਰਾਂ ਵੱਲੋਂ ਇਕੱਠ ਕਰ ਕੇ ਮਨਾਇਆ ਗਿਆ ਜਨਮ ਦਿਨ, ਕੀਤੇ ਗਏ ਹਵਾਈ ਫ਼ਾਇਰ  

By  Shanker Badra May 9th 2021 01:24 PM

ਜਲੰਧਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਲਗਾਈਆਂ ਸਖ਼ਤ ਪਾਬੰਦੀਆਂ ਦੇ ਬਾਵਜੂਦ ਵੀ ਕਾਂਗਰਸੀ ਵਰਕਰ ਕੋਰੋਨਾ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾ ਰਹੇ ਹਨ। ਜਲੰਧਰ 'ਚ ਕਾਂਗਰਸੀ ਵਰਕਰਾਂ ਵੱਲੋਂ ਨਾਈਟ ਕਰਫਿਊ ਦੌਰਾਨਇਕੱਠ ਕਰ ਕੇ ਜਨਮ ਦਿਨਮਨਾਇਆ ਗਿਆ ਹੈ ,ਜਿਸ ‘ਚ 50 ਦੇ ਕਰੀਬ ਵਰਕਰਾਂ ਦੀ ਭੀੜ ਜਮ੍ਹਾ ਹੋਣ ਦੀ ਗੱਲ ਸਾਹਮਣੇ ਆਈ ਹੈ।

Congress workers walo night curfew doran Ikath krke mnayiaa janam din in Jalandhar ਜਲੰਧਰ : ਕਾਂਗਰਸੀ ਵਰਕਰਾਂ ਵੱਲੋਂ ਇਕੱਠ ਕਰ ਕੇ ਮਨਾਇਆ ਗਿਆ ਜਨਮ ਦਿਨ, ਕੀਤੇ ਗਏ ਹਵਾਈ ਫ਼ਾਇਰ

ਪੰਜਾਬ ਸਰਕਾਰ ਵੱਲੋਂ ਮੁਕੰਮਲ ਲੌਕਡਾਊਨ ਲਾਉਣ ਤੋਂ ਇਨਕਾਰ , ਪੜ੍ਹੋ ਹੋਰ ਕੀ ਕੀਤੇ ਐਲਾਨ

ਜਾਣਕਾਰੀ ਅਨੁਸਾਰਕਾਂਗਰਸੀ ਵਰਕਰਾਂ ਵੱਲੋਂ ਨਾਈਟ ਕਰਫਿਊ ਦੌਰਾਨਫ਼ਿਲੌਰ ਦੇ ਗੜਾ ਪਿੰਡ ਰੋਡ 'ਤੇ 7 ਮਈ ਦੀ ਸ਼ਾਮ ਨੂੰ ਜਨਮ ਦਿਨ ਮਨਾਇਆ ਗਿਆ ਤੇ ਕਾਂਗਰਸੀ ਨੇਤਾਵਾਂ ਦੀ ਪਾਰਟੀ ਕਈ ਘੰਟੇ ਚੋਰੀ ਚੁੱਪੇ ਚੱਲਦੀ ਰਹੀ ਪਰ ਰੋਕਣ ਵਾਲਾ ਨਹੀਂ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਵੱਲੋਂ ਲਾਏ ਨਿਯਮਾਂ ਦੀਆਂਧੱਜੀਆਂ ਉੱਡੀਆਂ ਹਨ ਅਤੇ ਹਵਾਈ ਫ਼ਾਇਰ ਕੀਤੇ ਹਨ।

Congress workers walo night curfew doran Ikath krke mnayiaa janam din in Jalandhar ਜਲੰਧਰ : ਕਾਂਗਰਸੀ ਵਰਕਰਾਂ ਵੱਲੋਂ ਇਕੱਠ ਕਰ ਕੇ ਮਨਾਇਆ ਗਿਆ ਜਨਮ ਦਿਨ, ਕੀਤੇ ਗਏ ਹਵਾਈ ਫ਼ਾਇਰ

ਇਸ ਵੀਡੀਓ ਵਿਚ ਮੌਜੂਦ ਸਾਰੇ ਨੌਜਵਾਨ ਕਾਂਗਰਸੀ ਅਤੇ ਹਲਕਾ ਇੰਚਾਰਜ ਵਿਕਰਮ ਚੌਧਰੀ ਦੇ ਕਰੀਬੀ ਦੱਸੇ ਜਾ ਰਹੇ ਹਨ। ਆਮ ਲੋਕ ਜੇਕਰ 20 ਬੰਦਿਆਂ ਦੀ ਭੀੜ ਇਕੱਠੀ ਕਰ ਲੈਣ ਤਾਂ ਉਨ੍ਹਾਂ ਦੇ ਖ਼ਿਲਾਫ਼ ਤੁਰੰਤ ਮਾਮਲਾ ਦਰਜ ਹੋ ਜਾਂਦਾ ਹੈ ਪਰ ਇਨ੍ਹਾਂ ਕਾਂਗਰਸੀ ਵਰਕਰਾਂ ਖ਼ਿਲਾਫ਼ ਭੀੜ ਇਕੱਠੀ ਕਰਨ ਦੇ ਬਾਅਦ ਵੀ ਮਾਮਲਾ ਦਰਜ ਨਹੀਂ ਹੋ ਰਿਹਾ ਹੈ।

Congress workers walo night curfew doran Ikath krke mnayiaa janam din in Jalandhar ਜਲੰਧਰ : ਕਾਂਗਰਸੀ ਵਰਕਰਾਂ ਵੱਲੋਂ ਇਕੱਠ ਕਰ ਕੇ ਮਨਾਇਆ ਗਿਆ ਜਨਮ ਦਿਨ, ਕੀਤੇ ਗਏ ਹਵਾਈ ਫ਼ਾਇਰ

ਇਸ ਤੋਂ ਪਹਿਲਾਂ ਬਠਿੰਡਾ ਦੇ ਇਕ ਨਿੱਜੀ ਪੈਲੇਸ ‘ਚ ਕਾਂਗਰਸੀ ਨੇਤਾਵਾਂ ਵੱਲੋਂ ਨਾਈਟ ਪਾਰਟੀ ਕੀਤੀ ਗਈ ਸੀ। ਜਿਸ ‘ਚ 300 ਦੇ ਕਰੀਬ ਨੁਮਾਇੰਦਿਆ ਅਤੇ ਵਰਕਰਾਂ ਦੀ ਭੀੜ ਜਮ੍ਹਾ ਹੋਣ ਦੀ ਗੱਲ ਸਾਹਮਣੇ ਆਈ ਸੀ। ਜਾਣਕਾਰੀ ਅਨੁਸਾਰ ਕਰੀਬ 4 ਘੰਟੇ ਨਾਈਟ ਕਰਫਿਊ ਦੌਰਾਨ ਕਾਂਗਰਸੀ ਨੇਤਾਵਾਂ ਦੀ ਪਾਰਟੀ ਚੋਰੀ ਚੁੱਪੇ ਚੱਲਦੀ ਰਹੀ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

Congress workers walo night curfew doran Ikath krke mnayiaa janam din in Jalandhar ਜਲੰਧਰ : ਕਾਂਗਰਸੀ ਵਰਕਰਾਂ ਵੱਲੋਂ ਇਕੱਠ ਕਰ ਕੇ ਮਨਾਇਆ ਗਿਆ ਜਨਮ ਦਿਨ, ਕੀਤੇ ਗਏ ਹਵਾਈ ਫ਼ਾਇਰ

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ

ਇੱਕ ਪਾਸੇ ਕੋਰੋਨਾ ਦੇ ਮੱਦੇਨਜ਼ਰ ਪੰਜਾਬ ਭਰ ਵਿਚ ਕੈਪਟਨ ਸਰਕਾਰ ਵੱਲੋਂ 20 ਲੋਕਾਂ ਤੋਂ ਵੱਧ ਦੇ ਇਕੱਠੇ ਹੋਣ ‘ਤੇ ਪਾਬੰਧੀ ਲਗਾਈ ਹੋਈ ਹੈ , ਓਥੇ ਹੀ ਦੂਜੇ ਪਾਸੇ ਪੂਰੇ ਪੰਜਾਬ ਵਿਚ ਸ਼ਾਮ 6 ਵਜੇ ਤੋਂ ਸਵੇਰ ਦੇ ਪੰਜ ਵਜੇ ਤੱਕ ਕਰਫਿਊ ਲੱਗਿਆ ਹੋਇਆ ਹੈ ਪਰ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਵੱਲੋਂ ਪਾਰਟੀਆਂ ਕੀਤੀ ਜਾ ਰਹੀ ਹੈ ਤੇ ਜਨਮ ਦਿਨ ਮਨਾਏ ਜਾ ਰਹੇ ਹਨ। ਇਨ੍ਹਾਂ ਨੂੰ ਨਾ ਤਾਂ ਕੋਈ ਕਰਫ਼ਿਊ ਬਾਰੇ ਪੁੱਛਣ ਵਾਲਾ ਹੈ।

-PTCNews

Related Post