ਸੂਬੇ ਨੂੰ ਮਿਲ ਰਹੀ ਕੋਰੋਨਾ ਤੋਂ ਰਾਹਤ,617 ਨਵੇਂ ਮਾਮਲੇ ਆਏ ਸਾਹਮਣੇ

By  Jagroop Kaur October 22nd 2020 10:12 PM -- Updated: October 22nd 2020 10:16 PM

ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਹੁਣ ਕੋਰੋਨਾ ਮਹਾਮਾਰੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ।ਜੇਕਰ ਗੱਲ ਕੀਤੀ ਜਾਵੇ ਵੀਰਵਾਰ ਨੂੰ ਆਏ ਕੋਰੋਨਾ ਨਤੀਜਿਆਂ ਦੀ ਤਾਂ ਪੰਜਾਬ 'ਚ ਕੋਰੋਨਾ ਦੇ 617 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 12 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ।coronavirus cases in Punjab

coronavirus cases in Punjabਹੁਣ ਤੱਕ ਰਾਜ 'ਚ 121155 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 4072 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 23840 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 617 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 2409686 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।Corona Active Casesਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਹੈ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 43, ਜਲੰਧਰ 82, ਪਟਿਆਲਾ 20, ਐਸ. ਏ. ਐਸ. ਨਗਰ 57, ਅੰਮ੍ਰਿਤਸਰ 47, ਗੁਰਦਾਸਪੁਰ 32, ਬਠਿੰਡਾ 55, ਹੁਸ਼ਿਆਰਪੁਰ 94, ਫਿਰੋਜ਼ਪੁਰ 13, ਪਠਾਨਕੋਟ 38, ਸੰਗਰੂਰ 11, ਕਪੂਰਥਲਾ 7, ਫਰੀਦਕੋਟ 8, ਸ੍ਰੀ ਮੁਕਤਸਰ ਸਾਹਿਬ 17, ਫਾਜ਼ਿਲਕਾ 29, ਮੋਗਾ 3, ਰੋਪੜ 18, ਫਤਿਹਗੜ੍ਹ ਸਾਹਿਬ 3, ਬਰਨਾਲਾ 15, ਤਰਨਤਾਰਨ 12, ਐਸ. ਬੀ. ਐਸ. ਨਗਰ 3 ਅਤੇ ਮਾਨਸਾ ਤੋਂ 0 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।corona update

corona updateਅੱਜ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 12 ਸਾਹਮਣੇ ਆਈ ਹੈ ,ਜਿਨ੍ਹਾਂ 'ਚ ਅੰਮ੍ਰਿਤਸਰ 1, ਫਿਰੋਜ਼ਪੁਰ 2, ਗੁਰਦਾਸਪੁਰ 1, ਹੁਸ਼ਿਆਰਪੁਰ 3, ਜਲੰਧਰ 1, ਐਸ ਏ ਐਸ ਨਗਰ 2 ਅਤੇ ਰੋਪੜ 'ਚ 2 ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਜੇਕਰ ਲੋਕ ਇੰਝ ਹੀ ਹਦਾਇਤਾਂ ਦੀ ਪਾਲਣਾ ਕਰਦੇ ਰਹੇ ਤਾਂ ਬਹੁਤ ਜਲਦੀ ਹੀ ਕੋਰੋਨ ਆ ਜਿਹੀ ਮਹਾਮਾਰੀ ਤੋਂ ਦੇਸ਼ ਨੂੰ ਛੁਟਕਾਰਾ ਮਿਲ ਸਕਦਾ ਹੈ।

Related Post