ਕੋਰੋਨਾ ਦਾ ਕਹਿਰ ਜਾਰੀ, ਪਿਛਲੇ 24 ਘੰਟਿਆਂ 'ਚ 11 ਹਜ਼ਾਰ 903 ਨਵੇਂ ਮਾਮਲੇ ਆਏ ਸਾਹਮਣੇ

By  Riya Bawa November 3rd 2021 11:11 AM

Coronavirus India Updates: ਦੇਸ਼ ਵਿੱਚ ਕੋਰੋਨਾ ਵਾਇਰਸ (ਕੋਵਿਡ 19) ਦਾ ਕਹਿਰ ਅਜੇ ਵੀ ਜਾਰੀ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 11 ਹਜ਼ਾਰ 903 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਕੱਲ੍ਹ 311 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4 ਲੱਖ 59 ਹਜ਼ਾਰ 191 ਹੋ ਗਈ ਹੈ। ਇਸ ਸਮੇਂ ਦੇਸ਼ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਇੱਕ ਲੱਖ 51 ਹਜ਼ਾਰ 209 ਹੈ। ਵੱਡੀ ਗੱਲ ਇਹ ਹੈ ਕਿ 252 ਦਿਨਾਂ ਬਾਅਦ ਐਕਟਿਵ ਕੇਸਾਂ ਦੀ ਇਹ ਗਿਣਤੀ ਸਭ ਤੋਂ ਘੱਟ ਹੈ। ਦੇਸ਼ ਵਿੱਚ ਹੁਣ ਤੱਕ 3 ਕਰੋੜ 36 ਲੱਖ 97 ਹਜ਼ਾਰ 740 ਲੋਕ ਠੀਕ ਹੋ ਚੁੱਕੇ ਹਨ। [caption id="attachment_542678" align="aligncenter" width="300"] ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਮਿਲੇ ਕੋਰੋਨਾ ਦੇ 13,058 ਨਵੇਂ ਕੇਸ , 164 ਲੋਕਾਂ ਦੀ ਮੌਤ[/caption] ਦੇਸ਼ 'ਚ ਲੋਕ ਕੋਰੋਨਾ ਤੋਂ ਤੇਜ਼ੀ ਨਾਲ ਠੀਕ ਹੋ ਰਹੇ ਹਨ। ਸਿਹਤ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 14,159 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ। ਇਸ ਤਰ੍ਹਾਂ ਦੇਸ਼ 'ਚ ਹੁਣ ਤੱਕ 3,36,97,740 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਕੋਰੋਨਾ ਸੰਕਰਮਿਤਾਂ ਦੀ ਘੱਟ ਰਹੀ ਗਿਣਤੀ ਰਾਹਤ ਵਾਲੀ ਗੱਲ ਹੋ ਸਕਦੀ ਹੈ ਪਰ ਮਰਨ ਵਾਲਿਆਂ ਦੇ ਅੰਕੜੇ ਵਿਗਿਆਨੀਆਂ ਦੀ ਚਿੰਤਾ ਵਧਾ ਰਹੇ ਹਨ। ਜਿਸ ਤਰ੍ਹਾਂ ਨਾਲ ਕਰੋਨਾ ਸੰਕਰਮਿਤ ਘੱਟ ਰਹੇ ਹਨ, ਉਸ ਹਿਸਾਬ ਨਾਲ ਹਰ ਰੋਜ਼ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਨਹੀਂ ਹੋ ਰਹੀ ਹੈ। Coronavirus update: India's active caseload stands at1,58,817, lowest in 248 days ਪਿਛਲੇ 24 ਘੰਟਿਆਂ ਵਿੱਚ, ਦੇਸ਼ ਵਿੱਚ ਕੋਰਾਨਾ ਨਾਲ ਸੰਕਰਮਿਤ 311 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 459191 ਹੋ ਗਈ ਹੈ। ਦੂਜੇ ਪਾਸੇ ਹਰਿਆਣਾ ਵਿੱਚ ਕਰੋਨਾ ਦੇ 11 ਨਵੇਂ ਕੇਸ ਸਾਹਮਣੇ ਆਏ ਹਨ ਤੇ 21 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਹਰਿਆਣਾ ’ਚ 105 ਐਕਟਿਵ ਕੇਸ ਹਨ। Coronavirus update: India reports 16,156 new Covid-19 cases, 733 deaths -PTC News

Related Post