Coronavirus Updates: ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 5476 ਨਵੇਂ ਕੇਸ ਆਏ ਸਾਹਮਣੇ, 158 ਲੋਕਾਂ ਦੀ ਮੌਤ

By  Riya Bawa March 6th 2022 09:40 AM

Coronavirus India Updates: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਘਟ ਰਹੇ ਹਨ। ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 5 ਹਜ਼ਾਰ 476 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 158 ਲੋਕਾਂ ਦੀ ਮੌਤ ਹੋ ਗਈ ਹੈ। ਕੱਲ੍ਹ 5 ਹਜ਼ਾਰ 921 ਮਾਮਲੇ ਅਤੇ 289 ਮੌਤਾਂ ਦਰਜ ਕੀਤੀਆਂ ਗਈਆਂ। ਯਾਨੀ ਕੱਲ੍ਹ ਦੇ ਮੁਕਾਬਲੇ ਅੱਜ ਕੇਸ ਘਟੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੱਲ੍ਹ ਦੇਸ਼ ਵਿੱਚ 13 ਹਜ਼ਾਰ 450 ਲੋਕ ਠੀਕ ਹੋ ਗਏ ਸਨ, ਜਿਸ ਤੋਂ ਬਾਅਦ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ 59 ਹਜ਼ਾਰ 442 ਰਹਿ ਗਈ ਹੈ। Coronavirus India Update, Coronavirus India, Coronavirus Update, Coronavirus, Covid-19 , Covid-19 India, Omicron India, Omicron Coronavirus ਇਹ ਵੀ ਪੜ੍ਹੋ: Operation Ganga: 183 ਭਾਰਤੀ ਨਾਗਰਿਕਾਂ ਨੂੰ ਲੈ ਕੇ ਵਿਸ਼ੇਸ਼ ਉਡਾਣ ਪਹੁੰਚੀ ਦਿੱਲੀ ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 5 ਲੱਖ 15 ਹਜ਼ਾਰ 36 ਹੋ ਗਈ ਹੈ। ਅੰਕੜਿਆਂ ਮੁਤਾਬਕ ਹੁਣ ਤੱਕ 4 ਕਰੋੜ 23 ਲੱਖ 88 ਹਜ਼ਾਰ 475 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ। ਕੱਲ੍ਹ ਦੇਸ਼ ਵਿੱਚ 1,78,55,66,940 ਲੋਕਾਂ ਦਾ ਟੀਕਾਕਰਨ ਕੀਤਾ ਗਿਆ ਸੀ ਜਦਕਿ ਅੱਜ 1,78,83,79,249 ਲੋਕਾਂ ਨੂੰ ਟੀਕਾਕਰਨ ਕੀਤਾ ਗਿਆ ਸੀ। Coronavirus India Update, Coronavirus India, Coronavirus Update, Coronavirus, Covid-19 , Covid-19 India, Omicron India, Omicron Coronavirus ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਵਿਡ-19 ਦੇ 274 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ ਇਨਫੈਕਸ਼ਨ ਦੀ ਦਰ 0.58 ਫੀਸਦੀ ਸੀ। ਰਾਸ਼ਟਰੀ ਰਾਜਧਾਨੀ 'ਚ ਇਨਫੈਕਸ਼ਨ ਕਾਰਨ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ ਹੈ। ਦਿੱਲੀ ਵਿਚ ਮਰਨ ਵਾਲਿਆਂ ਦੀ ਗਿਣਤੀ 26,134 'ਤੇ ਸਥਿਰ ਹੈ। ਇੱਕ ਦਿਨ ਪਹਿਲਾਂ, ਕੋਵਿਡ -19 ਦੇ 47,652 ਟੈਸਟ ਕੀਤੇ ਗਏ ਸਨ। Coronavirus Update: India continues to maintain declining trend in Covid-19 cases ਗੌਰਤਲਬ ਹੈ ਕਿ ਬੀਤੇ ਦਿਨੀ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੇ ਮਾਮਲਿਆ ਨੂੰ ਠੱਲ ਪਈ ਹੈ। ਉਥੇ ਹੀ ਪੌਜ਼ੀਟਿਵ ਕੇਸ ਦੀ ਗਿਣਤੀ ਦਿਨੋਂ ਦਿਨ ਘੱਟ ਜਾ ਰਹੀ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 5,921 ਨਵੇਂ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ 289 ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ। ਕੋਰੋਨਾ ਦੇ ਸਿਹਤ 11651 ਮਰੀਜ਼ ਠੀਕ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸਕਾਰਾਤਮਕਤਾ ਦਰ ਹੁਣ 0.15 ਹੈ। ਜਦਕਿ ਰਿਕਵਰੀ ਦੇਸ਼ ਵਿੱਚ 4,23,78,721 ਮਰੀਜ਼ ਸਿਹਤਯਾਬ ਹੋ ਚੁੱਕੇ ਸਨ। -PTC News

Related Post