Fri, May 3, 2024
Whatsapp

ਜੈਮਾਲਾ ਤੋਂ ਬਾਅਦ ਲਾੜੀ ਦੀ ਹੋਈ ਮੌਤ, ਫਿਰ ਲਾੜੇ ਨੇ ਸਾਲੀ ਨਾਲ ਕਰ ਲਿਆ ਵਿਆਹ

Written by  Baljit Singh -- May 27th 2021 04:38 PM
ਜੈਮਾਲਾ ਤੋਂ ਬਾਅਦ ਲਾੜੀ ਦੀ ਹੋਈ ਮੌਤ, ਫਿਰ ਲਾੜੇ ਨੇ ਸਾਲੀ ਨਾਲ ਕਰ ਲਿਆ ਵਿਆਹ

ਜੈਮਾਲਾ ਤੋਂ ਬਾਅਦ ਲਾੜੀ ਦੀ ਹੋਈ ਮੌਤ, ਫਿਰ ਲਾੜੇ ਨੇ ਸਾਲੀ ਨਾਲ ਕਰ ਲਿਆ ਵਿਆਹ

ਲਖਨਊ: ਉੱਤਰ ਪ੍ਰਦੇਸ਼ ਦੇ ਇਟਾਵਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਧੂਮ-ਧਾਮ ਨਾਲ ਚੱਲ ਰਹੇ ਇਕ ਵਿਆਹ ਸਮਾਗਮ ਵਿਚ ਉਸ ਸਮੇਂ ਸੋਗ ਪਸਰ ਗਿਆ ਜਦੋਂ ਲਾੜੀ ਦੀ ਅਚਾਨਕ ਮੌਤ ਹੋ ਗਈ। ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਵਾਲੀਆਂ ਸਨ ਕਿ ਅਚਾਨਕ ਸੱਤ ਫੇਰਿਆਂ ਤੋਂ ਪਹਿਲਾਂ ਲਾੜੀ ਦੀ ਦਿਲ ਦੀ ਧੜਕਨ ਰੁਕ ਜਾਣ ਕਾਰਨ ਮੌਤ ਹੋ ਗਈ। ਪੜ੍ਹੋ ਹੋਰ ਖ਼ਬਰਾਂ : ਫਰਾਂਸ ਨੇ ਬ੍ਰਿਟੇਨ ਤੋਂ ਆ ਰਹੇ ਲੋਕਾਂ 'ਤੇ ਕੀਤੀ ਸਖਤੀ ਦਰਅਸਲ ਇਹ ਮਾਮਲਾ ਇਟਾਵਾ ਦੇ ਭਰਥਨਾ ਖੇਤਰ ਦਾ ਹੈ, ਜਿਥੇ ਸਮਸਪੁਰ ਵਿਚ ਵਿਆਹ ਦੌਰਾਨ ਇਹ ਘਟਨਾ ਵਾਪਰੀ। ਲਾੜੀ ਪੱਖ ਦੇ ਮਹੇਸ਼ ਚੰਦ ਨੇ ਦੱਸਿਆ ਕਿ ਮੰਗਲਵਾਰ 25 ਮਈ ਨੂੰ ਉਸ ਦੀ ਭੈਣ ਸੁਰਭਿ ਦਾ ਵਿਆਹ ਮੰਜੇਸ਼ ਗ੍ਰਾਮ ਨਾਵਲੀ ਚਿਤਭਵਨ ਦੇ ਨਾਲ ਧੂਮ-ਧਾਮ ਨਾਲ ਹੋ ਰਿਹਾ ਸੀ। ਬਾਰਾਤ ਦੇ ਆਉਣ ਉੱਤੇ ਲਾੜੀ ਪੱਖ ਨੇ ਬਾਰਾਤ ਦਾ ਸਵਾਗਤ ਕੀਤਾ ਤੇ ਪ੍ਰੋਗਰਾਮ ਸ਼ੁਰੂ ਹੋਇਆ। ਪੜ੍ਹੋ ਹੋਰ ਖ਼ਬਰਾਂ : ਵ੍ਹਾਈਟ ਫੰਗਸ ਕਾਰਨ ਮਹਿਲਾ ਦੇ ਪੇਟ ਦੀ ਨਲੀ ‘ਚ ਹੋਇਆ ਸੁਰਾਖ, ਦਿੱਲੀ ‘ਚ ਸਾਹਮਣੇ ਆਇਆ ਪਹਿਲਾ ਮਾਮਲਾ ਰਾਤੀ ਤਕਰੀਬਨ ਸਾਢੇ 8 ਵਜੇ ਤੋਂ ਸ਼ੁਰੂ ਹੋਈਆਂ ਰਸਮਾ ਵਿਚ ਜੈਮਾਲਾ, ਮਾਂਗ ਭਰਾਈ ਸਣੇ ਹੋਰ ਕਈ ਰਸਮਾਂ ਪੂਰੀਆਂ ਹੋ ਚੁੱਕੀਆਂ ਸਨ। ਸੱਤ ਫੇਰਿਆਂ ਦੇ ਲਈ ਲਾੜਾ-ਲਾੜੀ ਦੋਵੇਂ ਪੱਖ ਤਿਆਰੀ ਵਿਚ ਲੱਗੇ ਹੋਏ ਸਨ, ਇਸੇ ਵਿਚਾਲੇ ਰਾਤੀ ਤਕਰੀਬਨ ਢਾਈ ਵਜੇ ਅਚਾਨਕ ਲਾੜੀ ਬੇਹੋਸ਼ ਹੋ ਗਈ, ਲਾੜੀ ਬੇਹੋਸ਼ ਹੁੰਦਿਆਂ ਹੀ ਘਰ ਵਿਚ ਹੜਕੰਪ ਮਚ ਗਿਆ। ਪੜ੍ਹੋ ਹੋਰ ਖ਼ਬਰਾਂ : ਕੇਂਦਰ ਦੇ ਨਵੇਂ IT ਨਿਯਮਾਂ ਉੱਤੇ ਟਵਿੱਟਰ ਨੇ ਜਾਰੀ ਕੀਤਾ ਬਿਆਨ, ਕਿਹਾ-ਜਾਰੀ ਰੱਖਾਂਗੇ ਗੱਲਬਾਤ ਜਲਦੀ-ਜਲਦੀ ਵਿਚ ਪਰਿਵਾਰ ਲਾੜੀ ਨੂੰ ਪਿੰਡ ਸਥਿਤ ਇਕ ਨਿੱਜੀ ਡਾਕਟਰ ਦੇ ਕੋਲ ਲੈ ਗਏ। ਡਾਕਟਰ ਨੇ ਜਾਂਚ ਪੜਤਾਲ ਕਰ ਕੇ ਲਾੜੀ ਦੀ ਦਿਲ ਦੀ ਧੜਕਨ ਰੁਕ ਜਾਣ ਕਾਰਨ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਪਰਿਵਾਰਾਂ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਵਿਆਹ ਵਿਚ ਮੌਜੂਦ ਰਿਸ਼ਤੇਦਾਰਾਂ ਤੇ ਲਾੜੇ ਪੱਖ ਨੇ ਲੋਕਾਂ ਦੀ ਆਪਸੀ ਸਹਿਮਤੀ ਉੱਤੇ ਮ੍ਰਿਤਕਾ ਦੀ ਛੋਟੀ ਭੈਣ ਨੂੰ ਲਾੜੀ ਬਣਾ ਦਿੱਤਾ ਗਿਆ ਤੇ ਲਾੜੇ ਨਾਲ ਉਸ ਦਾ ਵਿਆਹ ਕਰ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਮ੍ਰਿਤਕ ਲਾੜੀ ਦੀ ਲਾਸ਼ ਘਰ ਦੇ ਹੀ ਇਕ ਕਮਰੇ ਵਿਚ ਰੱਖੀ ਗਈ। ਵਿਦਾਈ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। -PTC News


Top News view more...

Latest News view more...