ਇਨ੍ਹਾਂ ਸੂਬਿਆਂ 'ਚ ਮੁੜ ਕੋਰੋਨਾ ਦੇ ਖਤਰੇ ਕਾਰਨ ਕੇਂਦਰ ਨੇ ਭੇਜੀਆਂ ਮਾਹਰਾਂ ਦੀਆਂ ਟੀਮਾਂ

By  Baljit Singh July 2nd 2021 08:34 PM

ਨਵੀਂ ਦਿੱਲੀ: ਦੇਸ਼ ਦੇ ਛੇ ਸੂਬਿਆਂ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਮੁੜ ਵਧਣ ਲੱਗੇ ਹਨ। ਇਸ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਇਨ੍ਹਾਂ ਸੂਬਿਆਂ 'ਚ ਆਪਣੇ ਵੱਲੋਂ ਮਾਹਿਰ ਟੀਮਾਂ ਭੇਜੀਆਂ ਹਨ। ਕੇਰਲ, ਅਰੁਣਾਚਲ ਪ੍ਰਦੇਸ਼, ਤਿ੍ਪੁਰਾ, ਓਡੀਸ਼ਾ, ਛੱਤੀਸਗੜ੍ਹ ਤੇ ਮਨੀਪੁਰ 'ਚ ਮਾਮਲੇ ਵਧ ਰਹੇ ਹਨ। ਪੜੋ ਹੋਰ ਖਬਰਾਂ: ਕਿਸਾਨ ਵਿਰੋਧੀ ਕੇਂਦਰੀ ਕਾਨੂੰਨਾਂ ਖਿਲਾਫ ਸੰਯੁਕਤ ਕਿਸਾਨ ਮੋਰਚਾ ਵਲੋਂ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕੇਂਦਰੀ ਟੀਮ ਇਨ੍ਹਾਂ ਸੂਬਿਆਂ ਨੂੰ ਇਨਫੈਕਸ਼ਨ ਰੋਕਣ ਤੇ ਮਹਾਮਾਰੀ 'ਤੇ ਅਸਰਦਾਰ ਤਰੀਕੇ ਨਾਲ ਕਾਬੂ ਪਾਉਣ 'ਚ ਮਦਦ ਕਰੇਗੀ। ਹਰ ਟੀਮ 'ਚ ਦੋ ਮੈਂਬਰ ਹਨ ਜਿਸ 'ਚ ਇਕ ਕਲਿਨਿਕਲ ਤੇ ਇਕ ਜਨਤਕ ਸਿਹਤ ਸੇਵਾ ਦੇ ਮਾਹਿਰ ਸ਼ਾਮਲ ਹਨ। ਪੜੋ ਹੋਰ ਖਬਰਾਂ: CDS ਬਿਪਿਨ ਰਾਵਤ ਨੇ ਏਅਰ ਡਿਫੈਂਸ ਕਮਾਂਡ ਦਾ ਕੀਤਾ ਐਲਾਨ, ਹਵਾਈ ਖੇਤਰ ਦੀ ਸੁਰੱਖਿਆ ਦਾ ਹੋਵੇਗਾ ਜ਼ਿੰਮਾ ਕੇਂਦਰੀ ਟੀਮਾਂ ਤਤਕਾਲ ਸੂਬਿਆਂ ਦਾ ਦੌਰਾ ਕਰਨਗੀਆਂ ਤੇ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਕੀਤੇ ਗਏ ਉਪਾਵਾਂ 'ਤੇ ਨਜ਼ਰ ਰੱਖਣਗੀਆਂ। ਖ਼ਾਸ ਕਰ ਜਾਂਚ, ਚੌਕਸੀ ਤੇ ਰੋਕਥਾਮ ਜਿਹੇ ਉਪਾਵਾਂ 'ਤੇ। ਇਸ ਤੋਂ ਇਲਾਵਾ ਬਚਾਅ ਦੇ ਉਪਾਵਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ, ਹਸਪਤਾਲ 'ਚ ਬੈੱਡ, ਐਂਬੂਲੈਂਸ, ਵੈਂਟੀਲੇਟਰ, ਆਕਸੀਜਨ ਆਦਿ ਦੀ ਉਪਲਬਧਤਾ ਵੀ ਯਕੀਨੀ ਕਰਨਗੀਆਂ। ਨਾਲ ਹੀ ਸਮੱਸਿਆਵਾਂ ਨੂੰ ਦੂਰ ਕਰਨ ਦੇ ਉਪਾਅ ਵੀ ਦੱਸਣਗੀਆਂ। ਪੜੋ ਹੋਰ ਖਬਰਾਂ: ਜੇਕਰ ਮੰਤਰੀ ਸਹੀ ਨਹੀਂ ਤਾਂ ਪ੍ਰਧਾਨ ਮੰਤਰੀ ਕਰਨਗੇ ਕਾਰਵਾਈ :SC ਕੋਰੋਨਾ ਮਹਾਮਾਰੀ ਨਾਲ ਨਜਿੱਠਣ 'ਚ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮਦਦ ਲਈ ਕੇਂਦਰ ਸਰਕਾਰ ਸਮੇਂ-ਸਮੇਂ 'ਤੇ ਆਪਣੇ ਵੱਲੋਂ ਮਾਹਿਰਾਂ ਦੀ ਟੀਮ ਭੇਜਦੀ ਰਹੀ ਹੈ। ਇਹ ਟੀਮਾਂ ਸੂਬਿਆਂ ਦੇ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਹਾਲਾਤ ਦਾ ਜਾਇਜ਼ਾ ਲੈਂਦੀਆਂ ਹਨ ਤੇ ਫਿਰ ਉਸੇ ਮੁਤਾਬਕ ਉਨ੍ਹਾਂ ਨਾਲ ਨਜਿੱਠਣ ਦੇ ਉਪਾਅ ਵੀ ਦੱਸਦੀਆਂ ਹਨ। ਮੰਤਰਾਲੇ ਨੇ ਕਿਹਾ ਕਿ ਇਹ ਇਕ ਸਮੁੱਚੀ ਪ੍ਰਕਿਰਿਆ ਹੈ, ਤਾਂ ਕਿ ਕੋਰੋਨਾ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਬਣਾਇਆ ਜਾ ਸਕੇ। -PTC News

Related Post