ਦੇਸ਼ ਵਿਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 1.33 ਲੱਖ ਨਵੇਂ ਕੇਸ, ਮੌਤਾਂ ਦਾ ਆਇਆ ਹੇਠਾਂ

By  Jagroop Kaur June 3rd 2021 11:29 AM

ਦੇਸ਼ ਵਿੱਚ ਕੋਰੋਨਾ ਦੇ ਕਹਿਰ ਹੁਣ ਹੇਠਲੇ ਪੱਧਰ 'ਤੇ ਆਉਣਾ ਸ਼ੁਰੂ ਹੋ ਗਿਆ ਹੈ ,ਹਾਲਾਂਕਿ ਬੇਸ਼ੱਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕੇਸਾਂ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਪਰ ਹੁਣ ਇਹ ਡੇਢ ਲੱਖ ਤੋਂ ਹੇਠਾਂ ਹੀ ਹੈ। ਇੱਥੇ ਬੁੱਧਵਾਰ ਨੂੰ 1 ਲੱਖ 33 ਹਜ਼ਾਰ 953 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ। ਇਹ ਅੰਕੜਾ ਮੰਗਲਵਾਰ ਤੋਂ ਕਰੀਬ 800 ਜ਼ਿਆਦਾ ਹੈ। ਹਾਲਾਂਕਿ, ਸੰਕਰਮਣ ਕਾਰਨ ਮੌਤ ਦੇ ਅੰਕੜਿਆਂ ਵਿੱਚ ਕੋਈ ਖਾਸ ਕਮੀ ਨਹੀਂ ਆਈ। ਪਿਛਲੇ 24 ਘੰਟਿਆਂ ਵਿੱਚ, 2,897 ਲੋਕਾਂ ਦੀ ਮੌਤ ਹੋ ਗਈ।Coronavirus in India: How the Covid-19 pandemic affects IndiaRead more : JEE Main ਤੇ ‘ਨੀਟ’ ਦੀ ਪ੍ਰੀਖਿਆ ਨੂੰ ਲੈਕੇ ਸਿੱਖਿਆ ਮੰਤਰਾਲੇ ਵੱਲੋਂ ਜਲਦ ਕੀਤਾ ਜਾਵੇਗਾ...

ਇਹ ਰਾਹਤ ਦੀ ਗੱਲ ਸੀ ਕਿ ਇਸ ਦੌਰਾਨ 2 ਲੱਖ 11 ਹਜ਼ਾਰ 750 ਸੰਕਰਮਿਤ ਵਿਅਕਤੀ ਠੀਕ ਹੋਏ। ਇਸ ਦੇ ਨਾਲ ਹੀ ਐਕਟਿਵ ਕੇਸਾਂ ਦੀ ਗਿਣਤੀ ਕਮੀ ਆਈ ਹੈ। ਹੁਣ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 80,749 ਹੈ। ਦੇਸ਼ ਵਿੱਚ ਕੋਰੋਨਾ ਦੇ ਘਟ ਰਹੇ ਅੰਕੜਿਆਂ ਦੇ ਵਿਚਾਲੇ ਅਜੇ ਵੀ 5 ਸੂਬੇ ਅਜਿਹੇ ਹਨ ਜਿੱਥੇ ਇੱਕ ਲੱਖ ਤੋਂ ਵੱਧ ਐਕਟਿਵ ਮਾਮਲੇ ਹਨ। ਇਨ੍ਹਾਂ ਵਿੱਚ ਕਰਨਾਟਕ (2.93 ਲੱਖ), ਤਾਮਿਲਨਾਡੂ (2.88 ਲੱਖ), ਮਹਾਰਾਸ਼ਟਰ (2.16 ਲੱਖ), ਕੇਰਲ (1.92 ਲੱਖ) ਤੇ ਆਂਧਰਾ ਪ੍ਰਦੇਸ਼ (1.43 ਲੱਖ) ਸ਼ਾਮਲ ਹਨ।Coronavirus India Updates: Covid-19 tally nears 78,000; Maharashtra's count  reaches 32,514 - The Economic Times

Read more : ਜਾਣੋ ਕੋਰੋਨਾ ਦਾ ਜਲਦ ਪਤਾ ਲਗਾਉਣ ਲਈ ਐਕਸਰੇ ਸੇਤੁ ਕਿਵੇਂ ਹੋਵੇਗਾ ਸਹਾਇਕ

ਦੇਸ਼ ਦੇ 15 ਸੂਬਿਆਂ ਵਿੱਚ ਪੂਰਨ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਦਿੱਲੀ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁਡੂਚੇਰੀ ਸ਼ਾਮਲ ਹਨ। ਇੱਥੇ ਪਿਛਲੇ ਲੌਕਡਾਊਨ ਵਾਂਗ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ।

ਦੇਸ਼ ਦੇ 17 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮਿੰਨੀ ਲੌਕਡਾਊਨ ਹੈ। ਯਾਨੀ ਇੱਥੇ ਕੁਝ ਪਾਬੰਦੀਆਂ ਹਨ, ਪਰ ਛੋਟ ਵੀ ਹੈ। ਇਨ੍ਹਾਂ ਵਿਚ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਉਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਿਮ, ਮੇਘਾਲਿਆ, ਨਾਗਾਲੈਂਡ, ਅਸਾਮ, ਮਣੀਪੁਰ, ਤ੍ਰਿਪੁਰਾ, ਆਂਧਰਾ ਪ੍ਰਦੇਸ਼ ਤੇ ਗੁਜਰਾਤ ਸ਼ਾਮਿਲ ਹਨ

Related Post