COVID Vaccine for Children: ਦੇਸ਼ ਭਰ 'ਚ ਅੱਜ ਤੋਂ ਬੱਚਿਆਂ ਦਾ ਟੀਕਾਕਰਨ ਸ਼ੁਰੂ

By  Riya Bawa January 3rd 2022 10:57 AM

COVID Vaccine for Children: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਕਾਰ ਕੋਰੋਨਾ ਤੋਂ ਬਚਾਅ ਕਰਨ ਲਈ ਅੱਜ ਤੋਂ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਦੇਸ਼ 'ਚ 15-18 ਸਾਲ ਦੀ ਉਮਰ ਦੇ 8 ਕਰੋੜ ਬੱਚੇ ਹਨ, ਜਦਕਿ ਲਗਪਗ 65 ਮਿਲੀਅਨ ਸਕੂਲੀ ਬੱਚੇ ਹਨ। ਹੁਣ ਤਕ 15 ਤੋਂ 18 ਸਾਲ ਦੀ ਉਮਰ ਦੇ 8 ਲੱਖ ਬੱਚਿਆਂ ਨੂੰ CoWIN ਐਪ 'ਤੇ ਰਜਿਸਟਰ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਸਿਰਫ 1 ਫੀਸਦੀ ਲੋਕਾਂ ਨੇ ਹੀ ਰਜਿਸਟ੍ਰੇਸ਼ਨ ਕਰਵਾਈ ਹੈ। 9ਵੀਂ ਤੇ 10ਵੀਂ ਦੇ 3.85 ਕਰੋੜ ਬੱਚੇ ਹਨ। 11ਵੀਂ ਤੇ 12ਵੀਂ ਦੇ 2.6 ਕਰੋੜ ਬੱਚੇ ਹਨ। ਅੱਜ ਤੋਂ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ 15 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਕੋਰੋਨਾ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਉੱਤਰ ਪ੍ਰਦੇਸ਼, ਦਿੱਲੀ ਅਤੇ ਗੁਜਰਾਤ ਵਿੱਚ ਬੱਚਿਆਂ ਲਈ ਟੀਕੇ ਲਗਾਉਣੇ ਸ਼ੁਰੂ ਹੋ ਗਏ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਟੀਕਾਕਰਨ ਕੇਂਦਰਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਿਰਫ 15-18 ਸਾਲ ਦੀ ਉਮਰ ਦੇ ਲੋਕਾਂ ਨੂੰ ਹੀ ਕੋਵੀਕਸੀਨ ਦਿੱਤੀ ਜਾਵੇਗੀ। ਕੋਵੈਕਸੀਨ ਦੀ ਦੂਜੀ ਖੁਰਾਕ 28 ਦਿਨਾਂ ਬਾਅਦ ਦਿੱਤੀ ਜਾਣੀ ਹੈ। ਕੋਵੈਕਸੀਨ ਤੋਂ ਇਲਾਵਾ ਦੇਸ਼ ਦੀ ਬਾਲਗ ਆਬਾਦੀ ਨੂੰ ਕੋਵੀਸ਼ੀਲਡ ਤੇ ਸਪੁਤਨਿਕ ਵੀ ਟੀਕੇ ਦਿੱਤੇ ਜਾ ਰਹੇ ਹਨ। ਬੱਚਿਆਂ ਦੇ ਟੀਕਾਕਰਨ ਲਈ ਦਿੱਲੀ 'ਚ 159 ਕੇਂਦਰਾਂ ਦੀ ਪਛਾਣ ਕੀਤੀ ਗਈ ਹੈ। ਉੱਤਰਾਖੰਡ ਵਿੱਚ ਵੀ ਅੱਜ ਤੋਂ ਕਿਸ਼ੋਰਾਂ (15 ਤੋਂ 18 ਸਾਲ) ਨੂੰ ਕੋਰੋਨਾ ਦਾ ਟੀਕਾ ਮਿਲੇਗਾ। ਉੱਤਰਾਖੰਡ 'ਚ 6 ਲੱਖ 28 ਹਜ਼ਾਰ ਨੌਜਵਾਨਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾਵੇਗਾ। ਇਸ ਵਿੱਚ ਇੰਟਰਮੀਡੀਏਟ ਸਕੂਲਾਂ ਦੇ ਨਾਲ-ਨਾਲ ਟੀਕਾਕਰਨ ਬੂਥਾਂ ’ਤੇ ਵੀ ਟੀਕਾਕਰਨ ਕੀਤਾ ਜਾਵੇਗਾ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇਹਰਾਦੂਨ ਤੋਂ ਟੀਕਾਕਰਨ ਦੀ ਸ਼ੁਰੂਆਤ ਕਰਨਗੇ।

-PTC News

Related Post