ਹਸਪਤਾਲ ਪ੍ਰਸ਼ਾਸਨ ਦੀ ਅਣਗਹਿਲੀ,4 ਦਿਨ ਤੋਂ ਚੋਰੀ ਹੋਈਆਂ ਮਹਿੰਗੀਆਂ ਕੋਵਿਡ ਖੁਰਾਕਾਂ ਦੀ ਨਹੀਂ ਕਿਸੇ ਨੂੰ ਖਬਰ

By  Jagroop Kaur May 14th 2021 07:25 PM

ਪਟਿਆਲਾ ਦਾ ਸਰਕਾਰੀ ਰਾਜਿੰਦਰਾ ਹਸਪਤਾਲ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ , ਜਿਸ ਦੀ ਵਜ੍ਹਾ ਹਸਪਤਾਲ ਦੀਆਂ ਚੰਗੀਆਂ ਸਹੂਲਤਾਂ ਨਹੀਂ ਬਲਕਿ ਵਿਵਾਦ ਹੀ ਰਹਿੰਦਾ ਹੈ , ਹੁਣ ਇਕ ਵਾਰ ਫਿਰ ਤੋਂ ਹਸਪਤਾਲ ਚਰਚਾ ਵਿਚ ਹੈ ਇਹ ਚਰਚਾ ਹੈ ਕੋਵਿਡ ਸੈਂਟਰ 'ਚੋਂ ਚੋਰੀ ਹੋਈਆਂ ਕੋਵਿਡ ਦੀਆਂ ਮਹਿੰਗੀਆਂ ਖੁਰਾਕਾਂ ਦੀ। ਜੀ ਹਾਂ ਰਾਜਿੰਦਰ ਹਸਪਤਾਲ ਵਿਚੋਂ ਕੋਵਿਡ ਟੀਕੇ ਚੋਰੀ ਹੋ ਗਏ ਹਨ। ਇਹ ਟੀਕੇ ਚੋਰੀ ਹੋਣ ਤੋਂ ਬਾਅਦ ਰਾਜਿੰਦਰਾ ਹਸਪਤਾਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੱਡਾ ਸਵਾਲ ਉੱਠਣ ਲੱਗ ਪਿਆ ਹੈ। ਕਿਓਂਕਿ ਇਹ ਚੋਰੀ ਉਥੇ ਹੋਈ ਹੈ ਜਿੱਥੇ ਡਾਕਟਰਾਂ ਦਾ ਸਖ਼ਤ ਪਹਿਰਾ ਹੁੰਦਾ ਹੈ ਅਤੇ ਅਕਸਰ ਡਾਕਟਰੀ ਅਮਲੇ ਦੀ ਚਹਿਲ-ਪਹਿਲ ਰਹਿੰਦੀ ਹੈ। ਬਾਵਜੂਦ ਇਸ ਦੇ ਇਸ ਜਗ੍ਹਾ ਖੁਰਾਕਾਂ ਦੀ ਚੋਰੀ ਹੋਣਾ ਹੈਰਾਨੀ ਪੈਦਾ ਕਰਦੀ ਹੈ।ਰਾਜਿੰਦਰਾ ਹਸਪਤਾਲ ਫਿਰ ਸਵਾਲਾਂ ਦੇ ਘੇਰੇ 'ਚ, ਹੁਣ ਕੋਵਿਡ ਸੈਂਟਰ 'ਚੋਂ ਚੋਰੀ ਹੋਏ 'ਮਹਿੰਗੇ  ਟੀਕੇ'

Read more : ਦੁੱਖਦ ਖ਼ਬਰ : ਗਰਮੀ ਤੋਂ ਰਾਹਤ ਲਈ ਟੋਬੇ ‘ਚ ਨਹਾਉਂਦੇ ਬੱਚਿਆਂ ਦੀ ਗਈ ਜਾਨ, 2 ਬੱਚੇ ਅਜੇ ਵੀ ਲਾਪਤਾ

ਹਾਲਾਂਕਿ ਕੋਵਿਡ ਟੀਕੇ ਚੋਰੀ ਹੋਏ ਨੂੰ ਕਾਫੀ ਦਿਨ ਹੋ ਗਏ ਹਨ ਪਰ ਇਹ ਮਾਮਲਾ ਹੁਣ ਧਿਆਨ ਵਿਚ ਲਿਆਂਦਾ ਗਿਆ ਹੈ , ਤਕਰੀਬਨ ਚਾਰ ਦਿਨ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ । ਦੂਜੇ ਪਾਸੇ ਕੋਵਿਡ ਟੀਕਿਆਂ ਦੇ ਮਾਮਲੇ ਪ੍ਰਤੀ ਗੰਭੀਰਤਾ ਵਿਖਾਉਂਦਿਆਂ ਅੱਜ ਰਾਜਿੰਦਰਾ ਹਸਪਤਾਲ ਪ੍ਰਸ਼ਾਸਨ ਨੇ ਵਿਭਾਗੀ ਜਾਂਚ ਦੇ ਨਿਰਦੇਸ਼ ਜਾਰੀ ਕਰਦਿਆਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ। ਇਸ ਸਬੰਧੀ ਜਾਣਕਾਰੀ ਮੈਡੀਕਲ ਸੁਪਰਡੈਂਟ ਡਾ. ਐਚ. ਐਸ. ਰੇਖੀ ਅਤੇ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜਨ ਨੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਕੋਵਿਡ ਕੇਅਰ ਸੈਂਟਰ 'ਚੋਂ ਕੋਵਿਡ ਟੀਕੇ ਚੋਰੀ ਹੋਣ ਬਾਰੇ ਸ਼ਿਕਾਇਤ ਐਸ. ਐਸ. ਪੀ. ਪਟਿਆਲਾ ਨੂੰ ਭੇਜੀ ਜਾ ਚੁੱਕੀ ਹੈ।

Read More : ਕੁੜੀ ਨੇ ਕੋਰੋਨਾ ਪੀੜਤ ਪਿਤਾ ਲਈ ਮੰਗੀ ਮਦਦ ਤਾਂ ਗੁਆਂਢੀ ਨੇ ਰੱਖੀ ਸ਼ਰਮਨਾਕ ਮੰਗ

ਡਾ. ਰੇਖੀ ਨੇ ਦੱਸਿਆ ਕਿ ਕੋਵਿਡ ਕੇਅਰ ਸੈਂਟਰ 'ਚੋਂ 'ਟੋਕੀਲਿਜੂਮੈਬ' ਟੀਕੇ ਦੀਆਂ 6 ਖ਼ੁਰਾਕਾਂ ਚੋਰੀ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਟੀਕਾ ਕੋਵਿਡ ਮਰੀਜ਼ ਦੀ ਹਾਲਤ ਗੰਭੀਰ ਹੋਣ ਅਤੇ ਸਾਹ ਵਿਚ ਤਕਲੀਫ਼ ਹੋਣ 'ਤੇ ਲਗਾਇਆ ਜਾਂਦਾ ਹੈ। ਇਹ ਟੀਕੇ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਏ ਗਏ ਸਨ, ਜੋ ਬਜ਼ਾਰ ਵਿਚ ਉਪਲੱਬਧ ਨਹੀਂ ਹਨ।

Related Post