ਕੋਰੋਨਾ ਦੀ ਤੀਜੀ ਲਹਿਰ ਤੋਂ ਬੱਚਿਆਂ ਦਾ ਕਿਵੇਂ ਕਰਨਾ ਬਚਾਅ , ਤੁਸੀਂ ਵੀ ਅਪਣਾਓ ਇਹ ਟਿੱਪਸ 

By  Shanker Badra May 13th 2021 04:52 PM

ਨਵੀਂ ਦਿੱਲੀ : ਦੇਸ਼ ਭਰ 'ਚ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਚਰਚਾ ਹੋ ਰਹੀ ਹੈ। ਜਿਵੇਂ ਕਿ ਤਮਾਮ ਰਿਪੋਰਟਾਂ ਦੇ ਅਧਾਰ 'ਤੇ ਕਿਹਾ ਜਾ ਰਿਹਾ ਹੈ ਕਿ ਤੀਜੀ ਲਹਿਰ ਬੱਚਿਆਂ ਲਈ ਖ਼ਤਰਨਾਕ ਸਾਬਤ ਹੋਵੇਗੀ। ਬੁੱਧਵਾਰ ਨੂੰ India Today Covid Helpline 'ਤੇ ਆਏ ਡਾਕਟਰਾਂ ਨੇ ਕੋਵਿਡ -19 ਦੇ ਮਰੀਜ਼ਾਂ ਦੇ ਸਵਾਲ ਸਲਝਾਉਣ ਦੇ ਨਾਲ -ਨਾਲ ਬੱਚਿਆਂ ਨਾਲ ਜੁੜੀਆਂ ਕਈ ਸਲਾਹਾਂ ਵੀ ਦਿੱਤੀਆਂ। ਡਾ. ਜੀ ਐਸ ਜੈਈਆ ,AIMS2Health ਨੇ ਮਰੀਜ਼ਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਪੜ੍ਹੋ ਹੋਰ ਖ਼ਬਰਾਂ : ਮਹਾਰਾਸ਼ਟਰ 'ਚ 1 ਜੂਨ ਤੱਕ ਵਧਾਇਆ ਗਿਆ ਲੌਕਡਾਊਨ , ਸਖ਼ਤ ਪਾਬੰਦੀਆਂ ਜਾਰੀ   [caption id="attachment_497162" align="aligncenter" width="300"]Coronavirus : Children nu Corona di third wave to bachun lau apnao eh tips ਕੋਰੋਨਾ ਦੀ ਤੀਜੀ ਲਹਿਰ ਤੋਂ ਬੱਚਿਆਂ ਦਾ ਕਿਵੇਂ ਕਰਨਾ ਬਚਾਅ , ਤੁਸੀਂ ਵੀ ਅਪਣਾਓ ਇਹ ਟਿੱਪਸ[/caption] ਇਕ ਸਵਾਲ 'ਤੇ ਬਾਲ ਰੋਗ ਵਿਗਿਆਨੀ ਡਾ: ਸੰਕਲਪ ਦੁਦੇਜਾ ਨੇ ਕਿਹਾ ਕਿ ਇਮਿਊਨਿਟੀ ਸਿਸਟਮ ਨੂੰ ਵਧਾਉਣ ਲਈ ਬੱਚਿਆਂ ਦਾ ਖੇਡਣਾ ਬਹੁਤ ਜ਼ਰੂਰੀ ਹੈ ਪਰ ਇਸਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਬੱਚਿਆਂ ਨੂੰ ਪੂਰੀ ਸਾਵਧਾਨੀ ਨਾਲ ਬਾਹਰ ਕੱਢੋ। ਜੇ ਬੱਚੇ ਬਾਹਰ ਖੇਡਣ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਮਾਸਕ ਲਗਾਉਣ ਲਈ ਕਹੋ। [caption id="attachment_497164" align="aligncenter" width="300"]Coronavirus : Children nu Corona di third wave to bachun lau apnao eh tips ਕੋਰੋਨਾ ਦੀ ਤੀਜੀ ਲਹਿਰ ਤੋਂ ਬੱਚਿਆਂ ਦਾ ਕਿਵੇਂ ਕਰਨਾ ਬਚਾਅ , ਤੁਸੀਂ ਵੀ ਅਪਣਾਓ ਇਹ ਟਿੱਪਸ[/caption] ਡਾ: ਦੁਡੇਜਾ ਨੇ ਕਿਹਾ ਕਿ ਜੇ ਬੱਚੇ ਪਾਰਕ ਵਿਚ ਖੇਡਣ ਜਾਂਦੇ ਹਨ ਤਾਂ ਧਿਆਨ ਰੱਖੋਂ ਕਿ ਉਸ ਵਕਤ ਸਵੇਰੇ ਜਾਣਾ ਚਾਹੀਦਾ , ਜਦੋਂ ਬਹੁਤ ਹੀ ਘੱਟ ਲੋਕ ਹੋਣ। ਇਸ ਤੋਂ ਇਲਾਵਾ ਬੱਚੇ ਖੇਡਣ ਵਾਲੀਆਂ ਖੇਡਾਂ ਜਿਵੇਂ ਕਿ ਦੌੜ ਅਤੇ ਰੱਸੀ ਟੱਪਣਾ ਖੇਡ ਸਕਦੇ ਹਨ। ਜੇ ਉਹ 10 ਤੋਂ 12 ਸਾਲ ਦੀ ਉਮਰ ਸਮੂਹ ਨਾਲ ਸਬੰਧਤ ਹਨ ਤਾਂ ਉਹ ਸਮਾਜਕ ਦੂਰੀਆਂ ਨਾਲ ਬੈਡਮਿੰਟਨ ਆਦਿ ਖੇਡ ਸਕਦੇ ਹਨ। [caption id="attachment_497159" align="aligncenter" width="300"]Coronavirus : Children nu Corona di third wave to bachun lau apnao eh tips ਕੋਰੋਨਾ ਦੀ ਤੀਜੀ ਲਹਿਰ ਤੋਂ ਬੱਚਿਆਂ ਦਾ ਕਿਵੇਂ ਕਰਨਾ ਬਚਾਅ , ਤੁਸੀਂ ਵੀ ਅਪਣਾਓ ਇਹ ਟਿੱਪਸ[/caption] ਇਸ ਤੋਂ ਇਲਾਵਾ ਬੱਚਿਆਂ ਦੇ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਸਵੱਛਤਾ ਜ਼ਰੂਰ ਸਿਖਾਏ ਤਾਂ ਜੋ ਉਹ ਬੈਕਟਰੀਆ ਸਮੇਤ ਹੋਰ ਬਿਮਾਰੀਆਂ ਤੋਂ ਬਚ ਸਕਣ। ਬਾਹਰੋਂ ਆਉਣ ਤੋਂ ਬਾਅਦ ਹਮੇਸ਼ਾ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਬੱਚਿਆਂ ਨੂੰ ਕੁਝ ਖਾਣ ਲਈ ਦਿਓ। ਇਸ ਆਦਤ ਨੂੰ ਉਨ੍ਹਾਂ ਵਿਚ ਸ਼ਾਮਲ ਕਰੋ ਕਿ ਉਨ੍ਹਾਂ ਨੂੰ ਕੁਝ ਵੀ ਖਾਣ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ ਹਨ। ਅਕਸਰ ਵਾਇਰਸ ਅਤੇ ਬੈਕਟੀਰੀਆ ਹੱਥਾਂ ਦੁਆਰਾ ਬੱਚੇ ਦੇ ਸਰੀਰ ਤਕ ਪਹੁੰਚਦੇ ਹਨ। [caption id="attachment_497163" align="aligncenter" width="300"]Coronavirus : Children nu Corona di third wave to bachun lau apnao eh tips ਕੋਰੋਨਾ ਦੀ ਤੀਜੀ ਲਹਿਰ ਤੋਂ ਬੱਚਿਆਂ ਦਾ ਕਿਵੇਂ ਕਰਨਾ ਬਚਾਅ , ਤੁਸੀਂ ਵੀ ਅਪਣਾਓ ਇਹ ਟਿੱਪਸ[/caption] ਜੇ ਘਰ ਵਿਚ ਦੋ ਬੱਚੇ ਹੋਣ ਤਾਂ ਉਹ ਆਪਸ ਵਿਚ ਅਜਿਹੀਆਂ ਖੇਡਾਂ ਖੇਡ ਸਕਦੇ ਹਨ ,ਜਿਸ ਵਿਚ ਉਨ੍ਹਾਂ ਦੀ ਐਨਰਜੀ ਜ਼ਿਆਦਾ ਤੋਂ ਜ਼ਿਆਦਾ ਲੱਗੇ। ਵੀਡੀਓ ਗੇਮਾਂ ਜਾਂ ਲੂਡੋ ਵਰਗੀਆਂ ਖੇਡਾਂ ਖੇਡਣ ਦੀ ਬਜਾਏ ਬੱਚਿਆਂ ਨੂੰ ਸਰਗਰਮੀ ਅਧਾਰਤ ਗੇਮਾਂ ਖੇਡਣ ਲਈ ਉਤਸ਼ਾਹਿਤ ਕਰੋ। ਇਸ ਨਾਲ ਪਾਚਨ ਤੋਂ ਲੈ ਕੇ ਮਸਲਜ ਸਭ ਐਕਟਿਵ ਰਹਿੰਦੇ ਹਨ। [caption id="attachment_497156" align="aligncenter" width="300"]Coronavirus : Children nu Corona di third wave to bachun lau apnao eh tips ਕੋਰੋਨਾ ਦੀ ਤੀਜੀ ਲਹਿਰ ਤੋਂ ਬੱਚਿਆਂ ਦਾ ਕਿਵੇਂ ਕਰਨਾ ਬਚਾਅ , ਤੁਸੀਂ ਵੀ ਅਪਣਾਓ ਇਹ ਟਿੱਪਸ[/caption] ਪੜ੍ਹੋ ਹੋਰ ਖ਼ਬਰਾਂ : ਵੈਕਸੀਨ, ਆਕਸੀਜਨ ਅਤੇ ਦਵਾਈਆਂ ਦੇ ਨਾਲ ਪ੍ਰਧਾਨ ਮੰਤਰੀ ਵੀ ਹੋਏ ਗਾਇਬ : ਰਾਹੁਲ ਗਾਂਧੀ ਆਈਐਚਬੀਐਸ ਦੇ ਮਨੋਵਿਗਿਆਨਕ ਡਾਕਟਰ ਓਮਪ੍ਰਕਾਸ਼ ਦਾ ਕਹਿਣਾ ਹੈ ਕਿ ਕੋਰੋਨਾ ਦੌਰ ਵਿੱਚ ਜਦੋਂ ਬੱਚਿਆਂ ਨੂੰ ਘਰਾਂ ਵਿੱਚ ਕੈਦ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਤੇ ਨਕਾਰਾਤਮਕ ਖ਼ਬਰਾਂ ਵੀ ਆ ਰਹੀਆਂ ਹਨ, ਇਸ ਲਈ ਉਨ੍ਹਾਂ ਵਿੱਚ ਤਣਾਅ ਦੀ ਸਮੱਸਿਆ ਵੀ ਨਜ਼ਰ ਆਉਂਦੀ ਹੈ। ਤਣਾਅ ਦੇ ਕਾਰਨ ਬੱਚੇ ਵੀ ਇੱਕ ਵੱਖਰੇ ਮਾਨਸਿਕ ਦਬਾਅ ਹੇਠ ਰਹਿੰਦੇ ਹਨ। ਇਸ ਲਈ ਬੱਚਿਆਂ ਦੇ ਸਾਹਮਣੇ ਨਕਾਰਾਤਮਕ ਗੱਲਾਂ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰੋ।  ਸਿਰਫ ਉਹਨਾਂ ਨਾਲ ਹਲਕੇ ਜਿਹੇ ਗੱਲ ਕਰੋ ਅਤੇ ਆਪਣਾ ਰੁਟੀਨ ਬਣਾਓ ਤਾਂ ਜੋ ਬੱਚੇ ਆਪਣੇ ਆਪ ਨੂੰ ਇਕੱਲੇ ਨਾ ਸਮਝਣ। [caption id="attachment_497157" align="aligncenter" width="300"]Coronavirus : Children nu Corona di third wave to bachun lau apnao eh tips ਕੋਰੋਨਾ ਦੀ ਤੀਜੀ ਲਹਿਰ ਤੋਂ ਬੱਚਿਆਂ ਦਾ ਕਿਵੇਂ ਕਰਨਾ ਬਚਾਅ , ਤੁਸੀਂ ਵੀ ਅਪਣਾਓ ਇਹ ਟਿੱਪਸ[/caption] ਬੱਚਿਆਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਵਧੀਆ ਭੋਜਨ, ਜਿਸ ਵਿਚ ਪੌਸ਼ਟਿਕ ਖੁਰਾਕ ਜਿਵੇਂ ਵਿਟਾਮਿਨ, ਖਣਿਜ ਅਤੇ ਕੈਲਸੀਅਮ ਸ਼ਾਮਲ ਹੁੰਦੇ ਹਨ ਪਰ ਇਸਦੇ ਨਾਲ ਬੱਚਿਆਂ ਲਈ ਚੰਗੀ ਨੀਂਦ ਵੀ ਜ਼ਰੂਰੀ ਹੈ। ਦੇਰ ਰਾਤ ਤੱਕ ਜਾਗਣਾ ਵੀ ਇਮਿਊਨਿਟੀ ਨੁਕਸਾਨ ਦਾ ਕਾਰਨ ਬਣਦਾ ਹੈ। ਇਸੇ ਲਈ ਡਾਕਟਰ ਕਹਿੰਦੇ ਹਨ ਕਿ ਬੱਚਿਆਂ ਨੂੰ ਘੱਟੋ ਘੱਟ 9 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। -PTCNews

Related Post