ਪੰਜਾਬ 'ਚ ਕੋਰੋਨਾ ਨੇ ਅੱਜ 191 ਮਰੀਜ਼ਾਂ ਦੀਆਂ ਲਈਆਂ ਜਾਨਾਂ

By  Jagroop Kaur May 9th 2021 11:04 PM

ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।PTC moves the needle to combat earlier stages of Covid-19 Also Read | Coronavirus in India: PM Narendra Modi a ‘super-spreader’ of COVID-19, says IMA Vice President ਇਸ ਘਾਤਕ ਵਾਇਰਸ ਕਾਰਣ ਐਤਵਾਰ ਨੂੰ 191 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 8,531 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 10506 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 4,42,125 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 3,57,276 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 74,343 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ। ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 1729, ਐੱਸ. ਏ. ਐੱਸ. ਨਗਰ 985, ਜਲੰਧਰ 691, ਪਟਿਆਲਾ 677, ਅੰਮ੍ਰਿਤਸਰ 529, ਬਠਿੰਡਾ 812, Coronavirus India: DCGI granted permission for emergency use of therapeutic application of drug 2-deoxy-D-glucose (2-DG) against COVID-19 by DRDO. ਹੁਸ਼ਿਆਰਪੁਰ 321, ਗੁਰਦਾਸਪੁਰ 261, ਕਪੂਰਥਲਾ 144, ਪਠਾਨਕੋਟ 204, ਸੰਗਰੂਰ 170, ਸ੍ਰੀ ਮੁਕਤਸਰ ਸਾਹਿਬ 301, ਫਾਜ਼ਿਲਕਾ 469, ਐੱਸ. ਬੀ. ਐੱਸ. ਨਗਰ 84, ਰੋਪੜ 229, ਫਰੀਦਕੋਟ 285, ਫਿਰੋਜ਼ਪੁਰ 96, ਮਾਨਸਾ 228, ਮੋਗਾ 113, ਤਰਨਤਾਰਨ 15, ਫਤਿਹਗੜ੍ਹ ਸਾਹਿਬ 102 ਅਤੇ ਬਰਨਾਲਾ 'ਚ 86 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

Related Post