ਕੋਰੋਨਾ ਕੇਸਾਂ 'ਚ ਆਈ ਭਾਰੀ ਗਿਰਾਵਟ, ਪਿਛਲੇ 24 ਘੰਟਿਆਂ 'ਚ 12,428 ਨਵੇਂ ਕੇਸ ਆਏ ਸਾਹਮਣੇ

By  Riya Bawa October 26th 2021 12:00 PM -- Updated: October 26th 2021 12:01 PM

Coronavirus Update: ਦੇਸ਼ ਭਰ ਵਿੱਚ ਕੋਰੋਨਾ ਦੇ ਮਾਮਲੇ ਹੁਣ ਲਗਾਤਾਰ ਘੱਟ ਰਹੇ ਹਨ। ਅੱਠ ਮਹੀਨਿਆਂ ਬਾਅਦ ਸਭ ਤੋਂ ਘੱਟ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ। ਮੰਤਰਾਲੇ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ 12,428 ਨਵੇਂ ਕੋਰੋਨਾ ਮਾਮਲੇ ਆਏ ਅਤੇ 356 ਕੋਰੋਨਾ ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗਵਾਈ। ਇਸ ਦੇ ਨਾਲ ਹੀ 15,951 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਯਾਨੀ ਕਿ 3879 ਐਕਟਿਵ ਕੇਸ ਘਟੇ ਹਨ।

ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 3 ਕਰੋੜ 42 ਲੱਖ 2 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਚੋਂ 4 ਲੱਖ 55 ਹਜ਼ਾਰ 68 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 35 ਲੱਖ 83 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ 'ਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਦੋ ਲੱਖ ਤੋਂ ਘੱਟ ਹੈ।

Coronavirus update: India reports 15,906 new Covid-19 cases in last 24 hours

ਜੇਕਰ ਕੇਰਲ ਦੀ ਗੱਲ ਕਰੀਏ ਤੇ ਉਥੇ ਕੋਰੋਨਾ ਦੇ ਮਾਮਲੇ ਜਿਆਦਾ ਹੈ। ਕੇਰਲ 'ਚ ਸੋਮਵਾਰ ਨੂੰ ਕੋਵਿਡ-19 ਦੇ 6,664 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ 'ਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 49 ਲੱਖ 12 ਹਜ਼ਾਰ 789 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 9,010 ਮਰੀਜ਼ ਇਨਫੈਕਸ਼ਨ ਮੁਕਤ ਹੋ ਗਏ, ਜਿਸ ਨਾਲ ਸੂਬੇ ਵਿੱਚ ਇਸ ਘਾਤਕ ਵਾਇਰਸ ਦੀ ਲਾਗ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਗਿਣਤੀ 48,17,785 ਹੋ ਗਈ ਹੈ।

-PTC News

Related Post