ਸਿਹਤ ਮੰਤਰੀ ਵੱਲੋਂ ਲੋਕਾਂ ਨੂੰ ਸਮਰਪਿਤ ਕੀਤੀ ਗਈ ਕੋਵਿਡ ਫਾਸਟ ਟੈਸਟਿੰਗ ਮਸ਼ੀਨ

By  Jagroop Kaur May 28th 2021 08:53 PM

ਕੋਰੋਨਾ ਨੂੰ ਮਾਤ ਦੇਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫ਼ਤਹਿ-02 ਅਧੀਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜ਼ਿਲ੍ਹਾ ਹਸਪਤਾਲ, ਐੱਸ. ਏ. ਐੱਸ. ਨਗਰ ਵਿਖੇ ਕੋਵਿਡ ਫਾਸਟ ਟੈਸਟਿੰਗ ਮਸ਼ੀਨ (ਐਬਟ ਆਈ ਡੀ ਨਾਓ ਮਸ਼ੀਨ) ਲੋਕਾਂ ਨੂੰ ਸਮਰਪਿਤ ਕੀਤੀ, ਜਿਸ ਨਾਲ ਪਾਜ਼ੇਟਿਵ ਮਰੀਜ਼ ਦੀ ਰਿਪੋਰਟ 05 ਮਿੰਟ ਅਤੇ ਨੈਗੇਟਿਵ ਮਰੀਜ਼ ਦੀ ਰਿਪੋਰਟ 15 ਮਿੰਟ ਵਿੱਚ ਆ ਜਾਂਦੀ ਹੈ। ਇਹ ਮਸ਼ੀਨ ਦਿਨ ਵਿੱਚ 30 ਟੈਸਟ ਕਰ ਸਕਦੀ ਹੈ।Raed More : ਹੁਣ ਖੁੱਲ੍ਹਣਗੇ ਪੂਰੇ ਬਾਜ਼ਾਰ, ਇਹਨਾ ਹਦਾਇਤਾਂ ਦੀ ਕਰਨੀ ਹੋਵੇਗੀ ਪਾਲਣਾ ਇਸ ਬਾਰੇ ਹੋਣ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸਿੱਧੂ ਨੇ ਕਿਹਾ ਕਿ ਕਈ ਵਾਰ ਕੋਰੋਨਾ ਮਰੀਜ਼ ਨੂੰ ਐਨੀ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਜਾਂਦਾ ਹੈ ਕਿ ਉਸ ਨੂੰ ਲੈ ਕੇ ਆਉਣ ਵਾਲਿਆਂ ਨੂੰ ਵੀ ਕੋਰੋਨਾ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ, ਉਨ੍ਹਾਂ ਸਬੰਧੀ ਇਹ ਮਸ਼ੀਨ ਬਹੁਤ ਸਹਾਈ ਹੋਵੇਗੀ। ਇਹ ਮਸ਼ੀਨ ਪੋਰਟੇਬਲ ਹੈ ਤੇ ਇਸ ਨੂੰ ਪਿੰਡਾਂ ਵਿੱਚ ਵੀ ਟੈਸਟਿੰਗ ਲਈ ਲੈਕੇ ਜਾਇਆ ਜਾ ਸਕਦਾ ਹੈ। ਮਾਈਕਰੋ ਕਨਟੇਨਮੈਂਟ ਜ਼ੋਨਾਂ ਵਿੱਚ ਵੀ ਟੈਸਟਿੰਗ ਸਬੰਧੀ ਇਹ ਮਸ਼ੀਨ ਬਹੁਤ ਸਹਾਈ ਸਿੱਧ ਹੋਵੇਗੀ। Read More: ਹੁਣ ਖੁੱਲ੍ਹਣਗੇ ਪੂਰੇ ਬਾਜ਼ਾਰ, ਇਹਨਾ ਹਦਾਇਤਾਂ ਦੀ ਕਰਨੀ ਹੋਵੇਗੀ ਪਾਲਣਾ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 48 ਲੱਖ ਲੋਕਾਂ ਦੇ ਵੈਕਸੀਨ ਲਾਈ ਜਾ ਚੁੱਕੀ ਹੈ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਕੋਟੇ ਦੇ ਆਧਾਰ ਉਤੇ ਵੈਕਸੀਨ ਮਿਲਦੀ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਾਉਣ ਲਈ ਪੰਜਾਬ ਸਰਕਾਰ ਵੱਲੋਂ ਆਪਣੇ ਕੋਟੇ ਤੋਂ ਵੱਖਰੀ ਵੈਕਸੀਨ ਖ਼ਰੀਦੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਵੈਕਸੀਨ ਲੋਕਾਂ ਨੂੰ ਲਾਈ ਜਾ ਰਹੀ ਹੈ, ਉਹ ਤੈਅ ਮਾਪਦੰਡਾਂ ਮੁਤਾਬਕ ਬਾਕਾਇਦਾ ਅਪਰੂਡ ਵੈਕਸੀਨ ਹੀ ਲਾਈ ਜਾ ਰਹੀ ਹੈ। ਪੰਜਾਬ ਸਰਕਾਰ ਨੇ ਕੋਰੋਨਾ ਦੀ ਪਹਿਲੀ ਲਹਿਰ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਹੁਣ ਵੀ ਕੋਰੋਨਾ ਖ਼ਿਲਾਫ਼ ਡਟ ਕੇ ਲੜਾਈ ਲੜੀ ਜਾ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਕਈ ਵਾਰ ਲੋਕ ਵੀ ਲਾਪ੍ਰਵਾਹੀ ਵਰਤ ਜਾਂਦੇ ਹਨ ਤੇ ਹਾਲੇ ਵੀ ਕਈ ਲੋਕ ਟੈਸਟ ਕਰਵਾਉਣ ਤੇ ਵੈਕਸੀਨ ਲਗਵਾਉਣ ਤੋਂ ਝਿਜਕ ਰਹੇ ਹਨ, ਜਿਸ ਕਾਰਨ ਉਹ ਇਸ ਬਿਮਾਰੀ ਦੀ ਲਪੇਟ ਵਿੱਚ ਆ ਜਾਂਦੇ ਹਨ ਤੇ ਕਈ ਵਾਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਮੌਤ ਵੀ ਹੋ ਜਾਂਦੀ ਹੈ।

Related Post