ਮਹਿਜ਼ ਕੁਝ ਹਫਤਿਆਂ 'ਚ Coronavirus Vaccine ਆਉਣ ਦੀ ਸੰਭਾਵਨਾ-Donald Trump

By  Kaveri Joshi September 16th 2020 05:32 PM -- Updated: September 16th 2020 05:34 PM

ਅਮਰੀਕਾ -ਮਹਿਜ਼ ਕੁਝ ਹਫਤਿਆਂ 'ਚ Coronavirus Vaccine ਆਉਣ ਦੀ ਸੰਭਾਵਨਾ-Donald Trump: ਕੋਰੋਨਾ ਮਹਾਮਾਰੀ ਤੋਂ ਨਿਜਾਤ ਦਿਵਾਉਣ ਲਈ ਬਣਾਈ ਜਾ ਰਹੀ ਵੈਕਸੀਨ ਦੀ ਉਡੀਕ ਦੇਸ਼ਾਂ-ਵਿਦੇਸ਼ਾਂ ਨੂੰ ਹੈ , ਕਿਉਂਕਿ ਜੋ ਹਲਾਤ ਚੱਲ ਰਹੇ ਹਨ , ਉਸਦਾ ਇੱਕੋ-ਇੱਕ ਹੱਲ ਹੈ ' ਕੋਰੋਨਾ ਵੈਕਸੀਨ' ! ਅਜਿਹੇ 'ਚ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ COVID-19 ਦੀ ਵੈਕਸੀਨ ਤਿੰਨ ਜਾਂ ਚਾਰ ਹਫ਼ਤਿਆਂ ਵਿੱਚ ਤਿਆਰ ਹੋ ਸਕਦੀ ਹੈ, ਇਸ ਦੇ ਬਾਵਜੂਦ ਵੀ ਕੁਝ ਅਮਰੀਕੀ ਜਨਤਕ ਸਿਹਤ ਅਧਿਕਾਰੀਆਂ ਨੇ ਇਸ ਸਬੰਧੀ ਸਾਵਧਾਨ ਰਹਿਣ ਦੀ ਅਪੀਲ ਕੀਤੀ।

Coronavirus vaccine could be ready

ਰਾਸ਼ਟਰਪਤੀ ਟਰੰਪ ਨੇ ਅਮਰੀਕੀ ਏਬੀਸੀ ਨਿਊਜ਼ ਦੀ ਮੇਜ਼ਬਾਨੀ ਵਾਲੇ ਇੱਕ ਹਾਲ ਵਿੱਚ ਬੋਲਦਿਆਂ ਕਿਹਾ ਕਿ 3 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇੱਕ ਟੀਕਾ ਵਿਤਰਣ ਲਈ ਤਿਆਰ ਹੋ ਸਕਦਾ ਹੈ। ਟਰੰਪ ਦਾ ਕਹਿਣਾ ਹੈ ਕਿ “ਅਸੀਂ ਟੀਕਾ ਹਾਸਲ ਕਰਨ ਦੇ ਬਹੁਤ ਨੇੜੇ ਹਾਂ,” ।

ਉਹਨਾਂ ਨੇ ਕਿਹਾ ,' ਮੈਨੂੰ ਲੱਗਦਾ ਹੈ ਕਿ ਮੈਂ ਦੇਸ਼ ਨੂੰ ਬੰਦ ਕਰਕੇ ਕੀ ਕੀਤਾ , ਮੈਨੂੰ ਲੱਗਦਾ ਹੈ ਕਿ ਮੈਂ ਲੱਗਭਗ 25 ਲੱਖ ਲੋਕਾਂ ਦੀ ਜਾਨ ਬਚਾਈ ਜਾਂ ਸ਼ਾਇਦ ਇਸਤੋਂ ਵੀ ਵੱਧ ! ਮੈਂ ਅਸਲ 'ਚ ਇਹ ਨਹੀਂ ਸੋਚਦਾ । ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਵਧੀਆ ਕੀਤਾ । ਮੈਂ ਨਹੀਂ ਜਾਂਦਾ ਕਿ ਇਸਨੂੰ ਅਹਿਮੀਅਤ ਮਿਲੇਗੀ ਕਿ ਨਹੀਂ ।

Coronavirus vaccine could be ready

ਟਰੰਪ ਅਨੁਸਾਰ ਪਿਛਲੇ ਪ੍ਰਸ਼ਾਸ਼ਨ ਨੂੰ ਐੱਫ.ਡੀ.ਏ ਅਤੇ ਹੋਰਨਾਂ ਸਾਰੀਆਂ ਮਨਜ਼ੂਰੀਆਂ ਲੈਣ ਕਾਰਨ ਸੰਭਾਵਿਤ ਵੈਕਸੀਨ ਨੂੰ ਬਣਾਉਣ 'ਚ ਸਾਲ ਲੱਗ ਜਾਂਦੇ , ਪਰ ਅਸੀਂ ਇਸ ਨੂੰ ਕੁਝ ਹੀ ਹਫ਼ਤਿਆਂ 'ਚ ਹਾਸਿਲ ਕਰ ਲਵਾਂਗੇ । ਇਹ ਦਿਨ ਜਾਂ ਚਾਰ ਹਫ਼ਤੇ ਹੋ ਸਕਦੇ ਹਨ । ਦੱਸਣਯੋਗ ਹੈ ਕਿ ਵਾਇਰਸ ਦੇ ਖ਼ਤਰੇ ਨੂੰ ਘੱਟ ਮੁਲਾਂਕਣ ਵਾਸਤੇ ਆਲੋਚਨਾ ਦਾ ਸਾਹਮਣਾ ਕਰ ਚੁੱਕੇ ਟਰੰਪ ਦਾ ਮੰਨਣਾ ਹੈ ਕਿ 'ਅਸੀਂ ਠੀਕ ਹੋ ਰਹੇ ਹਾਂ ਅਤੇ ਬਿਮਾਰੀ ਦੂਰ ਜਾ ਰਹੀ ਹੈ , ਇੱਥੋਂ ਤੱਕ ਕਿ ਕੋਰੋਨਾ ਵੈਕਸੀਨ ਤੋਂ ਬਿਨ੍ਹਾਂ ਵੀ ਕੋਰੋਨਾ ਦਾ ਪ੍ਰਸਾਰ ਘੱਟ ਰਿਹਾ ਹੈ ।

Coronavirus vaccine could be ready

ਦੱਸ ਦੇਈਏ ਕਿ ਕੋਰੋਨਾ ਮਾਮਲਿਆਂ ਦੀ ਕਤਾਰ 'ਚ ਅਮਰੀਕਾ ਪਹਿਲੇ ਨੰਬਰ ਤੇ ਹੈ, ਹਾਲਾਂਕਿ ਹਲਾਤ ਸਾਰੇ ਪਾਸੇ ਹੀ ਔਖੇ ਹਨ , ਪਰ ਅਜਿਹੇ 'ਚ ਜੇਕਰ ਕੋਰੋਨਾ ਵੈਕਸੀਨ ਆਉਂਦੀ ਹੈ, (ਜਿਵੇਂ ਕਿ ਡੋਨਾਲਡ ਟਰੰਪ ਨੇ ਕਿਹਾ) ਅਤੇ ਕਾਰਗਰ ਸਿੱਧ ਹੁੰਦੀ ਹੈ ਤਾਂ ਲੋਕਾਂ ਵਾਸਤੇ ਇਸਤੋਂ ਵੱਡੀ ਰਾਹਤ ਕੋਈ ਨਹੀਂ।

Related Post