ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਕੋਰੋਨਾ ਵਾਇਰਸ ਕਾਰਨ ਹੁਣ ਤੱਕ 563 ਲੋਕਾਂ ਦੀ ਗਈ ਜਾਨ

By  Shanker Badra February 6th 2020 10:58 AM

ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਕੋਰੋਨਾ ਵਾਇਰਸ ਕਾਰਨ ਹੁਣ ਤੱਕ 563 ਲੋਕਾਂ ਦੀ ਗਈ ਜਾਨ:ਚੀਨ : ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਤੱਕ ਦੁਨੀਆ ਦੇ 10 ਤੋਂ ਵੱਧ ਦੇਸ਼ਾਂ ਵਿੱਚ ਫੈਲ ਗਿਆ ਹੈ। ਚੀਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ,ਹਰ ਦਿਨ ਇਹ ਵਾਇਰਸ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਹੁਣ ਕੋਰੋਨਾ ਵਾਇਰਸ ਦੇ ਕਈ ਸ਼ੱਕੀ ਮਾਮਲੇ ਭਾਰਤ ਵਿੱਚ ਵੀ ਸਾਹਮਣੇ ਆ ਰਹੇ ਹਨ।

coronavirus outbreak Death 563 people in China ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਕੋਰੋਨਾ ਵਾਇਰਸ ਕਾਰਨ ਹੁਣ ਤੱਕ 563 ਲੋਕਾਂ ਦੀ ਗਈ ਜਾਨ

ਮਿਲੀ ਜਾਣਕਾਰੀ ਅਨੁਸਾਰ ਚੀਨ 'ਚ ਕੋਰੋਨਾ ਵਾਇਰਸ ਦੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 563 ਹੋ ਗਈ ਹੈ ਅਤੇ 24,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਵਾਇਰਸ ਦਾ ਫਿਲਹਾਲ ਕੋਈ ਇਲਾਜ ਨਹੀਂ ਹੈ।ਵਾਇਰਸ ਦੇ ਫੈਲਣ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵਜੋਂ ਚੀਨ ਨੇ ਸੋਮਵਾਰ ਨੂੰ ਵੁਹਾਨ 'ਚ 1000 ਬੈਡਾਂ ਦਾ ਇੱਕ ਅਸਥਾਈ ਹਸਪਤਾਲ ਖੋਲ੍ਹਿਆ ਹੈ। ਇਹ ਹਸਪਤਾਲ ਰਿਕਾਰਡ 9 ਦਿਨਾਂ 'ਚ ਤਿਆਰ ਕੀਤਾ ਗਿਆ ਹੈ।

coronavirus outbreak Death 563 people in China ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਕੋਰੋਨਾ ਵਾਇਰਸ ਕਾਰਨ ਹੁਣ ਤੱਕ 563 ਲੋਕਾਂ ਦੀ ਗਈ ਜਾਨ

ਚੀਨ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਨਾਲ ਵਿਸ਼ਵ ਵਿਆਪੀ ਵਪਾਰ ਵਿੱਚ ਵੀ ਰੁਕਾਵਟ ਆਈ ਹੈ। ਇਸਨੇ ਚੀਨ ਸਮੇਤ ਕਈ ਦੇਸ਼ਾਂ ਵਿੱਚ ਕਾਰੋਬਾਰ ਨੂੰ ਪ੍ਰਭਾਵਤ ਕੀਤਾ ਹੈ। ਹਾਲਾਂਕਿ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਬੇਕਾਬੂ ਹਾਲਤਾਂ ਕਾਰਨ ਚੀਨ ਵਿਚ ਆਪਣੇ ਦਫਤਰ ਬੰਦ ਕਰ ਰਹੀਆਂ ਹਨ, ਦੁਨੀਆ ਭਰ ਦੀਆਂ ਕਈ ਏਅਰਲਾਇੰਸਾਂ ਨੇ ਚੀਨ ਲਈ ਆਪਣੀਆਂ ਉਡਾਣਾਂ ਰੋਕੀਆਂ ਹਨ।

coronavirus outbreak Death 563 people in China ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਕੋਰੋਨਾ ਵਾਇਰਸ ਕਾਰਨ ਹੁਣ ਤੱਕ 563 ਲੋਕਾਂ ਦੀ ਗਈ ਜਾਨ

ਇਸ ਦੇ ਇਲਾਵਾ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੁੱਲ 354 ਸ਼ੱਕੀ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ। ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਉਨ੍ਹਾਂ ਨੂੰ ਆਪਣੇ -ਆਪਣੇ ਘਰਾਂ ਵਿੱਚ ਹੀ ਰੱਖਣ ਦਾ ਪ੍ਰਬੰਧ ਕੀਤਾ ਹੈ। ਇਹ ਸਾਰੇ 354 ਲੋਕ ਪਿਛਲੇ ਦਿਨੀਂ ਚੀਨ ਤੋਂ ਯੂਪੀ ਦੇ ਵੱਖ -ਵੱਖ ਜ਼ਿਲ੍ਹਿਆਂ ਵਿੱਚ ਆਏ ਸਨ। ਸ਼ੱਕੀ ਮਰੀਜ਼ਾਂ ਦੀ ਨਿਗਰਾਨੀ ਲਈ ਜ਼ਿਲ੍ਹਾ ਨਿਗਰਾਨੀ ਇਕਾਈ ਦਾ ਗਠਨ ਕੀਤਾ ਗਿਆ ਹੈ।

coronavirus outbreak Death 563 people in China ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਕੋਰੋਨਾ ਵਾਇਰਸ ਕਾਰਨ ਹੁਣ ਤੱਕ 563 ਲੋਕਾਂ ਦੀ ਗਈ ਜਾਨ

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਦਸੰਬਰ ਵਿੱਚ ਵੁਹਾਨ ਸ਼ਹਿਰ ਵਿੱਚ ਹੋਈ ਸੀ ਅਤੇ ਉਦੋਂ ਤੋਂ ਇਹ ਦੁਨੀਆ ਦੇ ਕਈ ਦੇਸ਼ਾਂ ਅਤੇ ਸ਼ਹਿਰਾਂ ਵਿੱਚ ਫੈਲ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ ਮੱਧ ਚੀਨ ਦੇ ਹੁਬੇਈ ਪ੍ਰਾਂਤ ਵਿੱਚ ਰਹੱਸਮਈ ਵਾਇਰਸ ਦੀ ਲਾਗ ਦੇ ਅੱਧੇ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

-PTCNews

Related Post