ਇਕ ਦਿਨ 'ਚ ਇਕ ਕਰੋੜ ਕੋਰੋਨਾ ਵੈਕਸੀਨ ਲਾਉਣ ਦੀ ਤਿਆਰੀ 'ਚ ਸਰਕਾਰ

By  Baljit Singh May 27th 2021 05:48 PM

ਨਵੀਂ ਦਿੱਲੀ: ਦੇਸ਼ ਵਿਚ ਵੈਕਸੀਨ ਤੇ ਟੀਕਾਕਰਨ ਦੀ ਸਥਿਤੀ ਨੂੰ ਲੈ ਕੇ ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀਕੇ ਪਾਲ ਨੇ ਕਿਹਾ ਕਿ ਅਸੀਂ ਇਕ ਦਿਨ ਵਿਚ ਇਕ ਕਰੋੜ ਕੋਰੋਨਾ ਵੈਕਸੀਨ ਖੁਰਾਕਾਂ ਦੇਣ ਦੀ ਤਿਆਰੀ ਕਰ ਰਹੇ ਹਾਂ। ਕੁਝ ਹਫਤਿਆਂ ਵਿਚ ਇਹ ਮੁਮਕਿਨ ਹੋ ਜਾਵੇਗਾ। ਸਾਨੂੰ ਤਿਆਰੀ ਕਰਨੀ ਹੋਵੇਗੀ। ਅਸੀਂ ਇਕ ਦਿਨ ਵਿਚ 43 ਲੱਖ ਡੋਜ਼ ਮੁਮਕਿਨ ਕੀਤੇ ਹਨ।

ਪੜ੍ਹੋ ਹੋਰ ਖ਼ਬਰਾਂ : ਜੈਮਾਲਾ ਤੋਂ ਬਾਅਦ ਲਾੜੀ ਦੀ ਹੋਈ ਮੌਤ, ਫਿਰ ਲਾੜੇ ਨੇ ਸਾਲੀ ਨਾਲ ਕਰ ਲਿਆ ਵਿਆਹ

ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਇਸ ਨੂੰ ਅਗਲੇ 3 ਹਫਤਿਆਂ ਵਿਚ 73 ਲੱਖ ਤੱਕ ਲਿਆਉਣਾ ਚਾਹੀਦਾ ਹੈ। ਸਾਨੂੰ ਇਸ ਨੂੰ ਹਾਸਲ ਕਰਨ ਦੇ ਲਈ ਇਕ ਪ੍ਰਣਾਲੀ ਬਣਾਉਣੀ ਚਾਹੀਦੀ ਹੈ। ਅਸੀਂ ਕੰਪਨੀ ਦੇ ਸੰਪਰਕ ਵਿਚ ਹਾਂ। ਵੈਕਸੀਨ ਨੂੰ ਲੈ ਕੇ ਫੈਸਲੇ ਲਈ ਜਾ ਰਹੇ ਹਨ। ਇਸ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਰਸਮੀ ਰੂਪ ਨਾਲ ਅਪਲਾਈ ਕਰਨਾ ਹੋਵੇਗਾ। ਅਸੀਂ ਜਲਦੀ ਹੀ ਕੋਈ ਹੱਲ ਕੱਢਾਂਗੇ।

ਪੜ੍ਹੋ ਹੋਰ ਖ਼ਬਰਾਂ : ਜਨਮ ਤੋਂ ਬਾਅਦ ਬੇਟੇ ਦਾ ਭਾਰ ਦੇਖ ਹੈਰਾਨ ਰਹਿ ਗਈ ਮਾਂ, ਤਕੜੀ ਪਈ ਛੋਟੀ

ਬੱਚਿਆਂ ਦੇ ਟੀਕਾਕਰਨ ਉੱਤੇ ਡਾ. ਵੀਕੇ ਪਾਲ ਨੇ ਕਿਹਾ ਕਿ ਕੋਵੈਕਸੀਨ ਨੂੰ ਆਗਿਆ ਮਿਲ ਗਈ ਹੈ, ਉਹ ਬੱਚਿਆਂ ਉੱਤੇ ਕਲੀਨਿਕਲ ਟ੍ਰਾਇਲ ਸ਼ੁਰੂ ਕਰਨਗੇ। ਮੈਨੂੰ ਲੱਗਦਾ ਹੈ ਕਿ ਉਹ ਵਿਵਸਥਿਤ ਤਰੀਕੇ ਨਾਲ 2 ਸਾਲ ਦੀ ਉਮਰ ਤੱਕ ਜਾ ਸਕਦੇ ਹਨ। ਮੈਨੂੰ ਲੱਗਦਾ ਹੈ ਕਿ ਸੀਰਮ ਇੰਸਟੀਚਿਊਟ ਨੋਵਾਵੈਕਸ ਦਾ ਬਾਲ ਮੈਡੀਕਲ ਪ੍ਰੀਖਣ ਸ਼ੁਰੂ ਕਰਨਾ ਚਾਹੁੰਦਾ ਹੈ। 1-2 ਦੇਸ਼ ਨੇ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਪੜ੍ਹੋ ਹੋਰ ਖ਼ਬਰਾਂ : ਫਰਾਂਸ ਨੇ ਬ੍ਰਿਟੇਨ ਤੋਂ ਆ ਰਹੇ ਲੋਕਾਂ 'ਤੇ ਕੀਤੀ ਸਖਤੀ

ਉਨ੍ਹਾਂ ਕਿਹਾ ਕਿ ਇਹ ਕਹਿਣਾ ਕਿ ਸਪਲਾਈ ਬੰਦ ਹੋ ਗਈ ਹੈ, ਸਹੀ ਨਹੀਂ ਹੈ। ਸੱਚਾਈ ਇਹ ਹੈ ਕਿ ਉਪਲੱਬਧ ਉਤਪਾਦਨ ਵਿਚੋਂ ਸੂਬਾ ਸਰਕਾਰ ਸਣੇ ਗੈਰ ਸਰਕਾਰੀ ਚੈਨਲਾਂ ਦੇ ਲਈ ਇਕ ਅਲੱਗ ਹਿੱਸਾ ਉਪਲੱਬਧ ਹੈ, ਜਿਸ ਦਾ ਉਪਯੋਗ ਸੂਬਾ ਸਰਕਾਰ ਵਲੋਂ ਲਚੀਲੇ ਦ੍ਰਿਸ਼ਟੀਕੋਣ ਦੇ ਅਨੁਸਾਰ ਆਪਣੇ ਸੂਬੇ ਦੇ ਲੋਕਾਂ ਨੂੰ ਟੀਕਾਕਰਨ ਦੇ ਲਈ ਕੀਤਾ ਜਾ ਸਕਦਾ ਹੈ।

-PTC News

Related Post