ਵਿਵਾਦਤ ਪੰਜਾਬੀ ਗਾਇਕ ਜੀ ਖਾਨ ਨੇ ਮੰਗੀ ਮੁਆਫ਼ੀ, ਵੀਡੀਓ ਸ਼ੇਅਰ ਕਰ ਕਹੀ ਇਹ ਗੱਲ

By  Jasmeet Singh September 14th 2022 12:07 PM -- Updated: September 14th 2022 12:09 PM

ਚੰਡੀਗੜ੍ਹ, 14 ਸਤੰਬਰ: ਕੁੱਝ ਦਿਨ ਪਹਿਲਾਂ ਗਣਪਤੀ ਤਿਉਹਾਰ ਦੇ ਮੌਕੇ 'ਤੇ ਗੀਤ ਗਾਉਣ ਕਾਰਨ ਵਿਵਾਦਾਂ 'ਚ ਘਿਰੇ ਪੰਜਾਬੀ ਗਾਇਕ ਜੀ ਖਾਨ ਨੇ ਜਨਤਕ ਤੌਰ 'ਤੇ ਮੁਆਫ਼ੀ ਮੰਗ ਲਈ ਹੈ। ਜੀ ਖਾਨ ਨੇ ਸੋਸ਼ਲ ਮੀਡੀਆ 'ਤੇ ਇਸ ਨਾਲ ਜੁੜੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਜੀ ਖਾਨ ਦਾ ਕਹਿਣਾ ਹੈ ਕਿ ਉਸ ਨੇ ਗਣਪਤੀ ਤਿਉਹਾਰ ਦੇ ਮੌਕੇ 'ਤੇ ਅਣਜਾਣੇ 'ਚ ਕੁੱਝ ਗੀਤ ਗਾ ਦਿੱਤੇ ਸਨ ਜਿਸ 'ਤੇ ਕੁੱਝ ਲੋਕਾਂ ਨੇ ਇਤਰਾਜ਼ ਜਤਾਇਆ ਹੈ।

ਉਸਦਾ ਕਹਿਣਾ ਕਿ ਉਥੇ ਮੌਜੂਦ ਲੋਕਾਂ ਦੀ ਫਰਮਾਇਸ਼ 'ਤੇ ਹੀ ਤੱਥਾਂ ਨੂੰ ਨਜ਼ਰਅੰਦਾਜ਼ ਕਰਦਿਆਂ ਉਸਨੇ ਇਹ ਗੀਤ ਗਏ ਸਨ। ਜੀ ਖਾਨ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਗੱਲ ਦਾ ਬੁਰਾ ਲੱਗਾ ਹੈ ਤਾਂ ਉਹ ਹੱਥ ਜੋੜ ਕੇ ਮੁਆਫ਼ੀ ਮੰਗਦਾ ਹੈ। ਦੱਸ ਦੇਈਏ ਕਿ ਗਾਇਕ ਨਿੰਜਾ ਅਤੇ ਗੈਰੀ ਸੰਧੂ ਵੀ ਜੀ ਖਾਨ ਦੇ ਸਮਰਥਨ ਵਿੱਚ ਸਾਹਮਣੇ ਆ ਚੁੱਕੇ ਹਨ। ਦੋਵਾਂ ਗਾਇਕਾਂ ਨੇ ਵੀਡੀਓ ਸ਼ੇਅਰ ਕਰਕੇ ਜੀ ਖਾਨ ਦਾ ਸਮਰਥਨ ਕੀਤਾ ਹੈ।

ਜੀ ਖਾਨ ਨੂੰ ਬਾਬਾ ਗਣਪਤੀ ਸੇਵਾ ਸੰਘ ਦੇ ਪ੍ਰਬੰਧਕਾਂ ਵੱਲੋਂ ਗਣਪਤੀ ਵਿਸਰਜਨ ਵਾਲੇ ਦਿਨ ਲੁਧਿਆਣਾ ਦੇ ਮੁਹੱਲਾ ਜਨਕਪੁਰੀ ਵਿਖੇ ਹੋਏ ਸਮਾਗਮ ਵਿੱਚ ਭਜਨ ਗਾਉਣ ਲਈ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਗਾਇਕ ਜੀ ਖਾਨ ਨੇ 'ਪੈਗ ਮੋਟੇ-ਮੋਟੇ ਲਾ ਕੇ ਹਾਣ ਦੀਏ ਤੇਰੇ 'ਚ ਵਜਨ ਨੂੰ ਜੀ ਕਰਦਾ' ਅਤੇ 'ਚੋਲੀ ਕੇ ਪਿੱਛੇ ਕਿਯਾ ਹੈ' ਵਰਗੇ ਗੀਤ ਗਾਏ।

ਇਹ ਵੀ ਪੜ੍ਹੋ: ਫ਼ਿਲਮ 'Carry On Jatta 3' ਦੇ ਸਟਾਰ ਕਾਸਟ ਦੇ ਨਾਂ ਆਏ ਸਾਹਮਣੇ, ਸੈੱਟ ਤੋਂ ਤਸਵੀਰ ਆਈ ਸਾਹਮਣੇ

ਇਸ ਤੋਂ ਬਾਅਦ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੇ ਗਾਇਕ ਵਿਰੁੱਧ ਸ਼ਕਾਇਤ ਦਰਜ ਕਰਵਾਈ ਸੀ, ਉਨ੍ਹਾਂ ਦਾ ਕਹਿਣਾ ਕਿ ਜਨਕਪੁਰੀ ਵਿੱਚ ਹੋਏ ਇਸ ਗਣਪਤੀ ਸਮਾਗਮ ਵਿੱਚ ਅਸ਼ਲੀਲ ਗੀਤ ਗਾ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।

-PTC News

Related Post