ਮੁੜ ਵਿਵਾਦਾਂ 'ਚ ਘਿਰੇ Yo-Yo Honey Singh

By  Manu Gill February 3rd 2022 05:11 PM -- Updated: February 3rd 2022 05:21 PM

ਨਵੀਂ ਦਿੱਲੀ: ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਦੇ ਮਸ਼ਹੂਰ ਰੈਪਰ ਅਤੇ ਗਾਇਕ ਹਨੀ ਸਿੰਘ (Honey Singh) ਦੀਆਂ ਮੁਸੀਬਤਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅਕਸਰ ਉਹ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਵਿਵਾਦਾਂ ਵਿਚ ਰਹਿੰਦੇ ਹਨ। ਅੱਜ ਮਹਾਰਾਸ਼ਟਰ ਦੇ ਨਾਗਪੁਰ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਇੰਟਰਨੈੱਟ 'ਤੇ ਅਸ਼ਲੀਲ ਗੀਤ ਗਾਉਣ ਅਤੇ ਅਪਲੋਡ ਕਰਨ ਦੇ ਮਾਮਲੇ 'ਚ Honey Singhਨੂੰ ਹੁਕਮ ਦਿੰਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਆਪਣੀ ਗਾਣੇ ਦੀ ਹਰ ਆਡਿਓ(voice sample)ਅਦਾਲਤ ਵਿਚ ਪੇਸ਼ ਕਰਨੀ ਪਵੇਗੀ। ਅਦਾਲਤ ਨੇ ਹਨੀ ਸਿੰਘ (Yo-Yo Honey Singh ਅਸ਼ਲੀਲ ਗੀਤ ਕੇਸ) ਨੂੰ ਇਹ ਨਿਰਦੇਸ਼ ਜਾਰੀ ਕੀਤਾ ਹੈ। ਅਜਿਹੇ 'ਚ ਰੈਪਰ Honey Singh ਨੂੰ ਹੁਣ ਸਥਾਨਕ ਥਾਣੇ 'ਚ ਪੇਸ਼ ਹੋ ਕੇ ਆਪਣੀ ਆਵਾਜ਼ ਦਾ ਸੈਂਪਲ ਦੇਣਾ ਹੋਵੇਗਾ। ਜ਼ਿਲ੍ਹਾ ਅਤੇ ਵਧੀਕ ਸੈਸ਼ਨ ਜੱਜ ਐਸ.ਏ.ਐਸ.ਐਮ. ਅਲੀ ਨੇ 27 ਜਨਵਰੀ ਨੂੰ ਕਿਹਾ ਸੀ ਕਿ ਉਹ 4 ਫਰਵਰੀ ਤੋਂ 11 ਫਰਵਰੀ ਦਰਮਿਆਨ ਨਾਗਪੁਰ ਦੇ ਪੰਚਪੌਲੀ ਥਾਣੇ ਵਿੱਚ ਪੇਸ਼ ਹੋਵੇਗਾ। ਗਾਇਕ Honey Singh ਨੇ ਇਕ ਅਰਜ਼ੀ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਇਸ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਇਹ ਨਿਰਦੇਸ਼ ਦਿੱਤਾ। ਦੱਸ ਦਈਏ ਕਿ ਇਹ ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਦਾ ਹੈ। ਨਾਗਪੁਰ ਦੀ ਜ਼ਿਲ੍ਹਾ ਅਦਾਲਤ ਨੇ Honey Singh ਨੂੰ ਗਾਣਾ ਰਲੀਜ਼ ਕਰਨ ਤੋਂ ਪਹਿਲਾ ਅਦਾਲਤ ਵਿੱਚ ਆਪਣੀ ਆਵਾਜ਼ ਦਾ ਨਮੂਨਾ ਦੇਣ ਦਾ ਹੁਕਮ ਦਿੱਤਾ ਹੈ।Yo-Yo Honey Singh 'ਤੇ ਆਪਣੇ ਗੀਤਾਂ ਰਾਹੀਂ ਅਸ਼ਲੀਲਤਾ ਫੈਲਾਉਣ ਦਾ ਦੋਸ਼ ਹੈ ਜਿਸ ਦੇ ਚਲਦਿਆਂ ਅੱਜ ਹਨੀ ਸਿੰਘ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ।ਅਦਾਲਤ ਨੇ ਉਸ ਨੂੰ 29 ਜਨਵਰੀ ਤੋਂ 4 ਫਰਵਰੀ ਤੱਕ ਦੁਬਈ ਜਾਣ ਦੀ ਇਜਾਜ਼ਤ ਦਿੱਤੀ ਸੀ। ਇਸ ਦੇ ਨਾਲ ਹੀ ਸਿੰਗਰ ਨੂੰ 4 ਤੋਂ 11 ਫਰਵਰੀ ਦਰਮਿਆਨ ਥਾਣੇ 'ਚ ਪੇਸ਼ ਹੋਣ ਲਈ ਵੀ ਕਿਹਾ ਗਿਆ ਹੈ। ਇਥੇ ਪੜ੍ਹੋ ਹੋਰ ਖ਼ਬਰਾਂ: ਪੰਜਾਬੀ ਸਿੰਗਰ 'Karan Aujla' ਦੇ ਘਰ ਅੰਨ੍ਹੇਵਾਹ ਚਲੀਆਂ ਗੋਲੀਆਂ ਖਬਰਾਂ ਮੁਤਾਬਕ Honey Singh ਦੇ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੰਗਰ ਉਸ ਨਾਲ ਬਿਲਕੁਲ ਵੀ ਸਹਿਯੋਗ ਨਹੀਂ ਕਰ ਰਹੇ ਹਨ। Honey Singh ਨੂੰ 25 ਜਨਵਰੀ ਨੂੰ ਪੁਲਿਸ ਸਟੇਸ਼ਨ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ, ਪਰ ਉਸ ਨੇ ਉਸ ਸਮੇਂ ਈ-ਮੇਲ ਰਾਹੀਂ ਇਹ ਕਹਿ ਕੇ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਰੁੱਝਿਆ ਹੋਇਆ ਹੈ। ਗੌਰਤਲਬ ਹੈ ਕਿ ਹਨੀ ਸਿੰਘ ਖ਼ਿਲਾਫ਼ ਆਨੰਦਪਾਲ ਸਿੰਘ ਸਿੱਬਲ ਦੀ ਸ਼ਿਕਾਇਤ ’ਤੇ ਪੰਜਪੌਲੀ ਪੁਲੀਸ ਨੇ ਕੇਸ ਦਰਜ ਕੀਤਾ ਸੀ। ਗਾਇਕ 'ਤੇ ਧਾਰਾ 292 (ਅਸ਼ਲੀਲ ਸਮੱਗਰੀ ਦੀ ਵਿਕਰੀ, ਵੰਡ) ਅਤੇ ਆਈ.ਪੀ.ਸੀ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। -PTC News

Related Post