ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪੁਣੇ ਦੇ ਸੀਰਮ ਇੰਸਟੀਟਿਊਟ ਤੋਂ ਤਿੰਨ ਟਰੱਕਾਂ ਰਾਹੀ ਹੋਈ ਰਵਾਨਾ

By  Shanker Badra January 12th 2021 10:36 AM -- Updated: January 12th 2021 10:41 AM

ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪੁਣੇ ਦੇ ਸੀਰਮ ਇੰਸਟੀਟਿਊਟ ਤੋਂ ਤਿੰਨ ਟਰੱਕਾਂ ਰਾਹੀ ਹੋਈ ਰਵਾਨਾ:ਮੁੰਬਈ : ਪੁਣੇ ਤੋਂ ਸੀਰਮ ਇੰਸਟੀਚਿਊਂਟ ਤੋਂ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਮੰਗਲਵਾਰ ਨੂੰ ਸਵੇਰੇ 4 ਵਜੇਰਵਾਨਾ ਹੋ ਗਈ ਹੈ। ਸਵੇਰੇ ਚਾਰ ਵਜੇ ਨਾਰੀਅਲ ਚੜ੍ਹਾ ਕੇਪੂਜਾ ਤੋਂ ਬਾਅਦ ਤਿੰਨ ਟਰੱਕਾਂ ਨੂੰ ਏਅਰਪੋਰਟ ਲਈ ਰਵਾਨਾ ਕੀਤਾ ਗਿਆ ਹੈ। ਇਹ ਟਰੱਕ ਤਿੰਨ ਡਿਗਰੀ ਦੇ ਤਾਪਮਾਨ 'ਤੇ ਟੀਕੇ ਨੂੰ ਪੁਣੇ ਹਵਾਈ ਅੱਡੇ 'ਤੇ ਲੈ ਕੇ ਗਏ।

ਪੜ੍ਹੋ ਹੋਰ ਖ਼ਬਰਾਂ : ਜੇ ਕਾਨੂੰਨਾਂ 'ਤੇ ਤੁਸੀਂ ਫ਼ੈਸਲਾ ਨਹੀਂ ਕਰੋਗੇ ਤਾਂ ਅਸੀਂ ਹੋਲਡ ਕਰਾਂਗੇ : ਸੁਪਰੀਮ ਕੋਰਟ

Coronavirus Vaccine : First Covishield vaccines consignment leaves Serum Institute Pune ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪੁਣੇ ਦੇ ਸੀਰਮ ਇੰਸਟੀਟਿਊਟ ਤੋਂ ਤਿੰਨ ਟਰੱਕਾਂ ਰਾਹੀ ਹੋਈ ਰਵਾਨਾ

ਜਾਣਕਾਰੀ ਅਨੁਸਾਰ ਪੁਣੇ ਏਅਰਪੋਰਟ ਤੋਂ ਵਿਸ਼ੇਸ਼ ਜਹਾਜ ਰਾਹੀਂ ਇਹ ਵੈਕਸੀਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਪਹੁੰਚਾਈ ਜਾਵੇਗੀ। ਕੁੱਲ 8 ਉਡਾਣਾਂ ਕੋਵੀਸ਼ਿਲਡ ਟੀਕੇ ਨੂੰ 13 ਵੱਖ-ਵੱਖ ਥਾਵਾਂ 'ਤੇ ਲੈ ਜਾਣਗੀਆਂ। ਕੋਵਿਡ -19 ਟੀਕਾਕਰਨ ਮੁਹਿੰਮ ਦੇਸ਼ ਵਿਚ 16 ਜਨਵਰੀ ਤੋਂ ਸ਼ੁਰੂ ਹੋਵੇਗੀ। ਇਹ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਸਮਾਗਮ ਹੈ, ਜਿਸ ਦਾ ਐਲਾਨ ਸ਼ਨਿਚਰਵਾਰ ਨੂੰ ਹੀ ਪੀਐੱਮ ਮੋਦੀ ਨੇ ਕੀਤਾ ਹੈ।

Coronavirus Vaccine : First Covishield vaccines consignment leaves Serum Institute Pune ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪੁਣੇ ਦੇ ਸੀਰਮ ਇੰਸਟੀਟਿਊਟ ਤੋਂ ਤਿੰਨ ਟਰੱਕਾਂ ਰਾਹੀ ਹੋਈ ਰਵਾਨਾ

ਐੱਸਬੀ ਲਾਜਿਸਿਟਕ ਦੇ ਐੱਮਡੀ ਸੰਦੀਪ ਭੋਸਲੇ ਨੇ ਦੱਸਿਆ ਕਿ ਵੈਕਸੀਨ ਦੀ ਪਹਿਲੀ ਫਲਾਈਟ ਦੇਸ਼ ਦੀ ਰਾਜਧਾਨੀ ਦਿੱਲੀ ਲਈ ਰਵਾਨਾ ਹੋਵੇਗੀ। ਇਸ ਵੈਕਸੀਨ ਨੂੰ ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਭੇਜਣ ਦਾ ਕੰਮ ਐੱਸਬੀ ਲਾਜਿਸਿਟਕ ਕੰਪਨੀ ਨੂੰ ਸੌਂਪਿਆ ਗਿਆ ਹੈ। ਇਹ ਕੰਪਨੀ ਆਪਣੇ ਰੈਫ੍ਰੀਜਰੇਟਰ ਵਾਲੇ ਟਰੱਕਾਂ ਨੂੰ ਕੋਰੋਨਾ ਵੈਕਸੀਨ ਨੂੰ ਦੇਸ਼ ਦੇ ਵੱਖ-ਵੱਖ ਸਥਾਨਾਂ ਤਕ ਪਹੁੰਚਾਵੇਗੀ।

Coronavirus Vaccine : First Covishield vaccines consignment leaves Serum Institute Pune ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪੁਣੇ ਦੇ ਸੀਰਮ ਇੰਸਟੀਟਿਊਟ ਤੋਂ ਤਿੰਨ ਟਰੱਕਾਂ ਰਾਹੀ ਹੋਈ ਰਵਾਨਾ

ਦਰਅਸਲ 'ਚ ਦੇਸ਼ ਦੀ 2 ਦਵਾ ਨਿਰਮਾਤਾ ਕੰਪਨੀਆਂ ਕੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਮਿਲੀ ਹੈ। ਇਨ੍ਹਾਂ 'ਚ ਇਕ ਸੀਰਮ ਇੰਸਟੀਚਿਊਂਟ ਹੈ, ਜਿਸ ਨੇ Covishield ਨਾਂ ਤੋਂ ਕੋਰੋਨਾ ਵੈਕਸੀਨ ਬਣਾਈ ਹੈ।ਡੀਸੀਜੀਆਈ ਨੇ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ ਤੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਹੈ। ਜਿਨ੍ਹਾਂ ਦੋ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਅਧਿਕਾਰ ਦਿੱਤਾ ਗਿਆ ਹੈ, ਉਹ ਦੋਵੇਂ ਹੀ ਮੇਡ ਇਨ ਇੰਡੀਆ ਹਨ।

Coronavirus Vaccine : First Covishield vaccines consignment leaves Serum Institute Pune ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪੁਣੇ ਦੇ ਸੀਰਮ ਇੰਸਟੀਟਿਊਟ ਤੋਂ ਤਿੰਨ ਟਰੱਕਾਂ ਰਾਹੀ ਹੋਈ ਰਵਾਨਾ

ਦੱਸ ਦੇਈਏ ਕਿ ਸਭ ਤੋਂ ਪਹਿਲਾਂ ਫਰੰਟ ਲਾਈਨ ਵਰਕਰਾਂ ਨੂੰ ਕੋਰੋਨਾ ਦੀ ਵੈਕਸੀਨ ਲੱਗੇਗੀ, ਫਿਰ ਸਫ਼ਾਈ ਕਾਮਿਆਂ ਨੂੰ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ, ਸੁਰੱਖਿਆ ਕਾਮਿਆਂ, ਸੁਰੱਖਿਆ ਦਸਤਿਆਂ ਨੂੰ ਕੋਰੋਨਾ ਦਾ ਵੈਕਸੀਨੇਸ਼ਨ ਹੋਵੇਗਾ। ਦੂਜੇ ਪੜਾਅ ਵਿਚ 50 ਤੋਂ ਉੱਪਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਸਰਕਾਰਾਂ ਨੂੰ ਪਹਿਲੇ ਪੜਾਅ ਵਿੱਚ ਇਨ੍ਹਾਂ 3 ਕਰੋੜ ਲੋਕਾਂ ਦੇ ਟੀਕਾਕਰਨ ਦਾ ਖਰਚਾ ਨਹੀਂ ਚੁੱਕਣਾ ਪਏਗਾ। ਭਾਰਤ ਸਰਕਾਰ ਇਨ੍ਹਾਂ ਖਰਚਿਆਂ ਨੂੰ ਸਹਿਣ ਕਰੇਗੀ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਧਰਨੇ ਤੋਂ ਵਾਪਸ ਆਏ ਕਿਸਾਨ ਨੇ ਦਿੱਤੀ ਜਾਨ, ਸੁਸਾਈਡ ਨੋਟ 'ਚ ਖੇਤੀ ਕਾਨੂੰਨਾਂ ਨੂੰ ਠਹਿਰਾਇਆ ਜ਼ਿੰਮੇਵਾਰ

Coronavirus Vaccine : First Covishield vaccines consignment leaves Serum Institute Pune ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪੁਣੇ ਦੇ ਸੀਰਮ ਇੰਸਟੀਟਿਊਟ ਤੋਂ ਤਿੰਨ ਟਰੱਕਾਂ ਰਾਹੀ ਹੋਈ ਰਵਾਨਾ

ਇਸ ਵੈਕਸੀਨ ਦੀ ਕੀਮਤ 200 ਰੁਪਏ ਰੱਖੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਵਿਗਿਆਨੀਆਂ, ਡਾਕਟਰ ਮਾਹਰਾਂ ਨੇ ਦੇਸ਼ ਦੇ ਨਾਗਰਿਕਾਂ ਨੂੰ ਅਸਰਦਾਰ ਟੀਕਾ ਮੁਹੱਈਆ ਕਰਾਉਣ ਲਈ ਸਾਰੀਆਂ ਸਾਵਧਾਨੀਆਂ ਦਾ ਧਿਆਨ ਰੱਖਿਆ ਹੈ। ਸਰਕਾਰ ਨੇ ਆਉਣ ਵਾਲੇ ਕੁਝ ਹੀ ਮਹੀਨਿਆਂ ’ਚ 30 ਕਰੋੜ ਲੋਕਾਂ ਨੂੰ ਟੀਕਾ ਲਾਉਣ ਦਾ ਟੀਚਾ ਮਿੱਥਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਹਾਲਾਤ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ ਅਤੇ ਦੇਸ਼ ’ਚ ਕੋਰੋਨਾ ਪ੍ਰੋਟੋਕਾਲ ਦਾ ਪੂਰੀ ਸਖ਼ਤੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ।

Coronavirus Vaccine । First Covishield vaccines । Serum Institute Pune

-PTCNews

Related Post