ਕੋਰੋਨਾ ਵਾਇਰਸ ਨੇ ਰਿਤਿਕ ਰੌਸ਼ਨ ਨੂੰ ਪਤਨੀ ਸੁਜ਼ੈਨ ਨਾਲ ਮਿਲਾਇਆ,ਕਈ ਸਾਲ ਪਹਿਲਾਂ ਹੋਇਆ ਸੀ ਤਲਾਕ

By  Shanker Badra March 25th 2020 08:43 PM

ਕੋਰੋਨਾ ਵਾਇਰਸ ਨੇ ਰਿਤਿਕ ਰੌਸ਼ਨ ਨੂੰ ਪਤਨੀ ਸੁਜ਼ੈਨ ਨਾਲ ਮਿਲਾਇਆ,ਕਈ ਸਾਲ ਪਹਿਲਾਂ ਹੋਇਆ ਸੀ ਤਲਾਕ:ਮੁੰਬਈ : ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 112 ਪਾਜੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਕਾਰਨ ਲੋਕ ਕਾਫ਼ੀ ਡਰੇ ਹੋਏ ਹਨ। ਦੇਸ਼ ਭਰ 'ਚ 21 ਦਿਨ ਦੇ ਲਾਕਡਾਊਨ ਤੋਂ ਬਾਅਦ ਲੋਕ ਇਸ ਮੁਸ਼ਕਲ ਭਰੇ ਹਾਲਤਾਂ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਸੁਜ਼ੈਨ ਖ਼ਾਨ ਨੇ ਵੀ ਬੱਚਿਆਂ ਨਾਲ ਰਿਤਿਕ ਰੌਸ਼ਨ ਦੇ ਘਰ ਰਹਿਣ ਦਾ ਫ਼ੈਸਲਾ ਕੀਤਾ ਹੈ।

ਰਿਤਿਕ ਰੌਸ਼ਨ ਵੀ ਸੁਜ਼ੈਨ ਖ਼ਾਨ ਦੇ ਇਸ ਫ਼ੈਸਲੇ ਤੋਂ ਖੁਸ਼ ਹਨ ਅਤੇ ਇੰਸਟਾਗ੍ਰਾਮ 'ਤੇ ਇਕ ਭਾਵਨਾਤਮਕ ਪੋਸਟ ਵੀ ਲਿਖ ਚੁੱਕੇ ਹਨ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਸੁਜ਼ੈਨ ਖ਼ਾਨ ਨੇ ਇਸ ਸਮੇਂ ਰਿਤਿਕ ਰੌਸ਼ਨ ਨਾਲ ਰਹਿਣ ਦਾ ਫ਼ੈਸਲਾ ਕੀਤਾ ਹੈ, ਤਾਕਿ ਬੱਚੇ ਮਾਪਿਆਂ ਦੀ ਦੇਖਰੇਖ 'ਚ ਰਹਿਣ ਅਤੇ ਇਨ੍ਹਾਂ ਮੁਸ਼ਕਲ ਭਰੇ ਹਾਲਾਤਾਂ ਦਾ ਡਟ ਕੇ ਸਾਹਮਣਾ ਕਰ ਸਕਣ। ਰਿਤਿਕ ਰੌਸ਼ਨਵੀ ਸੁਜ਼ੈਨ ਖ਼ਾਨ ਦੇ ਇਸ ਫ਼ੈਸਲੇ ਤੋਂ ਖੁਸ਼ ਹਨਅਤੇ ਤਸਵੀਰ ਸ਼ੇਅਰ ਕੀਤੀ ਹੈ।

ਇਸ ਤਸਵੀਰ 'ਚ ਸੁਜ਼ੈਨ ਖ਼ਾਨ ਬੈਡ 'ਤੇ ਬੈਠੀਵਿਖਾਈ ਦੇ ਰਹੀ ਹੈ। ਇਸ ਤਸਵੀਰ ਦੇ ਨਾਲ ਰਿਤਿਕ ਰੌਸ਼ਨ ਨੇ ਲਿਖਿਆ, "ਅਜਿਹੇ ਸਮੇਂ ਜਦੋਂ ਪੂਰਾ ਦੇਸ਼ ਲਾਕਡਾਊਨ 'ਚ ਹੈ। ਇਸ ਦੌਰਾਨ ਮੈਂ ਆਪਣੇ ਬੱਚਿਆਂ ਅਤੇ ਮਾਪਿਆਂ ਤੋਂ ਦੂਰ ਰਹਿਣ ਬਾਰੇ ਸੋਚ ਵੀ ਨਹੀਂ ਸਕਦਾ। ਅਜਿਹੇ ਸਮੇਂ ਦੁਨੀਆ ਦਾ ਇਕੱਠਾ ਹੋਣਾ, ਸਮਾਜਿਕ ਦੂਰੀਆਂ ਨੂੰ ਉਤਸ਼ਾਹਤ ਕਰਨਾ ਅਤੇ ਕੁਝ ਹਫ਼ਤਿਆਂ ਦੀ ਤਾਲਾਬੰਦੀ ਭਾਵੁਕ ਕਰ ਦੇਣ ਵਾਲੀ ਹੈ।

ਦੱਸ ਦੇਈਏ ਕਿ ਰਿਤਿਕ ਅਤੇ ਸੁਜ਼ੈਨ ਖ਼ਾਨ ਨੇ ਮੁੜ ਇਕੱਠੇ ਹੋ ਕੇ ਇੱਕ ਮਿਸਾਲ ਕਾਇਮ ਕੀਤੀ ਹੈ, ਜੋ ਪਤੀ-ਪਤਨੀ ਵੱਖ ਰਹਿ ਰਹੇ ਹਨ। ਉਨ੍ਹਾਂ ਦੇ ਇਸ ਫ਼ੈਸਲੇ ਦੀ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ। ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਜਿਵੇਂ ਸੁਜ਼ੈਨ ਖਾਨ, ਵਰੁਣ ਧਵਨ, ਪ੍ਰੀਤੀ ਜ਼ਿੰਟਾ, ਟਾਈਗਰ ਸ਼ੈਰੋਫ਼, ਦੀਆ ਮਿਰਜ਼ਾ ਨੇ ਇਸ ਪੋਸਟ 'ਤੇ ਟਿੱਪਣੀ ਕੀਤੀ ਹੈ ਅਤੇ ਰਿਤਿਕ ਰੌਸ਼ਨ ਦੀ ਸ਼ਲਾਘਾ ਕੀਤੀ ਹੈ।

-PTCNews

Related Post