ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਕੋਰੋਨਾ ਵਾਇਰਸ ਕਾਰਨ 492 ਲੋਕਾਂ ਦੀ ਗਈ ਜਾਨ

By  Shanker Badra February 5th 2020 10:31 AM

ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਕੋਰੋਨਾ ਵਾਇਰਸ ਕਾਰਨ 492 ਲੋਕਾਂ ਦੀ ਗਈ ਜਾਨ:ਚੀਨ : ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਤੱਕ ਦੁਨੀਆ ਦੇ 10 ਤੋਂ ਵੱਧ ਦੇਸ਼ਾਂ ਵਿੱਚ ਫੈਲ ਗਿਆ ਹੈ। ਚੀਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ,ਹਰ ਦਿਨ ਇਹ ਵਾਇਰਸ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਹੁਣ ਕੋਰੋਨਾ ਵਾਇਰਸ ਦੇ ਕਈ ਸ਼ੱਕੀ ਮਾਮਲੇ ਭਾਰਤ ਵਿੱਚ ਵੀ ਸਾਹਮਣੇ ਆ ਰਹੇ ਹਨ। [caption id="attachment_386682" align="aligncenter" width="300"]coronavirus death toll reaches 492 In China, More than 24,000 cases have been confirmed ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਕੋਰੋਨਾ ਵਾਇਰਸ ਕਾਰਨ 492 ਲੋਕਾਂ ਦੀ ਗਈ ਜਾਨ[/caption] ਕੋਰੋਨਾ ਵਾਇਰਸ ਕਾਰਨ ਚੀਨ 'ਚ ਮ੍ਰਿਤਕਾਂ ਵਾਲਿਆਂ ਦੀ ਗਿਣਤੀ 500 ਦਾ ਅੰਕੜਾ ਪਾਰ ਕਰਨ ਵਾਲੀ ਹੈ। ਮਿਲੀ ਜਾਣਕਾਰੀ ਅਨੁਸਾਰ ਚੀਨ 'ਚ ਕੋਰੋਨਾ ਵਾਇਰਸ ਦੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 490 ਹੋ ਗਈ ਹੈ ਅਤੇ 24,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ। [caption id="attachment_386681" align="aligncenter" width="300"]coronavirus death toll reaches 492 In China, More than 24,000 cases have been confirmed ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਕੋਰੋਨਾ ਵਾਇਰਸ ਕਾਰਨ 492 ਲੋਕਾਂ ਦੀ ਗਈ ਜਾਨ[/caption] ਦੱਸਿਆ ਜਾ ਰਿਹਾ ਹੈ ਕਿ ਵੁਹਾਨ 'ਚ ਇਕ ਡਾਕਟਰ ਨੇ ਪਿਛਲੇ ਸਾਲ ਦਸੰਬਰ ਮਹੀਨੇ 'ਚ ਜਾਨਲੇਵਾ ਵਾਇਰਸ ਦੇ ਪਹਿਲੇ ਕੇਸ ਬਾਰੇ ਜਾਣਕਾਰੀ ਦਿੱਤੀ ਸੀ। ਵਾਇਰਸ ਦੇ ਫੈਲਣ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵਜੋਂ ਚੀਨ ਨੇ ਸੋਮਵਾਰ ਨੂੰ ਵੁਹਾਨ 'ਚ 1000 ਬੈਡਾਂ ਦਾ ਇੱਕ ਅਸਥਾਈ ਹਸਪਤਾਲ ਖੋਲ੍ਹਿਆ ਹੈ। ਇਹ ਹਸਪਤਾਲ ਰਿਕਾਰਡ 9 ਦਿਨਾਂ 'ਚ ਤਿਆਰ ਕੀਤਾ ਗਿਆ ਹੈ। -PTCNews

Related Post