ਮਨੋਰੰਜਨ ਜਗਤ

ਫ਼ਿਲਮ 'Carry On Jatta 3' ਦੇ ਸਟਾਰ ਕਾਸਟ ਦੇ ਨਾਂ ਆਏ ਸਾਹਮਣੇ, ਸੈੱਟ ਤੋਂ ਤਸਵੀਰ ਆਈ ਸਾਹਮਣੇ

By Riya Bawa -- September 12, 2022 2:41 pm -- Updated:September 12, 2022 5:17 pm

Film Carry On Jatta 3 : ਕੈਰੀ ਆਨ ਜੱਟਾ 3 ਆਪਣੇ ਐਲਾਨ ਦੇ ਪਹਿਲੇ ਦਿਨ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕ ਇਸ ਫਿਲਮ ਨੂੰ ਸਿਨੇਮਾਘਰਾਂ 'ਚ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਲਈ ਇੱਥੇ ਸਾਡੇ ਕੋਲ ਫਿਲਮ ਬਾਰੇ ਇੱਕ ਹੋਰ ਅਪਡੇਟ ਹੈ ਜੋ ਤੁਹਾਨੂੰ ਫਿਲਮ ਦੇਖਣ ਲਈ ਹੋਰ ਵੀ ਉਤਸੁਕ ਬਣਾਉਣ ਜਾ ਰਹੀ ਹੈ ਜਿਸ ਤਰ੍ਹਾਂ 'ਕੈਰੀ ਆਨ ਜੱਟਾ 3' ਦੇ ਸੈੱਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਸ਼ਿੰਦਾ ਗਰੇਵਾਲ ਨੂੰ ਸੈੱਟ 'ਤੇ ਵੀ ਦੇਖ ਸਕਦੇ ਹਾਂ।

Carry On Jatta 3

ਮਿਲੀ ਜਾਣਕਾਰੀ ਦੇ ਮੁਤਾਬਿਕ 'Carry On Jatta 3' ਦੀ ਸ਼ੂਟਿੰਗ ਲੰਡਨ ਵਿੱਚ ਸ਼ੁਰੂ ਹੋ ਚੁੱਕੀ ਹੈ। ਫ਼ਿਲਮ ਦੀ ਸਟਾਰ ਕਾਸਟ ਵੀ ਰਿਵੀਲ ਕਰ ਦਿੱਤੀ ਗਈ ਹੈ। ਫ਼ਿਲਮ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਬਿਨੂੰ ਢਿੱਲੋਂ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਤੇ ਨਰੇਸ਼ ਕਥੂਰੀਆ ਵਰਗੇ ਮਕਬੂਲ ਕਲਾਕਾਰ ਨਜ਼ਰ ਆਉਣ ਵਾਲੇ ਹਨ।

ਇਹ ਵੀ ਪੜ੍ਹੋ:NIA ਵੱਲੋਂ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ

ਇਸ ਦੌਰਾਨ ਫ਼ਿਲਮ ਦੀ ਸਟਾਰ ਕਾਸਟ ਦੀ ਇਕ ਤਸਵੀਰ ਜੋ ਕਿ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਦੌਰਾਨ ਗਿੱਪੀ ਗਰੇਵਾਲ ਲਗਾਤਾਰ ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਤੇ ਸ਼ੇਅਰ ਕਰ ਰਹੇ ਹਨ। ਉਹ ਸੈੱਟ ਤੇ ਆਪਣੇ ਕੋ ਐਕਟਰਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।

Carry On Jatta 3

ਇਸ ਦੌਰਾਨ ਗਿੱਪੀ ਗਰੇਵਾਲ ਨੇ ਫ਼ਿਲਮ ਦੇ ਸੈੱਟ ਤੋਂ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗਿੱਪੀ ਗਰੇਵਾਲ ਨੇ ਸੋਨਮ ਬਾਜਵਾ ਨਾਲ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਖੂਬ ਪਿਆਰ ਦੇ ਰਹੇ ਹਨ।

 

-PTC News

  • Share